ਜੀ ਆਇਆਂ ਨੂ ਮਿਤਰੋ

ਸਾਂਦਲਬਾਰ ,ਦੁੱਲੇ -ਭੱਟੀ ਦੀ ਜਨਮ ਤੇ ਕਰਮ ਭੂਮੀ ,ਇੱਕ ਯਾਦਗਾਰ ਅਣਖੀ ਪੁੱਤਰ ਦੀ,ਜੋ ਜਨਮਿਆ ਤਾਂ ਏਕ ਮਾਂ ਦੀ ਕੁਖੋਂ ਪਰ ਪੰਜਾਬ ਦਾ ਪੁੱਤਰ ਹੋ ਗੁਜਰਿਆ . ਸਾਂਦਲਬਾਰ ਵੀ ਇੱਕ ਚੀਕ ਬੁਲ੍ਬੁਲੀ ਦੀ ਗੂੰਜ .ਸਵੈ ਦੀ ਚੀਕ ;ਪਰ ਤੱਕ ਪੁੱਜਣ ਦਾ ਉਪਰਾਲਾ ਸਾਂਦਲਬਾਰ . ਇਸ ਦੇ ਚਾਰ ਦਰਵਾਜੇ ਹਨ , DR ਸੁਸ਼ੀਲ ਰਹੇਜਾ;ਬਲਜੀਤ ਪਾਲ ਸਿੰਘ ;ਮਨਜੀਤ ਕੋਟੜਾ ਤੇ ਦੀਪ੍ਜੀਰਵੀ ; ਮੇਂ ਇਹਨਾ ਚਾਰਾਂ ਦੀਯਾਂ ਜਾਗੋ ਲਿਆਓੰਦਿਆ ਰਚਨਾਵਾ ਨਾਲ ਸੱਜਿਆ ਇਹ ਬਲੋਗ ਹਾਜਿਰ ਕਰਦਾ ਹਾਂ ਅਤੇ ਇਸ ਬਲੋਗ ਤੇ ਅਓਨ ਵਾਲੀ ਦਰਸ਼ਕਾਂ ਨੂ ਬੇਨਤੀ ਕਰਦਾ ਹਾਂ ਕੀ ਸਦੀਆਂ ਘਟਾਂ ਵੱਲ ਜਰੂਰ ਧਯਾਨ ਦਵਾਇਆ ਜੇ ਜਿਵੇਂ ਬੀਬੀ ਕਮਲਜੀਤ ਬਾਜਵਾ ਜੀ ਨੇ ਧਯਾਨ ਦਵਾਇਆ ਹੈ . ਜੀ ਆਇਆਂ ਨੂ ਮਿਤਰੋ

Website templates

ਸੁਧਾਰ ਦੀ ਗੁੰਜਾਇਸ਼ ਹਮੇਸ਼ਾ ਰਹਿੰਦੀ ਹੈ ....ਦੀਪ ਜੀਰਵੀ

ਮੇਰੇ ਪਿਆਰੇ ਸ਼ਬਦਾਂ ਦੀ ਦੁਨੀਆਂ ਦੇ ਸੰਝੀਦਾਰੋ ! ਸ਼ਬਦਾਂ ਦੀ ਖੁਸ਼ਬੋ ਦਾ ਵਣਜ ਕਰਨ ਵਾਲਿਓ ! ਸ਼ਬਦਾਂ ਦੀ ਸਾਂਝ ਬਣਾਈ ਰਖਿਓ ; ਸੁਧਾਰ ਦੀ ਗੁੰਜਾਇਸ਼ ਹਮੇਸ਼ਾ ਰਹਿੰਦੀ ਹੈ .. ਆਪ ਆਪਣੀਆਂ ਰਾਵਾਂ ਨਾਲ ਨਿਵਾਜਦੇ ਰਹਿਣਾ ..ਕਾਰਵਾਂ ਜੁੜਦਾ ਰਹੇ ..ਕਾਫਿਲਾ ਮਿਲਦਾ ਰਹੇ . ਆਪ ਦੀ ਕੋਯੀ ਵੀ ਦੇਸ਼ ਸਮਾਜ ਲਈ ਜਾਗੋ ਦਾ ਹੋਕਾ ਦੇਂਦੀ ਕਵਿਤਾ ਸਾਂਦਲਬਾਰ ਦੀ ਸ਼ਾਨ ਵਧਾ ਸਕਦੀ ਹੈ... deepzirvi@yahoo.co.in ਤੇ ਆਪ ਜੀ ਵੀ ਆਪਣੀ ਰਚਨਾ ਮੇਲ ਕਰ ਸਕਦੇ ਹੋ ..ਦੀਪ ਜੀਰਵੀ

