About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ
Showing posts with label ਮਨਜੀਤ ਕੋਟੜਾ. Show all posts
Showing posts with label ਮਨਜੀਤ ਕੋਟੜਾ. Show all posts

Thursday, October 22, 2009

ਸਿਰਨਾਵਾਂ

 ਗਜ਼ਲਾਂ, ਮਨਜੀਤ ਕੋਟੜਾ
ਪੀਲੇ ਭੂਕ ਪੱਤਿਓ ਲੈ ਜਾਓ ਮਾਰੂਥਲ ਦਾ ਸਿਰਨਾਵਾਂ।

ਉਡੀਕਾਂ ਰੁਮਕਦੀ ਬਹਾਰ ਨੂੰ,ਕੋਠਿਉਂ ਕਾਗ ਉਡਾਵਾਂ ।
ਮੋਏ ਤਨ ਦਾ ਮੇਰੇ ਮਹਿਰਮਾਂ ਨੂੰ ਬੜਾ ਫਿਕਰ ਸਤਾਵੇ,
ਮੈਂ ਵੀ ਹਾਂ ਗਮਮੀਨ ਯਾਰੋ,ਮਨ ਮੋਏ ਦਾ ਸੋਗ ਮਨਾਵਾਂ।

ਮਹਿਫਲ ਵਿੱਚ ਭਖਦਾ ਜੋਬਨ, ਛਲਕਦਾ ਜ਼ਾਮ ਵੀ,
ਨੱਚੇ ਲਚਾਰ ਨਰਤਕੀ ਦਿਖਾ ਮਦਮਸਤ ਅਦਾਵਾਂ ।

ਘਰਾਂ ਦੇ ਬੁਝਾ ਚਿਰਾਗ ਸਿਵਿਆਂ ਨੂੰ ਦੇ ਦਿਓ ਰੌਸ਼ਨੀ,
ਭੁੱਲੇ ਭਟਕੇ ਮੋਏ ਨਾ ਲੱਭ ਲੈਣ ਰੌਸ਼ਨੀ ਦੀਆਂ ਰਾਹਵਾਂ।

ਜਦ ਸੜਦਾ ਸੀ ਆਲਮ,ਘਰ ਬਣਿਆ ਪਨਾਹ ਮੇਰੀ ,
ਅੱਗ ਦਹਿਲੀਜ਼ਾਂ ਲੰਘ ਆਈ,ਬਚਕੇ ਕਿਸ ਰਾਹੇ ਜਾਵਾਂ।

ਰੰਗਲੀ ਸੱਭਿਅਤਾ ਦੇ ਸਫਰ ਦੀ ਹੈ ਬੇਦਰਦ ਕਹਾਣੀ,
ਇੱਕ ਅਸਮਾਨ ਹੋਇਆ,ਇੱਕ ਨੂੰ ਖਾ ਲਿਆ ਘਟਨਾਵਾਂ।

ਕੈਦ ਕਰ ਰੌਸ਼ਨੀ!ਕੀਤਾ ਐਲਾਨ ਵਿਚਾਰਾਂ ਦੀ ਮੌਤ ਦਾ,
ਉੱਗਦੀ ਸੂਹੀ ਸਵੇਰ,ਆਜਾ ਅਸਮਾਨੀਂ ਸ਼ੇਕ ਦਿਖਾਵਾਂ।

ਮੈ ਮੇਰੇ ਲੋਕਾਂ ਦੀ ਵਿੱਥਿਆ,ਹਾਂ ਅਣਛੂਹਿਆ ਦਰਦ ,
ਤੇਰੀ ਹਕੂਮਤ ਦੇ ਸਾਹਵੇਂ ਬਾਗ਼ੀ ਸ਼ਾਇਰ ਸਦਵਾਵਾਂ ।

ਮੈਂ ਖਲਾਅ ਵਿੱਚ ਲਟਕੀ ਬੀਤੇ ਸਮੇਂ ਦੀ ਮੂਰਤ ਨਹੀਂ,
ਮੈਂ ਹਾਂ ਇਨਕਲਾਬ,ਮੁੜ ਮੁੜ ਇਤਿਹਾਸ ਦੁਹਰਾਵਾਂ ।



--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/





Sunday, September 20, 2009

ਬਾਰਡਰ(ਨਜ਼ਮ)

ਬਾਰਡਰ(ਨਜ਼ਮ)

