About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ

ਡਾਕਟਰ ਸੁਸ਼ੀਲ ਰਹੇਜਾ ...



ਮੈਂ ਰੱਬ ਨਹੀਂ ਹਾਂ

ਮੈਂ
ਉਨ੍ਹਾਂ ਲੋਕਾਂ ਨੂੰ ਵੀ ਖ਼ਿਮਾ
ਕਰ ਦਿੱਤਾ

ਜਿਨ੍ਹਾਂ ਲੋਕਾਂ ਨੂੰ
'ਰੱਬ'
ਕਦੇ ਮਾਫ਼ ਨਹੀਂ ਕਰ ਸਕਦਾ ...

--------------------------








ਮੇਰੇ ਪੱਤੇ ਟੁੱਟਣ ਟੁੱਟਣ ਕਰਦੇ ਨੇ




ਤੇਰੇ ਉੱਤੇ ਵੱਸਣ ਵੱਸਣ ਕਰਦੇ ਨੇ..........

ਮੇਰੇ ਹੱਥਾਂ ਦੇ ਵਿੱਚ ਕਿੰਨੀ ਕੰਪਨ ਏ
ਕਿਹੜੀ ਤਿੱਤਲੀ ਪਕੜਣ ਪਕੜਣ ਕਰਦੇ ਨੇ........

ਖਵਰੇ ਕਿਹੜਾ ਅੰਬਰ ਪਾਉਣਾ ਚਾਹੁੰਦੇ ਨੇ
ਮੇਰੇ ਪਾਣੀ ਉੱਡਣ ਉਡਣ ਕਰਦੇ ਨੇ.........

ਮੇਰੇ ਮੱਥੇ ਅੰਦਰ ਕਿੰਨੀ ਭਟਕਣ ਏ
ਮੇਰੇ ਸੁਪਨੇ ਚੁੰਮਣ ਚੁੰਮਣ ਕਰਦੇ ਨੇ........

ਤੇਰਾ ਚਿਹਰਾ ਮੱਧਮ ਹੋਈ ਜਾਦਾਂ ਏ
ਮੇਰੇ ਹੰਝੂ ਡਿੱਗਣ ਡਿੱਗਣ ਕਰਦੇ ਨੇ....
Dr sushil raheja

2)

ਗ਼ਜ਼ਲ / ਡਾ ਸੁਸ਼ੀਲ ਰਹੇਜਾ

ਤੂੰ ਨਾ ਅੱਧੀ ਰਾਤ ਤੀਕਰ ਤਾਰਿਆਂ ਨੂੰ ਦੇਖਿਆ ਕਰ
ਮੇਰੇ ਬਾਰੇ ਜੇ ਨਹੀਂ ਤਾਂ ਆਪਣੇ ਬਾਰੇ ਸੋਚਿਆ ਕਰ........

ਹੁਣ ਤਾਂ ਮੇਰੀ ਛਾਤੀ ਨੂੰ ਇਹ ਧੜਕਣਾਂ ਵੀ ਚੁਭਦੀਆਂ ਨੇ
ਤੂੰ ਵੀ ਟੁੱਟਦੇ ਰਿਸ਼ਤਿਆਂ ਦਾ ਦਰਦ ਥੋੜ੍ਹਾ ਸਮਝਿਆ ਕਰ.........

ਜਿਸਨੂੰ ਆਪਣੇ ਪਾਣੀਆਂ ਤਕ ਦਾ ਵੀ ਚੇਤਾ ਭੁੱਲ ਗਿਆ ਏ
ਉਸ ਸਮੁੰਦਰ ਦੀ ਮੁਹੱਬਤ ਵਿੱਚ ਨਾ ਏਨਾਂ ਤੜਪਿਆ ਕਰ.....

ਮੈਂ ਸਧਾਰਣ ਆਦਮੀ ਹਾਂ,ਮੈਂ ਵੀ ਕਿਧਰੇ ਡੋਲ ਸਕਦਾ
ਮੈਨੂੰ ਪਰਖਣ ਵਾਸਤੇ ਹੀ ਹਰ ਸਮੇਂ ਨਾ ਪਰਖਿਆ ਕਰ.......

ਮੇਰੇ ਬਲਦੇ ਰੇਤਿਆਂ ਨੇ ਮੂਕ ਰਹਿਣਾ ਸਿੱਖ ਲਿਆ ਏ
ਤੂੰ ਕਦੇ ਤਾਂ ਦਰਿਆ ਬਣਕੇ ਮੇਰੇ ਤੀਕਰ ਪਹੂੰਚਿਆ ਕਰ....

3)

ਗ਼ਜ਼ਲ /ਸੁਸ਼ੀਲ ਰਹੇਜਾ

ਨਵੇਂ ਚਿਹਰੇ ਦੇ ਮਿਲਦੇ ਹੀ ਪੁਰਾਣੇ ਨੂੰ ਭੁਲਾ ਦੇਣਾ
ਹਰਿੱਕ ਸ਼ੀਸ਼ੇ ਦੀ ਆਦਤ ਹੈ,ਮੁਹੱਬਤ ਨੂੰ ਦਗ਼ਾ ਦੇਣਾ

ਤੂੰ ਸੂਰਜ ਤੋਂ ਉਰੇ ਰਹਿੰਦਾ, ਮੈਂ ਸੂਰਜ ਤੋਂ ਪਰੇ ਜਾਣਾ
ਮੇਰੇ ਖ਼ਾਬਾਂ ਨੇ ਉਡਣਾ ਏ, ਅਕਾਸ਼ਾ ਨੂੰ ਹਟਾ ਦੇਣਾ

ਅਸੀ ਆਪਣੇ ਉਜਾਲੇ ਦੀ ਹਿਫ਼ਾਜਤ ਆਪ ਕਰਨੀ ਏ
ਹਵਾਵਾਂ ਦੀ ਤਾਂ ਆਦਤ ਹੈ, ਚ਼ਿਰਾਗਾ ਨੂੰ ਬੁਝਾ ਦੇਣਾ

ਕਿਸੇ ਬੇੜੀ ਦੇ ਸਿਰ ਉੱਤੇ ਕੋਈ ਤੂਫ਼ਾਨ ਚੜਿਆ ਏ
ਨਸ਼ਾ ਕਰਕੇ ਮਲਾਹ ਸੁੱਤਾ , ਜ਼ਰਾ ਉਸਨੂੰ ਜਗਾ ਦੇਣਾ

ਉਹ ਬੂਹਾ ਏ ਜਾਂ ਬਾਰੀ ਏ, ਉਹ ਕਿਸ਼ਤੀ ਏ ਜਾਂ ਕੁਰਸੀ ਏ
ਤੁਸੀ ਕੱਟਿਆ ਸੀ ਜਿਹੜਾ ਰੁੱਖ,ਜਰਾ ਉਸਦਾ ਪਤਾ ਦੇਣਾ

ਕਿਤੇ ਪਿਆਸੀ ਨਾ ਮਰ ਜਾਵੇ ਉਹ ਇਕ ਸ਼ੀਸ਼ੇ ਦੇ ਘਰ ਅੰਦਰ
ਤੁਸੀ ਮਛਲੀ ਦਾ ਕਾਲਾ ਖ਼ਤ ਸਮੁੰਦਰ ਨੂੰ ਫੜਾ ਦੇਣਾ
4)

ਗ਼ਜ਼ਲ /ਸੁਸ਼ੀਲ ਰਹੇਜਾ

ਜੋ ਖੂਹ ਅੰਦਰ ਵੀ ਬੂਹਾ ਭਾਲਦਾ ਏ
ਕੋਈ ਅੰਨਾ ਜਾਂ ਪਾਗਲ ਜਾਪਦਾ ਏ

ਉਹ ਕੀ ਜਾਣੇ ਗੁਬਾਰੇ ਉੱਡ ਵੀ ਜਾਵਣ
ਉਹ ਬੱਚਾ ਹੈ ਤੇ ਇਸ ਲਈ ਵਿਲਕਦਾ ਏ

ਬਿਸ਼ਕ ਚੰਗਾਂ ਨਹੀਂ ਸਿਗਰਟ ਦਾ ਧੂੰਆਂ
ਦਿਲਾਂ ਤੀਕਰ ਤਾਂ ਆਖਰ ਪਹੁੰਚਦਾ ਏ

ਕੋਈ ਚੁੰਬਕ ਦੇ ਵਾਗਂਰ ਮਿਲ ਨਾ ਸਕਿਆ
ਮੇਰੀ ਮਿੱਟੀ 'ਚ ਲੋਹਾ ਤੜਪਦਾ ਏ

ਉਹਦੇ ਰੰਗਾਂ ਦੀ ਜਦ ਤੋਂ ਚੋਰੀ ਹੋਈ
ਉਹ ਹਰ ਤਿੱਤਲੀ ਨੂੰ ਮੁਜਰਿਮ ਸਮਝਦਾ ਏ

(ਗ਼ਜ਼ਲ /ਸੁਸ਼ੀਲ ਰਹੇਜਾ)