Website templates

Tuesday, December 22, 2009

Posted by Picasa

Sunday, December 20, 2009

***********************************
ਸੁਹਾਗ ਦੇ ਕਣਾਂ 'ਚ ਸਜੀ,
ਸ਼ਰਮ ਹਯਾ ਦੇ ਵਿੱਚ ਭਿੱਜੀ,
ਉ ਮੁਟਿਆਰ ਸੁਹਾਗਣ ਹੁੰਦੀ ਹੈ |

ਆਪਣਿਆਂ ਦੀ ਖਾਤਿਰ ਜੋ,
ਆਪਾ ਹੀ ਭੁਲਾ ਬੈਠੇ ਜੋ,
ਤਾਂ ਸਤਿਕਾਰਤ ਸੁਹਾਗਣ ਹੁੰਦੀ ਹੈ |

ਬੰਦਿਸ਼ਾਂ ਨੂੰ ਦਿਲੋਂ ਅਪਨਾਵੇ ਜੋ,
ਰੀਤਾਂ ਨੂੰ ਅਣਮੰਨੇ ਮਨਾਵੇ ਜੋ,
ਤਾਂ ਸਵਿਕਾਰਤ ਸੁਹਾਗਣ ਹੁੰਦੀ ਹੈ |

ਜੇ ਆਪਣੇ ਬਾਰੇ ਸੋਚੇ ਕਦੇ,
ਖ਼ਾਬ ਮਨ ਤਾਈਂ ਲੋਚੇ ਕਦੇ,
ਤਾਂ ਧਿਤਕਾਰਤ ਸੁਹਾਗਣ ਹੁੰਦੀ ਹੈ |
(ਇੰਦਰਜੀਤ ਕੋਰ)
***********************************
ਦ ਤੇਰੀ ਯਾਦ ਆਉਂਦੀ ਹੈ ਤਾਂ ਅੱਖਾਂ ਰੋਂਦੀਆਂ ਨੇ ਬਹੁਤ....
ਘਟਾ ਕਾਲੀ ਜਦ ਛਾਉਂਦੀ ਹੈ ਤਾਂ ਅੱਖਾਂ ਰੋਂਦੀਆਂ ਨੇ ਬਹੁਤ....
ਜਦ ਮੇਰਾ ਚਮਕਦਾ ਕੋਕਾ, ਜਦ ਮੇਰੀ ਛਣਕਦੀ ਚੂੜੀ,
ਜਦ ਝਾਂਜਰ ਸ਼ੋਰ ਪਾਉਂਦੀ ਹੈ ਤਾਂ ਅੱਖਾਂ ਰੋਂਦੀਆਂ ਨੇ ਬਹੁਤ....
ਜਦ ਭੌਰਾ ਮਨਚਲਾ ਕੋਈ, ਕਲੀ ਦੇ ਕੋਲ ਨੂੰ ਆਵੇ,
ਕਲੀ ਵੀ ਮੁਸਕੁਰਾਉਂਦੀ ਹੈ ਤਾਂ ਅੱਖਾਂ ਰੋਂਦੀਆਂ ਨੇ ਬਹੁਤ....
ਗੋਆ ਬੀਚ ਦੇ ਉੱਤੇ, ਸਲਾਬੀ ਰੇਤ ਤੇ ਤੁਰਦੀ ਦੇ,
ਛੱਲ ਕੋਈ ਪੈਰ ਭਿਉਂਦੀ ਹੈ ਤਾਂ ਅੱਖਾਂ ਰੋਂਦੀਆਂ ਨੇ ਬਹੁਤ....
ਤੇਰੇ ਕੌਲ ਕਰਾਰਾਂ ਦੀ, ਹਵਾ ਬਣ ਕੇ ਹਨੇਰੀ ਜਿਹੀ,
ਅੱਖੀਂ ਘੱਟਾ ਪਾਉਂਦੀ ਹੈ ਤਾਂ ਅੱਖਾਂ ਰੋਂਦੀਆਂ ਨੇ ਬਹੁਤ....
ਤੇਰੇ ਸ਼ਾਨੇ ਤੇ ਡਿੱਗੇ ਹੋਏ ਮੇਰੇ ਇੱਕ ਇੱਕ ਅਥਰੂ ਦਾ,
ਹਯਾਤੀ ਮੁੱਲ ਪਾਉਂਦੀ ਹੈ ਤਾਂ ਅੱਖਾਂ ਰੋਂਦੀਆਂ ਨੇ ਬਹੁਤ...
ਕਦੀ ਸੁਪਨੇ ਦੇ ਵਿੱਚ ਲਾਵਾਂ ਕੋਈ ਉਡਾਰੀ ਜੇ ਭੁੱਲ ਕੇ,
ਹਕੀਕਤ ਜਦ ਜਗਾਉਂਦੀ ਹੈ ਤਾਂ ਅੱਖਾਂ ਰੋਂਦੀਆਂ ਨੇ ਬਹੁਤ....
ਉਹ ਵਾਦੀਆਂ ਪਰਬਤ ਜੋ ਤੇਰੇ ਨਾਲ ਸੀ ਦੇਖੇ,
ਓਧਰੋਂ ਵਾ ਜਦ ਆਉਂਦੀ ਹੈ ਤਾਂ ਅੱਖਾਂ ਰੋਂਦੀਆਂ ਨੇ ਬਹੁਤ....
ਬਹਿਕੇ ਮਹਿਫਿਲਾਂ ਦੇ ਵਿੱਚ, ਲਾਵਾਂ ਕਹਿਕਹੇ ਉੱਚੇ,
ਤਨਹਾਈ ਘੇਰਾ ਪਾਉਂਦੀ ਹੈ ਤਾਂ ਅੱਖਾਂ ਰੋਂਦੀਆਂ ਨੇ ਬਹੁਤ....
(Saavi)


--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/
http://deeepzirvi.wordpress.com/




poet +minni kahaani+nzm writer) sat paal khuller

Posted by Picasa

Thursday, December 17, 2009




http://dztk.blogspot.com/
Posted by Picasa

Sunday, December 13, 2009






ਨਿੱਕੀ ਜਿੰਨੀ ਜਿੰਦ:
ਬੇਬੇ ਦੀ ਰਸੋਈ...
ਬੇਬੇ ਦੀ ਰਸੋਈ ਬੜੀ ਸੋਹਣੀ ਹੁੰਦੀ ਸੀ,
ਬੇਬੇ ਦੀ ਸੀਰਤ ਮਨਮੋਹਣੀ ਹੁੰਦੀ ਸੀ।
ਬੇਬੇ ਦੀ ਰਸੋਈ...
ਦਲੀਏ ਤੇ ਖਿਚੜੀ ਦਾ ਮੁੱਲ ਨਾ ਕੋਈ,
ਬੇਬੇ ਨੂੰ ਭੁਲਾਉਣ ਜਿੱਡੀ ਭੁੱਲ ਨਾ ਕੋਈ,
ਚੜ੍ਹਦਾ ਸੀ ਚਾਅ ਉਦੋਂ ਬਾਲਮਨ ਨੂੰ,
ਜਦੋਂ ਕਦੇ ਨਾਨੀ ਘਰ ਆਉਣੀ ਹੁੰਦੀ ਸੀ।
ਬੇਬੇ ਦੀ ਰਸੋਈ...
ਖਾਂਦੀ ਤੇ ਖਿਲਾਉਂਦੀ ਸੀ ਖ਼ੁਰਾਕਾਂ ਚੰਗੀਆਂ,
ਤਾਂਹੀ ਦੂਰ ਰਹਿੰਦੀਆਂ ਸੀ ਸੋਚਾਂ ਮੰਦੀਆਂ,
ਕਰਾਂ ਕੀ ਸਿਫਤ ਯਾਰੋ ਦਾਦੀ ਅੰਮਾਂ ਦੀ,
ਉਹਨੇ ਹਰ ਵੇਲੇ ਮਮਤਾ ਲੁਟਾਉਣੀ ਹੁੰਦੀ ਸੀ।
ਬੇਬੇ ਦੀ ਰਸੋਈ...
ਬਨਖ਼ਸ਼ਾਂ ਉਬਾਲ ਕੇ ਪਿਲਾਉਂਦੀ ਹੁੰਦੀ ਸੀ,
ਐਦਾਂ ਬੇਬੇ ਨਜਲਾ ਹਟਾਉਂਦੀ ਹੁੰਦੀ ਸੀ,
ਬੇਬੇ ਸੀਗੀ ਸਾਗਰ ਗਿਆਨ ਦਾ ਨਿਰਾ,
ਬੇਬੇ ਦੀ ਸਿਫਤ ਚਹੁੰਕੋਣੀ ਹੁੰਦੀ ਸੀ,
ਬੇਬੇ ਦੀ ਰਸੋਈ...
ਤਿਲ, ਛੋਲੇ, ਬਾਜ਼ਰਾ ਤੇ ਮੱਕੀਆਂ ਜਵਾਰ,
ਹੁੰਦੇ ਸੀ ਗੜੁੰਦ ਵਿੱਚ ਬੇਬੇ ਦੇ ਪਿਆਰ,
ਮੱਖਣ, ਮਲਾਈਆਂ ਖੂਬ ਖਾਣ ਨੂੰ ਦਿੰਦੀ,
ਓਸ ਕਦੇ ਕੋਈ ਚੀਜ ਨਾ ਲਕੋਣੀ ਹੁੰਦੀ ਸੀ।
ਬੇਬੇ ਦੀ ਰਸੋਈ...
ਕੈਸਰਾਂ ਤੇ ਸੂਗਰ ਨੂੰ ਜਾਣਦਾ ਸੀ ਕੌਣ,
ਜਿੰਦਗੀ ਦੀ ਮਿੱਠੀ-ਮਿੱਠੀ ਵਗਦੀ ਸੀ ਪੌਣ,
ਪੀ ਏ ਯੂ ਨੇ ਬੇਬੇ ਜ਼ਹਿਰ ਦੇ ਕੇ ਮਾਰਤੀ,
ਲੀਡਰਾਂ ਨੇ ਜਿੰਦ ਸਾਡੀ ਸੂਲੀ ਚਾੜ੍ਹਤੀ।
ਬੇਬੇ ਸਭ ਦੁੱਖੜੇ ਵੰਡਾਉਣੀ ਹੁੰਦੀ ਸੀ।
ਬੇਬੇ ਦੀ ਰਸੋਈ...
ਆਜੋ ਮੁੜ ਬੇਬੇ ਨੂੰ ਜਿਉਂਦੀ ਕਰੀਏ,
ਬੇਬੇ ਦਿਆਂ ਚਰਣਾਂ 'ਤੇ ਸਿਰ ਧਰੀਏ,
ਸਾਰਿਆਂ ਦੁੱਖਾਂ ਦੀ ਇੱਕੋ ਇੱਕ ਦਾਰੂ ਬੇਬੇ,
ਗੁਰਪ੍ਰੀਤ ਰੱਤੂ







--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/
http://deeepzirvi.wordpress.com/




Saturday, December 12, 2009


Posted by Picasa

Tuesday, December 8, 2009



    ਗਜ਼ਲ


ਲੋਕ ਏਥੇ ਆ ਗਏ ਨੇ ਓਪਰੇ
ਚੱਲ ਚੱਲੀਏ ਏਥੋਂ ਥੋੜਾ ਕੁ ਪਰੇ

ਬੰਦੇ ਤੋਂ ਬੰਦੇ ਦਾ ਪਾੜਾ ਵਧ ਗਿਆ
ਹੁੰਦੇ ਨੇ ਹਰ ਮੋੜ ਉਤੇ ਵਿਤਕਰੇ

ਝਗੜਦੇ,ਮਰਦੇ ਤੇ ਮਾਰਦੇ
ਲੋਕ ਕਿੰਨੇ ਹੋ ਗਏ ਨੇ ਸਿਰਫਿਰੇ

ਸੁੱਖ ਮੰਗੇ ਆਪਣੇ ਪ੍ਰੀਵਾਰ ਦੀ
ਬੇਬੇ ਚਿੜੀਆਂ ਵਾਸਤੇ ਚੋਗਾ ਧਰੇ

ਪੁੱਤ ਪੌਂਡਾਂ ਡਾਲਰਾਂ ਦੀ ਭਾਲ ਵਿਚ
ਮਾਪੇ ਵਿਚਾਰੇ ਭਾਲਦੇ ਨੇ ਆਸਰੇ

ਵਸਤਰ ਜਿੰਨਾਂ ਨੇ ਪਹਿਨੇ ਕੱਚ ਦੇ
ਉਹ ਅੱਜ ਵੀ ਮਰੇ ਕੱਲ ਵੀ ਮਰੇ

ਪੰਛੀਆਂ ਦੇ ਬੋਟ ਕਿਥੇ ਰਹਿਣਗੇ
ਆਲ੍ਹਣੇ ਥਾਂ ਦਿੱਸਦੇ ਨੇ ਪਿੰਜਰੇ

ਬੋਲਬਾਲਾ ਝੂਠ ਦਾ ਸਾਰੀ ਜਗ੍ਹਾ
ਸੱਚ ਦੀ ਗਵਾਹੀ ਵਿਰਲਾ ਹੀ ਭਰੇ

ਕਾਲੇ ਪਾਣੀ ਕਈਆਂ ਜੀਵਨ ਗਾਲਿਆ
ਬੈਠੇ ਰਹੇ ਕੁਝ ਲੋਕ ਉਦੋਂ ਵੀ ਘਰੇ
                   (ਬਲਜੀਤ ਪਾਲ ਸੀੰਘ)
You may also visit me at:
www.baljeetpalsingh.blogspot.com
www.punjabilekhak.com

Friday, December 4, 2009

ਗਜਲ (ਰਬਿੰਦਰ ਮਸਰੂਰ )


ਗਜਲ (ਰਬਿੰਦਰ ਮਸਰੂਰ )
ਖ਼ਬਰ ਕੀ ਹੋ ਗਿਆ ਹੁੰਦਾ ਜੇ ਮੈਂ ਤਬਦੀਲ ਹੋ ਜਾਂਦਾ
ਜੇ ਤੇਰੇ ਹੁਕਮ ਤੋਂ ਮੈਂ ਹੁਕਮ ਦੀ ਤਾਮੀਲ ਹੋ ਜਾਂਦਾ

ਮੈਂ ਪੱਥਰ ਹੋ ਕੇ ਡਿੱਗਾ ਝੀਲ ਵਿਚ ਤਾਂ ਡੁੱਬਣਾ ਹੀ ਸੀ
ਜੇ ਰਸਤਾ ਹੋ ਗਿਆ ਹੁੰਦਾ ਤਾਂ ਬਸ ਕੁਝ ਮੀਲ ਹੋ ਜਾਂਦਾ


