
{ਸਿਰਜਣਾ ਦੇ ਪਲ ਮਿਲੇ ਨੇ, ਸਿਰਜਣਾ ਦੀ ਲੋਰ ਹੈ, ਏਹ ਦੁਨੀਆਂ ਹੋਰ ਐਪਰ ਓਹ ਜਗਤ ਕੁਝ ਹੋਰ ਹੈ। ਏਸ ਦੁਨੀਆਂ ਕੁਹਜ ਹੈੱ ਤਾਂ ਸੁਹਜ ਹੈ ਜੀ ਉਸ ਗਰਾਂ, ਏਸ ਦੁਨੀਆਂ ਤਲਖੀਆਂ ਤੇ ਸਹਿਜ ਓਥੇ ਤੋਰ ਹੈ। ਸ਼ੋਰ ਏਥੇ ਹਰ ਘੜੀ ਤਾਂ ਸੁਰ ਸਜੀਲੇ ਉਸ ਤਰਫ, ਓਸ ਨਗਰੀਂ ਵੰਝਲੀ, ਏਥੇ ਤਾਂ ਬਾਂਸੀ-ਪੋਰ ਹੈ। ਧੜਕਣਾ ਵਿੱਚ ਸੰਸਿਆਂ ਦੀ ਭੀੜ ਡਾਹਢੀ ਇਸ ਤਰਫ ਉਸ ਨਗਰ ਵਿੱਚ ਪੈਲ ਪਾਂਉਂਦੇ, ਬਾਰ੍ਹੋਂ-ਮਾਸੀਂ ਮੋਰ ਹੈ। ਇਸ ਨਗਰ ਤਾਂ ਜਾਤਾਂ ਪਾਤਾਂ ਊਚਨੀਚਾਂ ਢੇਰ ਨੇ, ਓਸ ਨਗਰੀਂ ਸਭ ਦਿਲਾਂ ਵਿੱਚ ਬਸ ਮੁਹੱਬਤ ਹ਼ੋਰ ਹੈ। deepzirvi@yahoo.co.in) -admin... saandalbaar@gmail.com
About Me

- ਦੀਪ ਜੀਰਵੀ DEEP ZIRVI
- ਜੀਰਾ-ਫਿਰੋਜਪੁਰ, ਪੰਜਾਬ-142047, India
- 9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600
CHATUR BHUJ DA PNJVAAN KON...
back ground
-ਸੰਤ ਰਾਮ ਉਦਾਸੀ
MIRAGE
Wednesday, September 19, 2012
Sunday, June 17, 2012
sad love quotes and sayings for him
sad love quotes and sayings for him
Love Quotes and Sayings I sad love quotes and sayings Sad Love Quotes And Sayings laluna: sad love quotes and sad love quotes and sayings laluna: sad love quotes and Love Quotes and Sayings Love Quotes for Him - Love sad love quotes and sayings Sad Love Quotes and Sayings Love Quotes for Him V - Love quotes and sayings love. alot Sad Love Sayings short love meant nothing to him.Love Sayings for Him Album
Monday, September 5, 2011
ਸ. ਨਸੀਮ ਦੀ ਪੁਸਤਕ ਆਕਾਸ਼ ਗੰਗਾ ਦੇ ਪੰਨਾ 46 ਤੇ ਛਪੀ ਇਸ ਮੋਹਕ ਗਜ਼ਲ ਦਾ ਤੁਸੀਂ ਵੀ ਆਨੰਦ ਮਾਣੋ
ਘਟਾ ਬਰਸੇ ,ਹਵਾ ਰੁਮ੍ਕੇ ,ਹਰਿਕ ਸ਼ੈ ਤੇ ਨਿਖਰ ਆਏ .
ਨਜਰ ਉਠੇ ਜਿਧਰ ਉਸਦੀ ਬਹਾਰ ਆਏ ,ਬਹਾਰ ਆਏ.
ਖਰੇ ਕਿਸ ਰਸਤਿਓਂ ਲੰਘੇ ,ਖਰੇ ਕਿਸ ਰਸਤਿਓਂ ਆਵੇ ;
ਅਸੀਂ ਆਲੇ ਦੁਆਲੇ ਦਾ ਹਰਿਕ ਰਸਤਾ ਸ਼ਿੰਗਾਰ ਆਏ .
ਮੈਂ ਇੱਕ ਆਕਾਸ਼ ਹਾਂ ਆਪਣੇ ਹੀ ਅੰਦਰ ਫੈਲਿਆ ਹੋਇਆ ;
ਕਦੇ ਉਠੇ ਕੁਈ ਬੱਦਲ ਕਦੇ ਕੂੰਜਾ ਦੀ ਡਾਰ ਆਏ .
ਖਰੇ ਕੀ ਕੁਝ ਹੰਡਾਇਆ ਹੈ ਵਫ਼ਾ ਦੇ ਨਾਮ ਤੇ ਉਸਨੇ ;
ਵਫ਼ਾ ਦੇ ਨਾਮ ਤੇ ਉਸ ਨੂੰ ਕਿਵੇਂ ਹੁਣ ਇਅਤ੍ਬਾਰ ਆਏ.
ਮਿਰੇ ਚੇਤੇ ਚ ਮਹਿਕੇਂ ਤੂੰ,ਮਿਰੇ ਸਾਹਾਂ ਚ ਵੱਸ ਜਾਵੇਂ ;
ਮਿਰੇ ਜੀਵਨ ਚ ਨਾ ਆਵੇਂ ਕਿਵੇਂ ਦਿਲ ਨੂੰ ਕਰਾਰ ਆਏ .
ਇਹ੍ ਜੀਵਨ ਹੈ ਸਮਾਨਾਂਤਰ ਨਹੀ ਚੱਲਦੀ ਕੁਈ ਰੇਖਾ ;
ਕਦੇ ਪਤਝੜ ਕਦੇ ਵਰਖਾ ਕਦੇ ਮੌਸਮ ਬਹਾਰ ਆਏ .
ਕਲਾ ਦੀ ਜੋਤ ਹੈਂ ਤੂੰ ਬੱਸ ਕਲਾਧਾਰੀ ਦਾ ਹਿੱਸਾ ਹੈਂ ;
ਤਿਰੇ ਦਰ ਤੇ ਕਈ ਨੇਤਾ ਕਈ ਉਮ੍ਮੀਦਵਾਰ ਆਏ.
-ਧੰਨਵਾਦ
ਸ.ਨਸੀਮ {ਆਕਾਸ਼-ਗੰਗਾ ਪੰਨਾ 46 }
ਸ. ਨਸੀਮ ਦੀ ਪੁਸਤਕ ਆਕਾਸ਼ ਗੰਗਾ ਦੇ ਪੰਨਾ 46 ਤੇ ਛਪੀ ਇਸ ਮੋਹਕ ਗਜ਼ਲ ਦਾ ਤੁਸੀਂ ਵੀ ਆਨੰਦ ਮਾਣੋ
Sunday, September 4, 2011
ਅਧਿਆਪਕ ਦਿਵਸ ਤੇ ਵਿਸ਼ੇਸ਼ ਭੇਂਟ
ਨਾ ਹੋਵਣ ਉਸਤਾਦ ਤਾਂ ਹਰ ਕੋਈ ਨ੍ਹੇਰੀ ਜੂਨ ਗੁਜ਼ਾਰੇ .
ਸੁਣਨਾ ਸਮਝਣਾ ਪੜ੍ਹਨਾ ਲਿਖਣਾ ,ਸੋਝੀ ਵਿਕਸਿਤ ਕਰਨਾ ,
ਬਿਨ ਉਸ੍ਤਾਦੋਂ ਹੋ ਨਹੀਂ ਸਕਦੇ ਮੁਲਕਾ! ਇਹ ਕੰਮ ਸਾਰੇ .
ਪਹਿਲੀ ਉਸਤਾਨੀ ਤਾਂ ਮਾਨ ਹੈ ,ਬਾਬਲ ਉਸਤਾਦ ਹੈ ਦੂਜਾ ;
ਤੀਜਾ ਓਹ ਜੋ ਪੱਲੇ ਪਾਵੇ ਗਿਆਨ-ਧਿਆਨ -ਗੁਣ ਸਾਰੇ
ਇਕ ਵੀ ਅਖਰ ਗੁਣ ਜਿਸ ਕੋਲੋਂ ਸਿੱਖੋ ਤੇ ਅਪਨਾਵੋ ,
ਨੈਤਿਕ ਫਰਜ਼ ਇਹ ਬਣਦਾ ਉਸਨੂੰ ਹਰ 'ਭੱਦਰ' ਸਤਿਕਾਰੇ ,
ਏਕਲਵ੍ਯ ਨੂੰ ਸੌ ਸਲਾਮਾਂ ਸ਼ਾਗਿਰਦਾਂ ਦੇ ਵੱਲੋਂ ,
ਨਾਲ ਦੀ ਨਾਲ ਹੀ ਚੇਤੇ ਅੰਦਰ ਆਵੇ ਦਰੋਨਾਚਾਰੇ .
ਦੀਪਜ਼ੀਰਵੀ
ਇਲਮੀ -ਗਿਆਨ ਵਾਲੇ
ਉਸਤਾਦ -ਸਿਖਾਵਣ ਵਾਲਾ
ਉਸਤਾਨੀ -ਸਿਖਾਵਣ ਵਾਲੀ
Saturday, September 3, 2011
ਈ-ਮੇਲ ਪਤਾ
Friday, September 2, 2011
ਅਸੀਂ ਇੱਕ ਹਾਂ...!-ਮਨ੍ਪ੍ਰੀਤ ਗੋਸਲ
Thursday, September 1, 2011
ਅਸਦ ਉੱਲਾਹ ਘਲੀਬ ਦੀ ਗ਼ਜ਼ਲ ਦਾ ਪੰਜਾਬੀ ਤਰਜਮਾ : ਅਸੀਰ ਆਬਿਦ (ਕ਼ਮਰ ਉਜ਼ ਜ਼ਮਾਂQamar Uz Zaman)
Asad Ullah Khan Ghalib di Ghazal
(shauq har rang rakeeb-e-saro saman nikla)
da Punjabi turjma: Aseer Abid
"ਸ਼ੌਕ਼ ਹਰ ਰੰਗ ਰਕੀਬ-ਏ-ਸਾਰੋ ਸਮਾਂ ਨਿਕਲਾ"
ਇਸ਼ਕ਼ ਨੂੰ ਜੇਹੜੇ ਰੰਗੋਂ ਡਿਠਾ ਵੇਰੀ ਬੰਨ੍ਹ ਬਨ੍ਹਾ ਦਾ ਡਿਠਾ
ਮਜਨੂੰ ਮੂਰਤ ਪਰਦੇ ਅੰਦਰ ਵੀ ਤੇ ਨੰਗਾ ਪੁੰਗਾ ਡਿਠਾ
ਫ਼ਟ ਨੇ ਰੱਬਾ ਸੋਦ ਦਿਲੇ ਦੀ ਖੋਲ੍ਹ ਜ਼ਰਾ ਵਡਿਆਈ ਨਾ
ਤੀਰ ਵੀ ਜ਼ਖਮੀ ਸੀਨੇ ਵਿਚੋਂ ਇੰਜ ਫੜਕ ਕੇ ਲੰਗੜਾ ਡਿਠਾ
ਖੁਸ਼ਬੋ ਫੁਲ ਦੀ, ਹੂਕ ਦਿਲੇ ਦੀ, ਧੂੰ ਵੀ ਪਰ੍ਹਿਆ ਦੇ ਦੀਵੇ ਦਾ
ਧਕਿਆ ਜੋ ਤੇਰੀ ਦਰਗਾਹੋਂ, ਜਾਂਦਾ ਉਡਿਆ ਉਡਿਆ ਡਿਠਾ
ਸੱਦ੍ਰਾਂ ਫਡਿਆ ਦਿਲ ਵੀ ਆਪਣਾ, ਹੈਸੀ ਦਰਦ ਸਵਾਦਾਂ ਲੰਗਰ
ਜਿੰਨ੍ਹੇ ਜਿੰਨਾ ਜਿੰਨਾ ਚਿਥਿਆ ਓਨਾ ਓਨਾ ਰਾਜਿਆ ਡਿਠਾ
ਓਕੜ ਭਾਨੀ ਹਿਮਤ ਲਈ ਤੇ ਪਹਲੇ ਪੈਰ ਮਕਾਮ ਫ਼ਨਾਹ ਦਾ
ਢਾਡੀ ਓਖੀ ਬਣ ਗਈ ਆਏ ਹੋਣ ਇਹ ਵੀ ਤੇ ਕਾਮ ਸੋਖਾ ਡਿਠਾ
ਦਿਲ ਵਿਚ ਡਾਕਿਆਂ ਡੀਕਾਂ ਗਾਲਿਬ ਫੇਰ ਅਜੇ ਸ਼ੂਕਰ ਮਰਣ ਲਗੀਆਂ
ਜਿਥੋਂ ਇਕ ਛਿਟ ਨਹੀ ਸੀ ਲਭਦੀ ਓਥੋਂ ਇਕ ਹੜ ਚੜਿਆ ਡਿਠਾ
੧. ਬੰਨ੍ਹ ਬਨ੍ਹਾ : ਸਾਜ਼ੋ ਸਾਮਾਨ ੨. ਓਕੜ ਭਾਨੀ: ਦੁਸ਼ਵਾਰ ਪਸੰਦ
-ਕ਼ਮਰ ਉਜ਼ ਜ਼ਮਾਂ
ਵੇਖੋ ਤੇ ਆਪਣੇ ਵਿਚਾਰ ਸਾਂਝੇ ਕਰੋ :
ਵੇਲੇ ਡਾਕੀਆ ਰਾਹ ਅਖਰਾਂ ਦਾ
ਸੱਪਾਂ ਪੀਤਾ ਸਾਹ ਅਖਰਾਂ ਦਾ
ਰੂੰ ਸੀ ਸਾਰੇ ਕੰਨਾ ਅੰਦਰ
ਕਿਸ੍ਰਾਂ ਚਲਦਾ ਵਾਹ ਅਖਰਾਂ ਦਾ
ਢੋਏ ਅੱਗ ਦੀ ਆਹੜਤ ਉੱਤੇ
ਲਭਿਆ ਮੁਲ ਸਵਾਹ ਅਖਰਾਂ ਦਾ
ਹਰ ਹਰ ਸ਼ੈ ਈ ਇਹਨਾਂ ਦੀ ਏ
ਓਹ ਅਖਰਾਂ ਦਾ ਆਹ ਅਖਰਾਂ ਦਾ
ਚਾਰ ਚੁਫੇਰੇ ਵਾੜਾਂ ਲੱਗੀਆਂ
ਕੰਡਿਆਂ ਨਾਲ ਨਿਭਾਹ ਅਖਰਾਂ ਦਾ
ਕਮਰ ਜ਼ਮਾਨਾ ਆਪਣੀ ਭੋਗੇ
ਤੋਂ ਤੇ ਕਰਜਾ ਲਾਹ ਅਖਰਾਂ ਦਾ
ਆਪ ਜੀ ਦੇ ਮੋਹ੍ਨਾਮੇ ਸਾਂਭ ਲਏ ਹਨ
ਗ਼ਜ਼ਲ (ਅਕਰਮ ਖ਼ਾਂ)
ਡਾਹਡਾ ਸੋਚ ਸਮਝ ਕੇ ਹੁਣ ਇਤਬਾਰ ਕਰੀਂ
ਘਾਟਿਆਂ ਆਲੇ ਫ਼ਿਰ ਨਾ ਕਾਰੋਬਾਰ ਕਰੀਂ
ਇਕ ਵਾਰੀ ਜੇ ਜਾਨ ਇਹਨਾਂ ਤੋਂ ਛੁੱਟ ਜਾਵੇ
ਫ਼ਿਰ ਇਹਨਾਂ ਦੇ ਨਾਲ਼ ਨਾ 'ਧਾਰ ਸੁਧਾਰ ਕਰੀਂ
ਕੋਈ ਕੋਈ ਤੋੜ ਪੁਚਾਉਣ ਵਾਲਾ ਹੁੰਦਾ ਏ
ਹਰ ਰਾਹੀ ਦੇ ਨਾਲ਼ ਨਾ ਅੱਖੀਆਂ ਚਾਰ ਕਰੀਂ
ਸੱਸੀ, ਸੋਹਣੀ, ਹੀਰ ਤੂੰ ਮੈਨੂੰ ਲਗਦੀ ਐਂ
ਅੜੀਏ ਵੇਖੀਂ ਮੂਲ ਨਾ ਸਹਿਬਾਂ ਹਾਰ ਕਰੀਂ
ਤੱਤੀ ਰੇਤ ਥਲਾਂ ਦੀ ਗਲ ਨਾਲ਼ ਲਾ ਲਈਂ ਤੂੰ
ਕੱਚੇ ਘੜੇ ਤੇ ਤਰ ਕੇ ਦਰਿਆ ਪਾਰ ਕਰੀਂ
ਮੈਂ ਤੇਰਾ ਵਾਂ ਪਰ ਇਕੋ ਤੇਰਾ ਨਹੀਂ
ਮੇਰੇ ਨਾਲ਼ ਤੋਂ ਇੰਨਾਂ ਵੀ ਨਾ ਪਿਆਰ ਕਰੀਂ
ਅੱਜ ਤੋਂ ਅਕਰਮ ਖ਼ਾਨ ਵੀ ਜੇ ਕੋਈ ਗੱਲ ਕਹਵੇ
ਮਗਰੋਂ ਨਹੀਂ ਪਹਿਲਾਂ ਸੋਚ ਵਿਚਾਰ ਕਰੀਂ
ਟਿੱਬਾ ਟੋਯਾ ਇਕ ਬਰਾਬਰ --ਤਜੰਮੁਲ ਕਲੀਮ
ਕਰਿਆਂ ਹੋਯਾ ਇਕ ਬਰਾਬਰ
ਕਸਮੇਂ ਸੁਣ ਕੇ ਨੀਂਦਰ ਉਡਦੀ
ਸੁੱਤਾ ਮੋਯਾ ਇਕ ਬਰਾਬਰ
ਮਾੜੇ ਘਰ ਨੂੰ ਬੂਹਾ ਕਾਹਦਾ
ਖੁਲ੍ਹਾ ਢੋਯਾ ਇਕ ਬਰਾਬਰ
ਰਾਤੀਂ ਅਖ ਤੇ ਬਦਲ ਵੱਸੇ
ਚੋਯਾ ਚੋਯਾ ਇਕ ਬਰਾਬਰ
ਯਾਰ ਕਾਲੀਮਾਂ ਜੋਗੀ ਅੱਗੇ
ਸੱਪ ਗਡੋਯਾ ਇਕ ਬਰਾਬਰ
ਗਜ਼ਲ : ਤਜਮੁੱਲ ਕਲੀਮ (ਪਾਕਿਸਤਾਨ )
ਹਾਰ ਤੇ ਬੱਸ ਕਮਜ਼ੋਰੀ ਦੀ ਏ
ਦੁਨੀਆਂ ਜੋਰਾ ਜੋਰੀ ਦੀ ਏ
ਦਿਲ ਨੂੰ ਜੰਦਰੇ ਵਿਚ ਈ ਰਖੀਂ
ਓਹਨੋਂ ਆਦਤ ਚੋਰੀ ਦੀ ਏ
ਵੇਖੋ ਅਖ ਨਾ ਗੂੰਗੀ ਕਰਨਾ
ਗਲ ਤੁਰੇ ਤੇ ਤੋਰੀ ਦੀ ਏ
ਤੇਰੇ ਮੁਸ਼ਕੀ ਰੰਗ ਦੀ ਕਸਮੇਂ
ਕਿਸ ਕਾਫ਼ਿਰ ਨੂੰ ਗੋਰੀ ਦੀ ਏ
ਜੇਹੜੀ ਵਾਜ ਨੂੰ ਕੰਨ ਤਰਸੇ ਨੇਂ
ਬੰਗ ਦੀ ਨਹੀ ਓਹ ਲੋਰੀ ਦੀ ਏ
ਮੁਲਕ ਜਹਾਜ਼ ਏ ਡਕਕੋ ਡੋਲੇ
ਤੈਨੂੰ ਆਪਣੀ ਬੋਰੀ ਦੀ ਏ.
ਹਰਫ਼...
ਕੁਝ ਨਵੇਂ ਤੇ ਕੁਝ ਪੁਰਾਣੇ ਹਰਫ਼ ਨੇਂ
ਅੱਜ ਹੋ ਸਕਦਾ ਏ ਕੋਈ ਨਾ ਬਚੇ
ਦੋਂਹ ਫਰੀਕ਼ਾਂ ਨੇਂ ਚਲਾਣੇ ਹਰਫ਼ ਨੇਂ
ਓਹ ਸੀ ਜੇਹੜੀ ਤੇਜ਼ ਜਹੀ ਓਹ ਸੋਚ ਸੀ
ਇਹ ਨੇਂ ਜੇਹੜੇ ਮੂੰਹ ਧਿਆਨੇ, ਹਰਫ਼ ਨੇਂ
ਤੋਂ ਕੀਵੇਂ ਕਹਨਾ ਐਂ ਤੋਂ ਵਿਕਿਆ ਨਹੀ
ਤੇਰੀਆਂ ਲਿਖਤਾਂ ਚ ਕਾਣੇ ਹਰਫ਼ ਨੇਂ
ਸ਼ੇਰ ਕੀ ਮਿਸ੍ਰਾ ਵੀ ਜੇ ਕਰ ਡੋਲਿਆ
ਸੋਹਣਿਓ ਹਰਫਾਂ ਤੇ ਆਣੇ ਹਰਫ਼ ਨੇਂ
کجھ ایانے کجھ سیانے حرف نیں
کجھ نویں تے کجھ پرانے حرف نیں
اج ہو سکدا اے کوءی نہ بچے
دونہہ فریقاں نیں چلانے حرف نیں
اوہ سی جیہڑی تیز جہی اوہ سوچ سی
ایہ نیں جیہڑے منہ دھیانے حرف نیں
توں کویں کہنا ایں وکیا نہیں
تیریاں لکھتاں چہ کانے حرف نیں
شعر کی مصرع وی جے کر ڈولیا
سوہنیو حرفاں تے آنے حرف نیں
Wednesday, August 31, 2011
ਪਖੰਡੀਆ ਦੀ ਭੰਡੀ (ਬਲਕਾਰ ਜ਼ੀਰਾ) Date:01-09-2011
ਬੜੇ ਹੀ ਪਹੁੰਚੇ ਹੋਏ ਸੰਤ ਨੇ ਏਹ ਮੇਰੇ ਨਗਰ ਦੇ,
ਰੱਬ ਦਾ ਅਵਤਾਰ ਨੇ ਉਹਨਾ ਦਾ ਗੁਣਗਾਨ ਕਰਦੇ ਨੇ,
ਕਿਰ੍ਤ ਕਰਨ ਦਾ ਉਪਦੇਸ਼ ਦੇਣ ਆਪਣੇ ਚੇਲਿਆਂ ਨੁੰ,
ਪਰ ਆਪ A.C.ਭੋਰਿਆਂ ਵਿਚ ਆਰਾਮ ਕਰਦੇ ਨੇ,
ਬ੍ਰਹਮੱਚਾਰੀ ਨੇ ਬੜੇ ਹੀ ਸਚੇ ਤੇ ਸੁਚੇ ਨੇ ਏਹ,
ਨੋਜਵਾਨ ਬੀਬੀਆਂ ਵਿਚ ਘਿਰੇ ਆਮ ਫਿਰਦੇ ਨੇ,
ਹੋਕਾ ਦਿੰਦੇ ਸਾਧ ਸੰਗਤ ਨੁੰ ਗੱਜ ਕੇ ਪੁੰਨ ਕਰ੍ਨ ਦਾ,
ਸਾਲ ਵਿਚ 51 ਗਰੀਬ ਕੰਨਿਆ ਦਾਨ ਕਰਦੇ ਨੇ,
ਭਾਈ ਲਾਲੋ ਦੀ ਸਾਖੀ ਸੁਣਾਂਦੇ ਏਹ ਸਾਧ ਸੰਗਤ ਨੁੰ,
ਮਾਲਿਕ ਭਾਗੋ ਨਾਲ ਤੁਰੇ ਏਹ ਆਮ ਫਿਰਦੇ ਨੇ,
ਆਲੋਚਨਾ ਕਰੇ ਕੋਈ ਅਗਰ ਇੰਨਾ ਦੀ ਮਾੜੀ ਮੋਟੀ,
ਭੜਕ ਉਠਦੇ ਨੇ, ਝਗੜਾ ਵੀ ਸ਼ਰੇਆਮ ਕਰਦੇ ਨੇ,
ਕਹਿੰਦੇ ਦੱਸਣਾ ਨਹੀਂ ਹੈ ਹਰ ਕਿਸੇ ਨੁੰ ਜੋ ਵੀ ਹੈ,
ਉਹ ਏਸ ਜੀ ਨੁੰ "ਨਾਮ ਦਾਨ" ਕਹਿੰਦੇ ਨੇ,
ਵਿਗਿਆਨ ਦੀਆਂ ਕਾਢਾਂ ਦਾ ਆਨੰਦ ਮਾਨਨ ਏਹ ਖੂਬ,
ਕਰੇ ਕੋਈ ਸਾਇੰਸ ਦੀ ਗੱਲ ਉਸ ਦਾ ਅਪਮਾਨ ਕਰਦੇ ਨੇ,
ਸ਼ਾਂਤ ਚਿਤ ਰਹਿਣ ਦਾ ਉਪ੍ਦੇਸ਼ ਦੇਣ ਆਪਣੇ ਮੁਖ ਮੰਡਲ ਤੋਂ,
ਲਗਾ ਕੇ ਸ੍ਪੀਕਰ ਵੱਡੇ ਕੰਨ ਪਾੜ੍ਹਵੇਂ ਬੇਅਰਮ ਕਰਦੇ ਨੇ,
"ਧਰਮ ਜੋੜਦਾ ਹੈ ਤੋੜਦਾ ਨਹੀਂ" ਵੀ ਖੂਬ ਕਹਿੰਦੇ,
ਲੋੜ ਪੈਣ ਤੇ ਦੰਗੇ ਵੀ ਏਹ ਫਸਾਦ ਸ਼ਰੇਆਮ ਕਰਦੇ ਨੇ,
ਲਾਲ ਬੱਤੀ ਲਗਨ ਮਰਜ਼ੀ ਨਾਲ ਈ ਗੱਡੀ ਤੇ "ਬਲਕਾਰ"
ਹਾਸਾ ਓਦੋਂ ਹੈ ਔਂਦਾ ਜਦੋਂ ਪੁਲਸੀਏ ਚਲਾਣ ਕਰਦੇ ਨੇ,
(ਬਲਕਾਰ ਜ਼ੀਰਾ) Date:01-09-2011
(....ਗੂੰਗਾ ਮੌਸਮ }
ਹੀਰ - ਰਾਂਝਾ-Manpreet Gosal
ਹੀਰ - ਰਾਂਝਾ
ਹੀਰੇ !
ਜੋ ਮੈਂ ਸੁਣਿਆ ਠੀਕ ਹੈ ?
ਤੇਰੇ ਪਿਤਾ ਜੀ ਆਂਹਦੇ ਨੇ,
ਜੇਕਰ ਮੈਂ ਰਾਂਝਾ
ਬਾਰਾਂ ਹਜ਼ਾਰ ਰੁਪਏ ਮਹੀਨਾ
ਕਮਾ ਸਕਦਾ ਹਾਂ !
