![]() |
ਵਿਜੈ ਵਿਵੇਕ(ਗਜ਼ਲ) |
ਇਹ ਤਾਂ ਐਵੇਂ ਤਿਰੇ ਵਿਯੋਗ ਵਿਚ ਮੇਰੇ ਦਿਲ 'ਚੋਂ ਉਠਿਆ ਉਬਾਲ ਹੈ
ਤੇਰੇ ਦੁੱਖ ਪਿੰਡੇ 'ਤੇ ਝਾਗ ਕੇ ,ਗਿਲੇ ,ਸ਼ਿਕਵੇ ਸਾਰੇ ਤਿਆਗ ਕੇ
ਮੈਂ ਜੋ ਕਹਿ ਰਿਹਾਂ ਮੇਰੇ ਦੁਸ਼ਮਣਾਂ,ਮੇਰਾ ਸਚੀਓੰ ਉਹੀ ਹਾਲ ਹੈ
ਮੇਰੇ ਭੋਲੇਪਣ ਦੀ ਹੈ ਇੰਤਹਾ ,ਮੇਰੀ ਸਾਦਗੀ ਦਾ ਇਹ ਕਮਾਲ ਹੈ
ਮੈਂ ਬੜਾ ਕਮੀਨਾ ਸ਼ੈਤਾਨ ਹਾਂ ,ਮੇਰੇ ਦੋਸਤਾਂ ਦਾ ਇਹ ਖ਼ਿਆਲ ਹੈਮੇਰੀ ਇਹ ਕਮੀਨੀ ਸ਼ੈਤਾਨੀਅਤ ,ਤੇਰੀ ਪਗੜੀ ,ਸ਼ਮ੍ਹਲਾ ਤੇ ਲੱਜ-ਪਤ
ਮੇਰੇ ਸਾਹਮਣੇ ਉਹੀ ਖੇਡ ਹੈ ਤਿਰੇ ਵਾਸਤੇ ਜੋ ਵਬਾਲ ਹੈ
ਮੈਂ ਤਾਂ ਚੁੱਪ ਰਹਿਣਾ ਹੀ ਲੋੜ ਦਾਂ, ਤੇਰੇ ਲਫ਼ਜ਼ ਤੈਨੂੰ ਹੀ ਮੋੜ ਦਾਂ
ਮੇਰਾ ਉਸ ਤਰ੍ਹਾਂ ਦਾ ਜਵਾਬ ਹੈ ,ਤੇਰਾ ਜਿਸ ਤਰ੍ਹਾਂ ਦਾ ਸਵਾਲ ਹੈ
ਜੇ ਉਹ ਮੇਰੇ ਸੀਨੇ 'ਤੇ ਅੱਗ ਧਰੇ ,ਤੇ ਇਹ ਕਰਦਿਆਂ ਉਹਦਾ ਚਿਤ ਠਰੇ
ਕਿ ਮੈਂ ਅੰਗ ਮੋੜਾਂ ਜਾਂ ਸੀ ਕਰਾਂ ,ਮੇਰੀ ਐਨੀ ਕਿੱਥੇ ਮਜਾਲ ਹੈ
ਮੇਰੇ ਅਪਣੇ ਮਨ ਦੀ ਹੀ ਲਹਿਰ ਵਿਚ ,ਕੋਈ ਗਲਤੀ ਹੋਵੇ ਜੇ ਬਹਿਰ ਵਿਚ
ਮੇਰੇ ਕੱਚੇ ਪਣ ਦਾ ਸਬੂਤ ਹੈ , ਮੇਰੇ ਛੋਟੇ ਪਣ ਦੀ ਮਿਸਾਲ ਹੈ
ਵਿਜੈ ਵਿਵੇਕ
No comments:
Post a Comment