About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ
Showing posts with label ਵਾਹਗਾ ਪਾਰਲਾ ਸੰਗੀ. Show all posts
Showing posts with label ਵਾਹਗਾ ਪਾਰਲਾ ਸੰਗੀ. Show all posts

Thursday, September 1, 2011

-ਕ਼ਮਰ ਉਜ਼ ਜ਼ਮਾਂ

Ghazal by ਕ਼ਮਰ  ਉਜ਼  ਜ਼ਮਾਂ 
 
ਵੇਖੋ  ਤੇ  ਆਪਣੇ  ਵਿਚਾਰ  ਸਾਂਝੇ  ਕਰੋ :

ਵੇਲੇ ਡਾਕੀਆ ਰਾਹ ਅਖਰਾਂ ਦਾ
ਸੱਪਾਂ ਪੀਤਾ ਸਾਹ ਅਖਰਾਂ ਦਾ

ਰੂੰ ਸੀ ਸਾਰੇ ਕੰਨਾ ਅੰਦਰ
ਕਿਸ੍ਰਾਂ ਚਲਦਾ ਵਾਹ ਅਖਰਾਂ ਦਾ

ਢੋਏ ਅੱਗ ਦੀ ਆਹੜਤ ਉੱਤੇ
ਲਭਿਆ ਮੁਲ ਸਵਾਹ ਅਖਰਾਂ ਦਾ

ਹਰ ਹਰ ਸ਼ੈ ਈ ਇਹਨਾਂ ਦੀ ਏ
ਓਹ ਅਖਰਾਂ ਦਾ ਆਹ ਅਖਰਾਂ ਦਾ

ਚਾਰ ਚੁਫੇਰੇ ਵਾੜਾਂ ਲੱਗੀਆਂ
ਕੰਡਿਆਂ ਨਾਲ ਨਿਭਾਹ ਅਖਰਾਂ ਦਾ

ਕਮਰ ਜ਼ਮਾਨਾ ਆਪਣੀ ਭੋਗੇ
ਤੋਂ ਤੇ ਕਰਜਾ ਲਾਹ ਅਖਰਾਂ ਦਾ

ਆਪ ਜੀ ਦੇ ਮੋਹ੍ਨਾਮੇ ਸਾਂਭ ਲਏ ਹਨ

ਕ਼ਮਰ  ਉਜ਼  ਜ਼ਮਾਂ ਜੀਓ ਆਪ ਜੀ ਦੀਆਂ ਪੋਸਟਾ ਜੋ ਆਪ ਨੇ ਆਪਣੇ ਸੰਗੀਆਂ ਸੰਗ ਸਾਂਝੀਆਂ ਕੀਤੀਆਂ ਸੀ ਓਹਨਾਂ ਨੂੰ ਸਾਂਦਲਬਾਰ ਬਲੋਗ ਦਾ ਹਿੱਸਾ ਬ੍ਨਾਓੰ ਦੀਆਂ ਮੈਨੂੰ ਖੁਸ਼ੀ ਹੋਈ ਹੈ . ਆਪ ਜੀ ਦੇ ਮੋਹ੍ਨਾਮੇ ਸਾਂਭ ਲਏ ਹਨ . ਵਹ੍ਗਿਓਂ ਪਾਰ੍ਲੇ ਸੰਗੀਆਂ ਦੀਆਂ ਚਾਨਣੀਆਂ ਗਜਲਾਂ ਸਾਡੇ ਨਾਲ ਸਾਂਝੀਆਂ ਕਰਨ ਦਾ ਧ੍ਨ੍ਭਾਗ ਸਾਨੂ ਦੇਂਦੇ ਰਹਿਓ ...
ਤੁਹਾਡਾ ਨਿੱਕੜਾ ਵੀਰ ਦੀਪਜ਼ੀਰਵੀ

ਗ਼ਜ਼ਲ (ਅਕਰਮ ਖ਼ਾਂ)



ਡਾਹਡਾ ਸੋਚ ਸਮਝ ਕੇ ਹੁਣ ਇਤਬਾਰ ਕਰੀਂ
ਘਾਟਿਆਂ ਆਲੇ ਫ਼ਿਰ ਨਾ ਕਾਰੋਬਾਰ ਕਰੀਂ

ਇਕ ਵਾਰੀ ਜੇ ਜਾਨ ਇਹਨਾਂ ਤੋਂ ਛੁੱਟ ਜਾਵੇ
ਫ਼ਿਰ ਇਹਨਾਂ ਦੇ ਨਾਲ਼ ਨਾ 'ਧਾਰ ਸੁਧਾਰ ਕਰੀਂ

ਕੋਈ ਕੋਈ ਤੋੜ ਪੁਚਾਉਣ ਵਾਲਾ ਹੁੰਦਾ ਏ
ਹਰ ਰਾਹੀ ਦੇ ਨਾਲ਼ ਨਾ ਅੱਖੀਆਂ ਚਾਰ ਕਰੀਂ

ਸੱਸੀ, ਸੋਹਣੀ, ਹੀਰ ਤੂੰ ਮੈਨੂੰ ਲਗਦੀ ਐਂ
ਅੜੀਏ ਵੇਖੀਂ ਮੂਲ ਨਾ ਸਹਿਬਾਂ ਹਾਰ ਕਰੀਂ

ਤੱਤੀ ਰੇਤ ਥਲਾਂ ਦੀ ਗਲ ਨਾਲ਼ ਲਾ ਲਈਂ ਤੂੰ
ਕੱਚੇ ਘੜੇ ਤੇ ਤਰ ਕੇ ਦਰਿਆ ਪਾਰ ਕਰੀਂ

ਮੈਂ ਤੇਰਾ ਵਾਂ ਪਰ ਇਕੋ ਤੇਰਾ ਨਹੀਂ
ਮੇਰੇ ਨਾਲ਼ ਤੋਂ ਇੰਨਾਂ ਵੀ ਨਾ ਪਿਆਰ ਕਰੀਂ

ਅੱਜ ਤੋਂ ਅਕਰਮ ਖ਼ਾਨ ਵੀ ਜੇ ਕੋਈ ਗੱਲ ਕਹਵੇ
ਮਗਰੋਂ ਨਹੀਂ ਪਹਿਲਾਂ ਸੋਚ ਵਿਚਾਰ ਕਰੀਂ
-(ਅਕਰਮ ਖ਼ਾਂ)

ਗਜ਼ਲ : ਤਜਮੁੱਲ ਕਲੀਮ (ਪਾਕਿਸਤਾਨ )


ਹਾਰ ਤੇ ਬੱਸ ਕਮਜ਼ੋਰੀ ਦੀ ਏ
ਦੁਨੀਆਂ ਜੋਰਾ ਜੋਰੀ ਦੀ ਏ

ਦਿਲ ਨੂੰ ਜੰਦਰੇ ਵਿਚ ਈ ਰਖੀਂ
ਓਹਨੋਂ ਆਦਤ ਚੋਰੀ ਦੀ ਏ

ਵੇਖੋ ਅਖ ਨਾ ਗੂੰਗੀ ਕਰਨਾ
ਗਲ ਤੁਰੇ ਤੇ ਤੋਰੀ ਦੀ ਏ

ਤੇਰੇ ਮੁਸ਼ਕੀ ਰੰਗ ਦੀ ਕਸਮੇਂ
ਕਿਸ ਕਾਫ਼ਿਰ ਨੂੰ ਗੋਰੀ ਦੀ ਏ

ਜੇਹੜੀ ਵਾਜ ਨੂੰ ਕੰਨ ਤਰਸੇ ਨੇਂ
ਬੰਗ ਦੀ ਨਹੀ ਓਹ ਲੋਰੀ ਦੀ ਏ

ਮੁਲਕ ਜਹਾਜ਼ ਏ ਡਕਕੋ ਡੋਲੇ
ਤੈਨੂੰ ਆਪਣੀ ਬੋਰੀ ਦੀ ਏ.
-ਤਜਮੁੱਲ  ਕਲੀਮ

ਹਰਫ਼...

ਤੱਜਮੁਲ  ਕਲੀਮ (ਵਹ੍ਗਿਓਂ ਪਾਰਲੇ ਸੰਗੀ )
 
ਕੁਝ ਅਯਾਣੇ ਕੁਝ ਸਿਆਣੇ ਹਰਫ਼ ਨੇਂ
ਕੁਝ ਨਵੇਂ ਤੇ ਕੁਝ ਪੁਰਾਣੇ ਹਰਫ਼ ਨੇਂ

ਅੱਜ ਹੋ ਸਕਦਾ ਏ ਕੋਈ ਨਾ ਬਚੇ
ਦੋਂਹ ਫਰੀਕ਼ਾਂ ਨੇਂ ਚਲਾਣੇ ਹਰਫ਼ ਨੇਂ

ਓਹ ਸੀ ਜੇਹੜੀ ਤੇਜ਼ ਜਹੀ ਓਹ ਸੋਚ ਸੀ
ਇਹ ਨੇਂ ਜੇਹੜੇ ਮੂੰਹ ਧਿਆਨੇ, ਹਰਫ਼ ਨੇਂ

ਤੋਂ ਕੀਵੇਂ ਕਹਨਾ ਐਂ ਤੋਂ ਵਿਕਿਆ ਨਹੀ
ਤੇਰੀਆਂ ਲਿਖਤਾਂ ਚ ਕਾਣੇ ਹਰਫ਼ ਨੇਂ

ਸ਼ੇਰ ਕੀ ਮਿਸ੍ਰਾ ਵੀ ਜੇ ਕਰ ਡੋਲਿਆ
ਸੋਹਣਿਓ ਹਰਫਾਂ ਤੇ ਆਣੇ ਹਰਫ਼ ਨੇਂ

کجھ ایانے کجھ سیانے حرف نیں
کجھ نویں تے کجھ پرانے حرف نیں

اج ہو سکدا اے کوءی نہ بچے
دونہہ فریقاں نیں چلانے حرف نیں

اوہ سی جیہڑی تیز جہی اوہ سوچ سی
ایہ نیں جیہڑے منہ دھیانے حرف نیں

توں کویں کہنا ایں وکیا نہیں
تیریاں لکھتاں چہ کانے حرف نیں

شعر کی مصرع وی جے کر ڈولیا
سوہنیو حرفاں تے آنے حرف نیں
ਤੱਜਮੁਲ  ਕਲੀਮ (ਵਹ੍ਗਿਓਂ ਪਾਰਲੇ ਸੰਗੀ )