About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ
Showing posts with label ਸ਼ਸ਼ੀ ਸਮੁੰਦਰਾ. Show all posts
Showing posts with label ਸ਼ਸ਼ੀ ਸਮੁੰਦਰਾ. Show all posts

Tuesday, November 23, 2010

ਦੁਆ {ਸ਼ਸ਼ੀ ਸਮੁੰਦਰਾ }


          ਦੁਆ 


 ਇਹ ਜੰਗਲੀ ਰਸਤੇ
ਇਹ ਪਹਾੜੀ ਰਸਤੇ
ਖੋਰੇ ਕਿਸ ਮੋੜ 'ਤੇ
ਮੈਂ ਦਿਸਣੋ ਵੀ ਹਟ ਜਾਵਾਂ
ਮੈਂ ਬਹੁਤ ਦੂਰ ਲੰਘ ਜਾਵਾਂ
ਕਿ ਮੇਰੇ ਤੱਕ
ਆਵਾਜ਼ ਤੱਕ ਨਾ ਪਹੁੰਚੇ ਤੇਰੀ |
ਫਿਰ ਵੀ ਤੂੰ
ਨਾਲ ਤੁਰਨ ਦੀ ਜ਼ਿਦ ਕਰਦਾ ਹੈਂ
ਸਾਥ ਦੇਣ ਦੀ ਜ਼ਿਦ ਕਰਦਾ ਹੈਂ
ਖੌਰੇ ਕਿਓਂ !?
ਪ੍ਰੇਸ਼ਾਨ ਕਰਦੀ ਹੈ
ਉਦਾਸ ਕਰਦੀ ਹੈ
ਤੇਰੀ ਤੱਕਣੀ ਮੈਨੂੰ
ਕੁਝ ਕਹਿੰਦੀ ਕਹਿੰਦੀ ਚੁੱਪ ਹੋ ਜਾਂਦੀ ਹਾਂ
ਪੈਰ ਪੁੱਟਦੀ ਹਾਂ ਤਾਂ ਰੁਕ ਜਾਂਦੀ ਹਾਂ
ਤੇ ਤੂੰ ਉਸ ਬੱਚੇ ਵਰਗਾ
ਜੋ ਮਾਂ ਦਾ ਹੱਥ ਫੜ੍ਹ
ਜਹਨੰਮ ਨੂੰ ਵੀ ਜਾਣਾ ਚਾਹੇਗਾ
ਤੇ ਮੈਂ, ਰੁਕ ਸੋਚਣ ਲੱਗਦੀ ਹਾਂ ਕਿ ਸ਼ਾਇਦ...?
ਪਰ, ਨਹੀਂ | ਪਰ, ਨਹੀਂ !
ਕਿਸੇ ਵੀ ਹਾਲਤ ਵਿੱਚ ਮੈਂ ਤੈਨੂੰ
ਨਾਲ ਨਹੀਂ ਲੈ ਜਾਣਾ ਹੈ
ਮੈਂ ਤੈਨੂੰ ਰੋਂਦੇ ਨੂੰ ਛਡ ਜਾਣਾ ਹੈ
ਕਿਸੇ ਓਸ ਲਈ, ਜੋ ਤੇਰੇ ਸਾਥ ਵਿੱਚ
ਬਾਗਾਂ ਵਿੱਚ ਘੁੰਮੇਂਗੀ
ਤਿਤਲੀ ਬਣ ਨਚੇਗੀ
ਫੁੱਲਾਂ ਵਾਂਗ ਹੱਸੇਗੀ
ਤੇ ਮਹਿਕੀ ਤਾਜ਼ੀ ਪੌਣ ਬਣ
ਤੇਰੇ ਨਾਲ ਖੇਡੇਗੀ |
ਉਦੋਂ ਤੂੰ ਮੈਂ ਭੁੱਲ ਜਾਏਂਗਾ
ਜੋ ਅਚਾਨਕ, ਕਿਸੇ ਜੰਗਲੀ ਤੇ ਪਹਾੜੀ ਰਸਤੇ 'ਤੇ
ਬੱਸ, ਇਤਫ਼ਾਕਿਨ ਤੈਨੂੰ ਮਿਲ ਗਈ ਸੀ | 
                            ................ਸ਼ਸ਼ੀ ਸਮੁੰਦਰਾ ( ਇਹ ਕਵਿਤਾ ਲਿਖੀ : 11 / 19 / 10 )