ਵਾਹਗਾ ਬਾਰਡਦ ਦੀ ਸ਼ੈਰ
ਝੰਡਾ ਉਤਾਰਨ ਦੀਆਂ ਰਸਮਾਂ
ਤਮਾਸ਼ਬੀਨ ਲੋਕ
ਭੜਕੀਲੇ ਨਾਅਰੇ
ਹਿੰਦੁਸਤਾਨ ਜਿੰਦਾਬਾਦ
ਪਾਕਿਸਤਾਨ ਮੁਰਦਾਬਾਦ
ਭਾਰਤ ਮਾਤਾ ਕੀ ਜੈ
ਭੜਕੀਲੀਆਂ ਟਿੱਪਣੀਆਂ
ਫ਼ਿਰਕੂ ਕੋਝੇ ਵਿਅੰਗ
ਸਰਹੱਦ ਦਾ ਪੱਥਰ
ਉਰਲੇ ਪਾਸੇ ਭਾਰਤ
ਪਰਲੇ ਪਾਸੇ ਪਾਕਿਸਤਾਨ
ਪੱਥਰ ਦੀ ਪਰਿਕਰਮਾ
ਪਰਿਕਰਮਾ ਦੇ ਅਰਥ
ਕਦਮ ਰੱਖਣਾ
ਇੱਕ ਦੂਜੇ ਦੀ ਸਰਜ਼ਮੀਨ ਤੇ
ਫਿਰ ਮੁੜ ਆਉਣਾ
ਫੌਜ਼ੀ ਸੰਗੀਨਾਂ ਦੇ ਛਾਏ ਹੇਠ
ਜਸੂਸੀ ਨਜ਼ਰਾਂ ਦੇ ਪਹਿਰੇ ਹੇਠ
ਆਪਣੀ ਸਰਜ਼ਮੀਨ ਤੇ
ਬੇਖੌਫ਼ ਪੰਛੀਆਂ ਦੀ ਡਾਰ
ਟੱਪਦੀ ਹੈ ਵਾਹਗਾ ਬਾਰਡਰ
ਬਾਰਡਰ ਮਨੁੱਖਾਂ ਲਈ ਹੀ ਕਿਉਂ
ਕਿਉਂ ਕੋਈ ਡੱਕਣਾ ਚਾਹੁੰਦਾ ਹੈ
ਮਨੁੱਖ ਦੀ ਪਰਵਾਜ਼
ਕਿਸ ਦੀ ਸ਼ਾਜਿਸ਼ ਹੈ ਇਹ?

ਮਨਜੀਤ ਕੋਟੜਾ

Saturday, September 19, 2009

ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸਮਰਪਿਤ

( ਇਹ ਰਚਨਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸਮਰਪਿਤ ਹੈ )

ਝਾਂਜਰ ਮਿੱਤਰਾਂ ਦੇ ਦਰ ‘ਤੇ ਹੀ ਛਣਕਾ ਕੇ ਆਏ ਹਾਂ ।
ਸਾਹਵੇਂ ਦੁਸ਼ਮਣਾ ਦੇ ਤਾਂ ਬੱਕਰੇ ਬੁਲਾ ਕੇ ਆਏ ਹਾਂ ।

ਗੁੜ ਦੀ ਰੋੜੀ ਜਿਹਾ ਨਹੀਂ ਵਜੂਦ ਸਾਡਾ,ਪਿੱਪਲ ਹਾਂ ,
ਪੱਥਰਾਂ ਵਿੱਚੋਂ ਵੀ ਆਪਣਾ ਆਪ ਉਗਾ ਕੇ ਆਏ ਹਾਂ ।

ਮੋਢਾ ਦੇਣ ਵਾਲੇ ਚਾਰ ਬੰਦਿਆਂ ਦੀ ਨਾਂ ਪਰਵਾਹ ਸਾਨੰ,
ਸੱਚ ਦੀਆਂ ਰਗਾਂ ਉੱਤੇ ਕਲਮ ਨੂੰ ਟਿਕਾ ਕੇ ਆਏ ਹਾਂ ।

ਗਾਂਧੀ ਦਾ ਸੱਚ ਵੀ ਕਿੱਡਾ ਕੁ ਸੱਚ ਹੈ,ਪਰਖ ਲਵਾਂਗੇ ,
ਸੋਚ ਨੂੰ ਤਰਕ ਦੀ ਸਾਣ ਉੱਤੇ ਘਸਾ ਕੇ ਆਏ ਹਾਂ ।

