About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ

Friday, May 27, 2011

ਪਿਛਲ -ਖੁਰੀਏ ਜਾਪੇ ਸਾਰੀ ਤੁਰ ਪਈ ਏ ਦੁਨੀਆ.

ਪਿਛਲ -ਖੁਰੀਏ ਜਾਪੇ ਸਾਰੀ ਤੁਰ ਪਈ ਏ ਦੁਨੀਆ.
ਸਤਰੋ ਸ਼ਬਦ ,ਤੇ ਸ਼ਬ੍ਦੋ ਚਾਂਗਰ ,ਹੋ ਰਈ ਏ ਦੁਨੀਆ .
ਵਣਜ -ਵਿਹਾਰੀਂ ਪੈ ਕੇ ਪੈਸੇ ਧੇਲੇ ਹੋ ਗਈ ਏ ;
ਗੋਆਂ ਪੂਰਨ ਜੋਕਰੀ ਜੀਕਰ ਹੋ ਗਈ ਏ ਦੁਨੀਆ .
ਹੁਣ ਦਰਦੀ ਹਮਦਰਦਾਂ ਦੀ ਜਿਉਂ ਇਹਨੂੰ ਲੋੜ ਨਹੀਂ ;
ਬੇ-ਹਿੱਸ ਇੱਕ ਕਲਪੁਰਜੇ ਵਰਗੀ ਹੋ ਗਈ ਏ ਦੁਨੀਆਂ .
ਮੋਹ-ਮੁਹੱਬਤ ਆਪਣੇ ਪਣ ਜਿਹੀ  ਕੋਈ ਬਾਤ ਨਹੀਂ; 
ਕਾਠ ਦੀ ਪੁਤਲੀ ਵਰਗੀ ਇਓਂ ਪਰ ਹੋ ਰਈ ਏ ਦੁਨੀਆਂ .
ਇੱਕ ਵੀ ਤੁਪਕਾ ਸੀਤਲ ,ਮਿੱਠਾ ਪਾਣੀ ਨ੍ਹੀ ਲਭਣਾ ;
ਬੇ ਅੰਤਾ ਇੱਕ ਖਾਰਾ ਸਾਗਰ ਹੋ ਰਈ ਏ ਦੁਨੀਆ .
ਦੀਪ ਜੀਰਵੀ  

1 comment: