ਬੜੇ ਹੀ ਪਹੁੰਚੇ ਹੋਏ ਸੰਤ ਨੇ ਏਹ ਮੇਰੇ ਨਗਰ ਦੇ,
ਰੱਬ ਦਾ ਅਵਤਾਰ ਨੇ ਉਹਨਾ ਦਾ ਗੁਣਗਾਨ ਕਰਦੇ ਨੇ,
ਕਿਰ੍ਤ ਕਰਨ ਦਾ ਉਪਦੇਸ਼ ਦੇਣ ਆਪਣੇ ਚੇਲਿਆਂ ਨੁੰ,
ਪਰ ਆਪ A.C.ਭੋਰਿਆਂ ਵਿਚ ਆਰਾਮ ਕਰਦੇ ਨੇ,
ਬ੍ਰਹਮੱਚਾਰੀ ਨੇ ਬੜੇ ਹੀ ਸਚੇ ਤੇ ਸੁਚੇ ਨੇ ਏਹ,
ਨੋਜਵਾਨ ਬੀਬੀਆਂ ਵਿਚ ਘਿਰੇ ਆਮ ਫਿਰਦੇ ਨੇ,
ਹੋਕਾ ਦਿੰਦੇ ਸਾਧ ਸੰਗਤ ਨੁੰ ਗੱਜ ਕੇ ਪੁੰਨ ਕਰ੍ਨ ਦਾ,
ਸਾਲ ਵਿਚ 51 ਗਰੀਬ ਕੰਨਿਆ ਦਾਨ ਕਰਦੇ ਨੇ,
ਭਾਈ ਲਾਲੋ ਦੀ ਸਾਖੀ ਸੁਣਾਂਦੇ ਏਹ ਸਾਧ ਸੰਗਤ ਨੁੰ,
ਮਾਲਿਕ ਭਾਗੋ ਨਾਲ ਤੁਰੇ ਏਹ ਆਮ ਫਿਰਦੇ ਨੇ,
ਆਲੋਚਨਾ ਕਰੇ ਕੋਈ ਅਗਰ ਇੰਨਾ ਦੀ ਮਾੜੀ ਮੋਟੀ,
ਭੜਕ ਉਠਦੇ ਨੇ, ਝਗੜਾ ਵੀ ਸ਼ਰੇਆਮ ਕਰਦੇ ਨੇ,
ਕਹਿੰਦੇ ਦੱਸਣਾ ਨਹੀਂ ਹੈ ਹਰ ਕਿਸੇ ਨੁੰ ਜੋ ਵੀ ਹੈ,
ਉਹ ਏਸ ਜੀ ਨੁੰ "ਨਾਮ ਦਾਨ" ਕਹਿੰਦੇ ਨੇ,
ਵਿਗਿਆਨ ਦੀਆਂ ਕਾਢਾਂ ਦਾ ਆਨੰਦ ਮਾਨਨ ਏਹ ਖੂਬ,
ਕਰੇ ਕੋਈ ਸਾਇੰਸ ਦੀ ਗੱਲ ਉਸ ਦਾ ਅਪਮਾਨ ਕਰਦੇ ਨੇ,
ਸ਼ਾਂਤ ਚਿਤ ਰਹਿਣ ਦਾ ਉਪ੍ਦੇਸ਼ ਦੇਣ ਆਪਣੇ ਮੁਖ ਮੰਡਲ ਤੋਂ,
ਲਗਾ ਕੇ ਸ੍ਪੀਕਰ ਵੱਡੇ ਕੰਨ ਪਾੜ੍ਹਵੇਂ ਬੇਅਰਮ ਕਰਦੇ ਨੇ,
"ਧਰਮ ਜੋੜਦਾ ਹੈ ਤੋੜਦਾ ਨਹੀਂ" ਵੀ ਖੂਬ ਕਹਿੰਦੇ,
ਲੋੜ ਪੈਣ ਤੇ ਦੰਗੇ ਵੀ ਏਹ ਫਸਾਦ ਸ਼ਰੇਆਮ ਕਰਦੇ ਨੇ,
ਲਾਲ ਬੱਤੀ ਲਗਨ ਮਰਜ਼ੀ ਨਾਲ ਈ ਗੱਡੀ ਤੇ "ਬਲਕਾਰ"
ਹਾਸਾ ਓਦੋਂ ਹੈ ਔਂਦਾ ਜਦੋਂ ਪੁਲਸੀਏ ਚਲਾਣ ਕਰਦੇ ਨੇ,
(ਬਲਕਾਰ ਜ਼ੀਰਾ) Date:01-09-2011

{ਸਿਰਜਣਾ ਦੇ ਪਲ ਮਿਲੇ ਨੇ, ਸਿਰਜਣਾ ਦੀ ਲੋਰ ਹੈ, ਏਹ ਦੁਨੀਆਂ ਹੋਰ ਐਪਰ ਓਹ ਜਗਤ ਕੁਝ ਹੋਰ ਹੈ। ਏਸ ਦੁਨੀਆਂ ਕੁਹਜ ਹੈੱ ਤਾਂ ਸੁਹਜ ਹੈ ਜੀ ਉਸ ਗਰਾਂ, ਏਸ ਦੁਨੀਆਂ ਤਲਖੀਆਂ ਤੇ ਸਹਿਜ ਓਥੇ ਤੋਰ ਹੈ। ਸ਼ੋਰ ਏਥੇ ਹਰ ਘੜੀ ਤਾਂ ਸੁਰ ਸਜੀਲੇ ਉਸ ਤਰਫ, ਓਸ ਨਗਰੀਂ ਵੰਝਲੀ, ਏਥੇ ਤਾਂ ਬਾਂਸੀ-ਪੋਰ ਹੈ। ਧੜਕਣਾ ਵਿੱਚ ਸੰਸਿਆਂ ਦੀ ਭੀੜ ਡਾਹਢੀ ਇਸ ਤਰਫ ਉਸ ਨਗਰ ਵਿੱਚ ਪੈਲ ਪਾਂਉਂਦੇ, ਬਾਰ੍ਹੋਂ-ਮਾਸੀਂ ਮੋਰ ਹੈ। ਇਸ ਨਗਰ ਤਾਂ ਜਾਤਾਂ ਪਾਤਾਂ ਊਚਨੀਚਾਂ ਢੇਰ ਨੇ, ਓਸ ਨਗਰੀਂ ਸਭ ਦਿਲਾਂ ਵਿੱਚ ਬਸ ਮੁਹੱਬਤ ਹ਼ੋਰ ਹੈ। deepzirvi@yahoo.co.in) -admin... saandalbaar@gmail.com
About Me

- ਦੀਪ ਜੀਰਵੀ DEEP ZIRVI
- ਜੀਰਾ-ਫਿਰੋਜਪੁਰ, ਪੰਜਾਬ-142047, India
- 9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600
Very beautifully written Balkar Sahib...All the best...keep it up...!!!
ReplyDelete