ਜ਼ਿੱਲਤ,ਗੁਲਾਮੀ ਦੀ ਜ਼ਿੰਦਗੀ ਨਾਂ ਅਸਾਂ ਮਨਜੂਰ ਕੀਤੀ,
ਗਲ਼ ਲਾ ਮੌਤ,ਜ਼ਿੰਦਗੀ ਦਾ ਰਾਹ ਰੁਸ਼ਨਾ ਕੇ ਆਏ ਹਾਂ ।

ਕੈਦ ਅਸੀਂ ਸੀ ਜਾਂ ਹਕੂਮਤ, ਵਖਤ ਤੋਂ ਪੁੱਛ ਲੈਣਾ ,
ਜੇਲੋਂ ਰੌਸ਼ਨੀ ਦਾ ਪੈਗਾਮ ਹਰ ਘਰ ਪਹੁੰਚਾ ਕੇ ਆਏ ਹਾਂ।

ਸਾਨੂੰ ਆਸਤਕ ਸਿੱਧ ਕਰਨ ਦੀ ਕੋਸ਼ਿਸ ਨਾ ਕਰਿਓ ,
ਰੱਬ ਦੀ ਹੋਂਦ ਦੇ ਭਰਮ ਵੀ ਅਸੀਂ ਤਾਂ ਮਿਟਾ ਕੇ ਆਏ ਹਾਂ।
manjeet kotda

Wednesday, September 9, 2009

ਪਾਸ਼ ਨੂੰ ਸਮਰਪਿਤ

ਮਨਜੀਤ ਕੋਟੜਾ

ਅੱਜ ਸਾਡੇ ਇਨਕਲਾਬੀ ਕਵੀ ਪਾਸ਼ ਦਾ ਜਨਮ ਦਿਨ । ਇਹ ਰਚਨਾ ਪਾਸ਼ ਨੂੰ ਸਮਰਪਿਤ ਹੈ। ਤੇ ਅੱਜ ਮਹਾਨ ਇਨਕਲਾਬੀ ਪਥ ਪ੍ਰਦਰਸ਼ਕ ਕਾਮਰੇਡ ਮਾਓ ਦਾ ਵੀ ਜਨਮ ਦਿਨ ਤੇ।ਪਾਸ਼ ਦਾ ਜਨਮ ਵੀ ਇਤਫਾਕਨ ਮਹਾਨ ਕਰਾਂਤੀਕਾਰੀ ਮਾਓ ਦੇ ਜਨਮ ਦਿਨ ਨਾਲ ਜੁੜਿਆ ਹੈ ਤੇ ਸ਼ਹੀਦੀ ਦਿਨ ਵੀ ੨੩ ਮਾਰਚ ਮਹਾਨ ਕ੍ਰਾਂਤੀਕਾਰੀ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਸਹੀਦੀ ਦਿਨ ਨਾਲ ਜੁੜਿਆ ਹੈ। ਸਾਥੀਓ ਸਾਰਿਆਂ ਨੂੰ ਲਾਲ ਸਲਾਮ।