ਤਾਂ ਤੇਰੀ ਡੌਲੀ
ਤਖਤ ਹਜ਼ਾਰੇ ਲਿਜਾ ਸਕਦਾ ਹਾਂ
ਨਹੀਂ ਤਾਂ
ਨਹੀਂ ਤਾਂ , ਓਹ ਤੇਰਾ ਨਿਕਾਹ
ਵੀਹ ਹਜ਼ਾਰ ਲੈਂਦੇ ਸੈਦੇ ਨਾਲ ਕਰ ਦੇਣਗੇ !!
ਹੀਰੇ !
ਮੈਂ ਬੇਰੁਜ਼ਗਾਰ ਹਾਂ
ਪਰ ਤੈਨੂੰ ਪਿਆਰ ਕਰਦਾ ਹਾਂ !
ਤੇਰੇ ਪਿਛੇ ਛ੍ੱਡ ਨਹੀਂ ਹੋਣਾ
ਮੇਰੇ ਕੋਲੋਂ ਮੇਰੇ ਪਿਓ ਦਾ
ਤਖ਼ਤ ਹਜ਼ਾਰਾ
ਕਿਉਂਕਿ ਮੇਰੇ ਸੋਚਾਂ 'ਚ ਡੁੱਬੇ ਮੁੱਖ 'ਤੇ
ਫ਼ਿਕਰਾਂ ਦਾ ਤਾਜ਼
ਤਾਜ਼ ਤੇ ਜਿੰਮੇਵਾਰੀ ਦੀ ਪੰਡ
ਟਿਕੀ ਪਈ ਏ
ਮੇਰੀ ਭੈਣ ਦਾ ਵਿਆਹ ਮੈਂ ਕਰਨਾ ਹੈ
ਮਾਂ ਦੀਆਂ ਅੱਖਾਂ ਨੂੰ ਨਵਾਂ ਬਣਵਾਉਂਣਾ ਹੈ
ਜੋ ਅੱਖਾਂ ਉਸ ਨੇ ਗਵਾ ਲਈਆਂ
ਮੇਰੇ ਫ਼ਿਕਰਾਂ 'ਚ ਰੋ ਰੋ ਕੇ
ਬਾਪੂ ਜੀ ਦੇ ਸਾਹ ਦਾ ਇਲਾਜ ਵੀ ਕਰਵਾਉਣਾ ਹੈ
ਮੈਂ ਇਕੱਲਾ ਹੀ ਪੁੱਤ ਹਾਂ
ਆਪਣੇ ਗਰੀਬ ਮਾਂ-ਬਾਪ ਦਾ
ਮੇਰੇ ਹੋਰ ਤਿੰਨ ਵੀਰ ਵੀ ਨਹੀਂ
ਨਾ ਹੀ ਮੇਰਾ ਪਿਓ ਚੌਧਰੀ ਹੈ
ਮੈਂ ਤਾਂ ਤੇਰੇ ਗਮ ਵਿੱਚ ਜੋਗੀ
ਵੀ ਨਹੀਂ ਹੋ ਸਕਦਾ
ਲੋਕ ਕੀ ਆਖਣਗੇ ,
ਕਹਿਣਗੇ !
ਕਬੀਲਦਾਰੀ ਤੋਂ ਡਰਦਾ ਸਾਧ ਹੋ ਗਿਆ
ਚਾਅ ਵਿਲਕ ਪੈਣਗੇ ਲਾਡੋ ਭੈਣ ਦੇ,
ਰੰਡੇਪਾ ਸਿਹਾ ਨਹੀਂ ਜਾਣਾ ਮੇਰੀ ਮਾਂ ਤੋਂ
ਸਾਧ ਹੋਣ ਦਾ ਗਮ ਸਹਿਆ ਨਹੀਂ ਜਾਣਾ
ਮੇਰੇ ਬਾਪੂ ਜੀ ਤੋਂ
ਹੀਰੇ !
ਤੂੰਹੀਓ ਦੱਸ ਕੀ ਕਰਾਂ ਮੈਂ ਹੁਣ ?
ਪੈਸੇ ਤੇ ਚੰਗੇ ਕੱਪ੍ੜੇ ਨਹੀਂ ਹੈਗੇ
ਕਿਸੇ ਲੀਡਰ ਨੂੰ ਮਿਲਨ ਜਾਣ ਵਾਸਤੇ
ਤੇ ਰਿਸ਼ਵਤ ਕਿੱਥੋਂ ਦੇਵਾਂਗਾ ?
ਅੱਜ ਕੱਲ ਦੇ ਅਦਲੀ ਰਾਜੇ ਫ਼ਰਿਆਦ ਵੀ
ਰਿਸ਼ਵਤ ਲੈ ਕੇ ਸੁਣਦੇ ਨੇ !