ਜਦੋਂ ਤਕ, ਸ਼ਬਦ ਹਾਂ ਨਿਤ ਅਰਥ ਹੋਣੇ ਨੇ ਨਵੇਂ ਮੇਰੇ
ਕਿਨ੍ਹੇ ਪੜ੍ਹਨਾ ਸੀ ਜੇ ਮੈਂ ਸ਼ਬਦ ਦੀ ਤਫ਼ਸੀਲ ਹੋ ਜਾਂਦਾ

ਮੇਰਾ ਕੀ ਹੈ ਮੈਂ Aਪਣਾ ਸਿਰਫ਼ ਕੋਈ ਨਾਮ ਰੱਖਣਾ ਸੀ
ਜੇ ਮੈਨੂੰ ਵੇਦ ਨਾ ਕਹਿੰਦੇ ਤਾਂ ਮੈਂ ਅੰਜੀਲ ਹੋ ਜਾਂਦਾ

ਅਨੰਦੀ ਸ਼ਬਦ ਹੈ ਜਾਂ ਬਸ ਵਿਲਾਸੀ ਸ਼ਬਦ-ਚਿੱਤਰ ਹੈ
ਹੁਨਰ ਏਨੇ 'ਚ ਹੈ ਸ਼ਾਲੀਨ ਤੋਂ ਅਸ਼ਲੀਲ ਹੋ ਜਾਂਦਾ

ਗੁਰੂ ਦੀ ਦਖਸ਼ਣਾ ਵਿਚ ਜੇ ਸਿਆਸਤ ਦਖਲ ਨਾ ਦਿੰਦੀ
ਤਾਂ ਹੋ ਸਕਦੈ ਮਹਾਂਭਾਰਤ ਦਾ ਨਾਇਕ ਭੀਲ ਹੋ ਜਾਂਦਾ




--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/
http://deeepzirvi.wordpress.com/




Friday, November 27, 2009

ਗਜ਼ਲ

ਰਿਝਦਾ ,ਬਲਦਾ ,ਸੜਦਾ ਅਤੇ ਉੱਬਲਦਾ ਰਹਿੰਦਾਂ
ਮੌਸਮ ਸਕੂਨ ਵਾਲੇ ਲਈ ਸਦਾ ਤੜਪਦਾ ਰਹਿੰਦਾਂ


ਰਾਕਟਾਂ ਦਾ ਦੌਰ ਅੱਜ ਕੱਲ ਬੇਸ਼ਕ ਤੇਜ਼ ਹੈ ਬੜਾ
ਮੰਜਿ਼ਲ ਵੱਲ ਫਿਰ ਵੀ ਰੋਜ਼ ਥੋੜਾ ਸਰਕਦਾ ਰਹਿੰਦਾਂ


ਕਿਸਨੇ ਕੰਮ ਆਉਣਾ ਹੈ ਕਦੋਂ ਕਿਹੜੇ ਹਾਲਾਤਾਂ ਵਿਚ
ਆਪਣੀ ਗਰਜ਼ ਲਈ ਲੋਕਾਂ ਨੂੰ ਐਵੇਂ ਪਰਖਦਾ ਰਹਿੰਦਾਂ


ਉਹਨਾਂ ਦੇ ਝੂਠ ਤੋਂ ਵਾਕਫ ਹਾਂ ਉਹ ਵੀ ਜਾਣ ਚੁੱਕੇ ਨੇ
ਬਣਕੇ ਰੋੜ ਅੱਖ ਵਿਚ ਲੀਡਰਾਂ ਦੇ ਰੜਕਦਾ ਰਹਿੰਦਾਂ


ਮਰਜ਼ੀ ਨਹੀਂ ਚਲਦੀ ਕਿ ਇਹ ਨਿਜ਼ਾਮ ਬਦਲ ਦੇਵਾਂ
ਆਪਣੇ ਆਪ ਵਿਚ ਤਾਹੀਂਓ ਹਮੇਸ਼ਾ ਕਲਪਦਾ ਰਹਿੰਦਾਂ


ਅਜ਼ਾਦ ਦੇਸ਼ ਵਿਚ ਗੁਲਾਮਾਂ ਵਾਂਗ ਰੀਂਗ ਰਹੀ ਜਿੰਦਗੀ
ਨਿਘਰ ਰਹੇ ਮਿਆਰਾਂ ਵਾਂਗਰਾਂ ਹੀ ਗਰਕਦਾ ਰਹਿੰਦਾਂ


ਜਾਪਦਾ ਏ ਤੁਰ ਜਾਏਗੀ ਭੰਗ ਦੇ ਭਾਣੇ ਇਹ ਦੇਹੀ
ਥੋੜਾ ਥੋੜਾ ਤਾਹੀਓਂ ਏਸ ਨੂੰ ਹੁਣ ਖਰਚਦਾ ਰਹਿੰਦਾਂ


ਆਪਣੀ ਮਿੱਠੀ ਬੋਲੀ ਭੁੱਲ ਨਾ ਜਾਵੇ ਮੈਨੂੰ ਹੀ ਕਿਧਰੇ
ਅਲਫਾਜ਼ ਏਸ ਲਈ ਕੁਝ ਕੁ ਪੁਰਾਣੇ ਵਰਤਦਾ ਰਹਿੰਦਾਂ



(ਬਲਜੀਤ ਪਾਲ ਸਿੰਘ)

9417324432
deepzirvi http://deepzirvi.webs.com
.http://deepkavyanjli.blogspot.com/
ZIRA(FZR)
9815524600


The INTERNET now has a personality. YOURS! See your Yahoo! Homepage.

Wednesday, November 25, 2009

ਰੋਹੀਆਂ 'ਚ ਰੁਲ਼ਦਿਆਂ ਨੂੰ, ਭੱਖੜੇ 'ਤੇ ਤੁਰਦਿਆਂ ਨੂੰ

ਰਜਿੰਦਰ ਜੀਤ :
ਹੁਜੂਰ , ਇਕ  ਗ਼ਜ਼ਲ .....

ਰੋਹੀਆਂ 'ਚ ਰੁਲ਼ਦਿਆਂ ਨੂੰ, ਭੱਖੜੇ 'ਤੇ ਤੁਰਦਿਆਂ ਨੂੰ
ਮਿਲਿਆ ਨਾ ਖੜ ਕੇ ਰੋਣਾ, ਅੰਦਰਲੇ ਮੁਰਦਿਆਂ ਨੂੰ |

ਪੌਣਾਂ ਨਾ ਰੋਕ ਸਕੀਆਂ, ਮੌਸਮ ਨਾ ਸਾਂਭ ਸਕਿਆ
ਛਾਵਾਂ 'ਚ ਸੜਦਿਆਂ ਨੂੰ, ਧੁੱਪਾਂ 'ਚ ਖੁਰਦਿਆਂ ਨੂੰ |

ਨਾਰਾਜ਼ ਹੋ ਜੋ ਤੁਰ ਪਏ, ਵਿੰਹਦੇ ਰਹੇ ਕਿ ਸ਼ਾਇਦ
ਆਵੇਗਾ ਮੁੜ ਬੁਲਾਵਾ, ਕੁਝ ਦੂਰ ਤੁਰਦਿਆਂ ਨੂੰ |

ਸਭ ਨੇ ਹੀ ਆਪੋ-ਅਪਣੇ, ਟੁਕੜੇ ਸਮੇਟਣੇ ਸਨ
ਕਿਹੜਾ ਖਲੋ ਕੇ ਸੁਣਦਾ, ਬੁੱਤਾਂ ਨੂੰ ਭੁਰਦਿਆਂ ਨੂੰ |

ਸੁੰਨਸਾਨ ਵਿਹੜਿਆਂ ਵਿੱਚ, ਵੀਰਾਨ ਜਹੇ ਘਰਾਂ ਵਿੱਚ
ਜੰਗਲ ਹੀ ਬੈਠਾ ਮਿਲਿਆ, ਜੰਗਲ ਚੋਂ ਮੁੜਦਿਆਂ ਨੂੰ ||
ਰਜਿੰਦਰ ਜੀਤ




--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/
http://deeepzirvi.wordpress.com/




shiv