ਮੈਂ ਕਿਸੇ ਵੇਲੇ ਵੀ ਫਟ ਸਕਦਾ ਹਾਂ
ਸ਼ਾਮ-ਸਵੇਰੇ
ਦੁਪਹਿਰੇ
ਅੱਧੀ ਰਾਤ ਨੂੰ।
ਮੈਂ ਕਿਤੇ ਵੀ ਫਟ ਸਕਦਾ ਹਾਂ
ਰਾਜਧਾਨੀ
ਅਸੈਂਬਲੀ ਹਾਲ ਅੰਦਰ
ਕੋਰਟ ਕਚਹਿਰੀ
ਕਿਸੇ ਬਾਬੂ ਦੇ ਦਫ਼ਤਰ ਚ
ਤੁਹਾਡੇ ਅੰਦਰ ਬਾਹਰ
ਚਾਰ ਚੁਫੇਰੇ।
ਮੈਂ ਕਿਤੋਂ ਵੀ ਫਟ ਸਕਦਾ ਹਾਂ
ਧਰਤੀ
ਅਸਮਾਨ
ਸਮੁੰਦਰ ਚੋਂ
ਮੈਂ ਜਦ ਵੀ ਫਟਿਆ ਹਾਂ
ਕਿਸੇ ਤੋਂ ਇਜਾਜਤ ਨਹੀਂ ਮੰਗੀ
ਫਟਣ ਲਈ ਥਾਂ ਨਹੀਂ ਮੰਗੀ
ਫਟਣ ਦਾ ਵੇਲਾ ਨਹੀਂ ਮੰਗਿਆ
ਮੈਂ ਫਟਿਆ
ਹਕੂਮਤ ਨੰਗੀ ਹੋ ਗਈ
ਲੱਭਦੀ ਰਹੀ ਬਹਾਨੇ
ਮੈਨੂੰ ਫਾਹੇ ਲਾਉਣ ਦੇ
ਕੀਤੀਆਂ ਗੋਲ ਮੇਜ਼ ਕਾਨਫਰੰਸ਼ਾਂ
ਡੋਲਿਆ ਤਖ਼ਤ ਗਾਂਧੀ ਦਾ
ਡੋਲਿਆ ਤਖ਼ਤ ਅੰਗਰੇਜ਼ ਦਾ।
ਤੁਹਾਨੂੰ ਯਾਦ ਹੋਵੇਗੀ
ਰੋਮ ਦੇ ਗੁਲਾਮਾਂ ਦੀ ਬਗਾਵਤ
ਰੂਸੀ ਇਨਕਲਾਬ
ਅਜਾਦ ਹਿੰਦ ਫੌਜ
ਹਿਮਾਲਿਆ ਮੇਰੇ ਫਟਣ ਦਾ ਨਤੀਜਾ ਹੈ
ਤੇ ਹਿਮਾਲਿਆ ਮੇਰੀ ਸਿਰਜਣਾ ਵੀ ਹੈ।
ਹਾਂ ਮੈਂ ਜਵਾਲਾਮੁੱਖੀ
ਕਿਤੋਂ ਵੀ ਫਟ ਸਕਦਾ ਹਾਂ……….

Sunday, September 6, 2009

ਨਾਨਕ ਕਰਦਾ ਫਿਰੇ ਉਦਾਸੀਆ


ਮਨਜੀਤ ਕੋਟੜਾ

ਸ਼ੀਸ਼ਾ ਕੀਤਾ ਹਜ਼ਾਰ ਟੁਕੜੇ,ਹਰ ਟੁਕੜਾ ਨਸ਼ਤਰ ਹੋਇਆ।
ਪੱਥਰਾਂ ਰੁੱਤ ਰੰਗਲੀ ਲਈ,ਨਸ਼ਤਰਾਂ ਦਾ ਹਾਰ ਪਰੋਇਆ।

ਚੁਣ ਚੁਣ ਮਾਰੇ ਗਏ ਸੀ,ਬਸਤੀਆਂ ਚੋਂ ਗੈਰ ਮਜ਼ਹਬੀ ਲੋਕ,
ਖਬਰ ਛਪੀ ਕਿ ਸ਼ਹਿਰ ਅੰਦਰ,ਨਹੀਂ ਕਤਲੇਆਮ ਹੋਇਆ।

ਅੱਧੀ ਰਾਤੀਂ ਪੁਲਸੀਏ ਮਾਰ ਗਏ ਸੀ ਜੰਗਲ ਦਾ ਰਖਵਾਲਾ,
ਮਾਂ ਸਵੇਰ ਕਦ ਹੋਊ,ਗੋਦੀ ਵਿੱਚ ਸਹਮਿਆ ਬਾਲ ਰੋਇਆ।

ਬੇਸ਼ੱਕ ਸ਼ਾਂਤ ਦੌੜ ਰਹੀ,ਚੁੱਪ ਦੀ ਵੀ ਕੋਈ ਭਾਸ਼ਾ ਹੁੰਦੀ ਹੈ,
ਵੰਡੋ ਇਲਮ, ਭੀੜ ਲਵੇਗੀ ਮੁਕਤੀ ਦਾ ਸੁਪਨਾ ਨਰੋਇਆ ।

ਸਮਿਆਂ ਨੇ ਈਸਾ ਹਾਲੇ ਵੀ ਟੰਗਿਆ ਹੋਇਐ ਸਲੀਬ ਉੱਤੇ,
ਨਾਨਕ ਕਰਦਾ ਫਿਰੇ ਉਦਾਸੀਆਂ,ਮੈਂ ਘਰ ਦਾ ਬੂਹਾ ਢੋਇਆ।