ਚ੍ੱਲ ਮੈਂ ਤੈਨੂੰ ਘਰ ਛੱਡ ਆਵਾਂ
ਤੇਰਾ ਪਿਤਾ ਚੂਚਕ ਉਡੀਕਦਾ ਹੋਵੇਗਾ ,
ਤੂੰ ਰੰਗ੍ਪੁਰ ਵਿਆਹ ਕਰਵਾ ਲਵੀਂ ,
ਮੈਂ ਸੁਣਿਐ !
ਤੇਰਾ ਸੈਦਾ ਫ਼ੀਲਡ ਅਫ਼੍ਸਰ ਲੱਗਿਆ ਏ !
ਹੀਰੇ !
ਮੈਂ ਤੈਨੂੰ ਕਿੰਝ ਸਮ੍ਝਾਵਾਂ,
ਮੈਂ ਤਾਂ ਰੱਖ੍ੜੀ ਬੰਨ੍ਣ ਬਦਲੇ ਆਪਣੀ ਭੈਣ ਨੂੰ
ਦੇ ਨਹੀਂ ਸਕਦਾ ਕੋਈ ਸੌਗਾਤ ,
ਕਿਉਂਕਿ ਮੈਂ ਬੇਰੁਜ਼ਗਾਰ ਹਾਂ !
ਨਾਨ੍ਕੇ ਮਿਲਣ ਚੱਲੀ ਮਾਂ ਨੂੰ
ਬੱਸ ਦਾ ਕਿਰਾਇਆ ਨਹੀਂ ਦੇ ਸਕਦਾ
ਕਿਉਂਕਿ ਮੈਂ ਬੇਰੁਜ਼ਗਾਰ ਹਾਂ !
ਮਜ਼ਦੂਰੀ ਨਹੀਂ ਕਰ ਸਕਦਾ
ਮਜ਼ਦੂਰ ਬਾਪੂ ਨਾਲ
ਕਿਉਂਕਿ ਮੈਂ ਪੜ੍ਹਿਆ ਲਿਖਿਆ ਹਾਂ
ਹੀਰੇ !
ਪਾਣੀ 'ਚ ਡਾਂਗਾ ਮਾਰਿਆਂ ਪਾਣੀ ਵੱਖ ਨਹੀਂ ਹੁੰਦੇ
ਤੂੰ ਜਿਸਮਾਨੀ ਤੌਰ ਤੇ ਕਿਸੇ ਹੋਰ ਦੀ ਹੋਜੇਂਗੀ
ਪਰ, ਰੂਹਾਨੀ ਤੌਰ ਤੇ ਮੇਰੀ ਹੀ ਰਹੇਂਗੀ
ਜਾਹ ਹੀਰੇ ! ਤੇਰਾ ਰੰਗ੍ਪੁਰ ਰੰਗੀ ਵਸੇ,
ਤੇਰੇ ਪਿਓ ਚੂਚਕ ਦਾ ਸਿਆਲ ਵਸੇ,
ਸਾਡੇ ਹਜ਼ਾਰੇ ਦਾ ਕੀ ਐ ਭਾਂਵੇ ਵਸੇ
ਤੇ ਭਾਂਵੇ ਨਾ ਵਸੇ
ਤੂੰ ਜਵਾਨੀਆਂ ਮਾਣ , ਖੇੜੇ ਹੰਢਾ ,
ਅਸੀਂ ਤਾਂ ਆਪਣੇ ਪਿੰਡੋ ਤੇਰੇ ਪਿੰਡ ਨੂੰ
ਜਾਂਦੀ ਸੜਕ ਤੇ ਵੰਝਲੀ ਵਜਾ ਕੇ
\ਤੇਰਾ ਰਾਹ ਤੱਕਿਆ ਕਰਾਂਗੇ !
.........ਮਨ੍ਪ੍ਰੀਤ ਗੋਸਲ
-ਹਰ ਦਿਆਲ 'ਕੇਸ਼ੀ'{ਗੂੰਗਾ ਮੌਸਮ} ਪੰਨਾ 76
Tuesday, August 30, 2011
{ਈਦ}-ਗੁਰਮੀਤ ਸੰਧਾ
ਪਿੱਪਲ ਦਿਆ ਪੱਤਿਆ ਵੇ...(ਸਾਬ ਰਾਇ)
ਕਿਉ ਖੜ-ਖੜ ਲਾਈ ਹੋਈ ਆ
ਤੇਰਾ ਵੇਲਾ ਬੀਤ ਗਿਆ
ਰੁੱਤ ਨਵਿਆਂ ਦੀ ਆਈ ਹੋਈ ਆ !
ਤੇਨੂੰ ਪੱਤਿਆ ਇਹ ਕਹਿ ਕੇ
“ਤੂੰ ਬੜਾ ਰੌਲਾ ਪਾਉਂਦਾ ਸੀ
ਤੇਰੇ ਪੱਤੇ ਡਿਗਦੇ ਸੀ