About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ
Showing posts with label ਹਰਜੋਧ. Show all posts
Showing posts with label ਹਰਜੋਧ. Show all posts

Sunday, March 28, 2010

ਨੈਣੋਂ ਕਿਰਿਆ ਹੰਝੂ ਮੇਰੇ

ਨੈਣੋਂ ਕਿਰਿਆ ਹੰਝੂ ਮੇਰੇ, ਬੇਦਰਦੀ ਨੇ ਫ਼ੜਿਆ ਈ ਨਹੀਂ...
ਲਿਖੀਆ ਸੀ ਵਿੱਚ ਵਫ਼ਾਵਾ, ਬੇਦਰਦੀ ਨੇ ਪੜਿਆ ਈ ਨਹੀਂ...
ਡੁੱਬ ਗਿਆ ਮੈਂ ਇਸ਼ਕ ਸਮੁੰਦਰ ਵਿੱਚ,
ਹੱਥ ਮੇਰਾ ਉਸਨੇ ਫੜਿਆ ਈ ਨਹੀ..
ਖਾਦੀਆ ਸੀ ਕਸਮਾ ਮੇਰੇ ਨਾਲ ਜੀਣ ਮਰਨ ਦੀਆ,
ਮੁੜ ਜਿੰਦਗੀ ਦਾ ਇਕ ਵੀ ਲਮਹਾ ਮੇਰੇ ਨਾਮ ਕਰਿਆ ਈ ਨਹੀ...
ਸੋਚਦਾ ਰਿਹਾ ਆਵੇਗੀ ਮੁੜ ਓਹ,
ਪਰ ਮੇਰੇ ਤੋ ਦੂਰ ਜਾਂਦੀ ਦਾ ਕਦਮ ਕੋਈ ਖੜਿਆ ਈ ਨਹੀ..
ਜੁਦਾ ਹੋਕੇ ਉਸਤੋ ਜੀਣਾ ਮੁਸ਼ਕਿਲ ਹੈ,
ਕਮਬਖਤ ਮੈ ਵੀ ਪਤਾ ਨਹੀ ਕਿਉ ਹਾਲੇ ਤੀਕ ਸੜਿਆ ਨਹੀ..ਹਰਜੋਧ

Saturday, October 17, 2009

ਮਾਫ਼ ਕਰੋ ਮੈਨੂੰ ਚਾਨਣ ਦੇ ਵਰਸੋ...

ਮਾਫ਼ ਕਰੋ ਮੈਨੂੰ ਚਾਨਣ ਦੇ ਵਰਸੋ
ਮੈ ਦੀਵਾ ਬਲਣ ਲੱਗਿਆ ਇਹ ਨਹੀ ਸੋਚਦਾ
ਅੱਜ ਦਿਵਾਲੀ ਏ ਜਾ ਬੰਦੀ ਛੋੜ ਦਿਵਸ...
ਮੇਰਾ ਕੰਮ ਹੈ
ਰੋਸ਼ਨ ਕਰਨਾ
ਘਰ ਨੂੰ ਸੰਸਾਰ ਨੂੰ

ਪਰ ਸ਼ਰਮ ਆਉਦੀ ਹੈ ਮੈਨੂੰ
ਤੁਹਡੀਆ ਕੰਧਾ ਤੇ ਬਲਣ ਲੱਗਿਆ
ਫ਼ਟਕਾਰਦਾ ਹਾ ਮੈ ਆਪਨੀ ਹੀ ਕਿਸਮਤ ਨੂੰ

ਖੁਦ ਨੂੰ ਕਹਿੰਦੇ ਹੋ
ਤੁਸੀ ਚਾਨਣ ਦੇ ਵਾਰਿਸ
ਡਰਦਾ ਹਾ ਮੈ ਕਿਤੇ
ਤੁਹਾਡੇ ਅੰਦਰ ਦਾ ਹਨੇਰਾ
ਮੇਰੀ ਰੋਸ਼ਨੀ ਨੂੰ ਹੀ ਨਾ ਖਾ ਜਾਵੇ...... ਹਰਜੋਧ

Friday, October 16, 2009

ਕਿਸ ਤਰਾ ਜਲਾਉਦੇ ਹੋਣਗੇ






ਕਿਸ ਤਰਾ ਜਲਾਉਦੇ ਹੋਣਗੇ ਉਹ ਆਪਨੇ ਘਰ ਵਿੱਚ ਦੀਪ
ਜੋ ਸ਼ੜਕਾਂ ਤੇ ਜਿੰਦਾ ਇਨਸਾਨ ਜਲਾਉਦੇ ਨੇ.....
ਕਦੇ ਉਹਨਾ ਦੀ ਰੂਹ ਨੂੰ ਸੇਕ ਨਹੀ ਲੱਗਿਆ
ਜੋ ਕਈ ਘਰਾਂ ਦੇ ਦੀਪ ਬੁਝਾਉਦੇ ਨੇ???

ਕਿਸ ਤਰ੍ਹਾ
ਗਲ ਵਿੱਚ ਟਾਇਰ ਪਾ ਕੇ ਜਲਾ ਦਿੱਤਾ ਕਿਸੇ ਦਾ ਪਿਤਾ
ਮਿੱਟੀ ਦਾ ਤੇਲ ਪਾ ਕੇ ਬਾਲ ਦਿੱਤਾ ਕਿਸੇ ਦਾ ਪਤੀ
ਤਲਵਾਰ ਨਾਲ ਚੀਰ ਦਿੱਤਾ ਕਿਸੇ ਦਾ ਭਰਾ ...

ਜਾ ਫ਼ਿਰ ਇਹ ਸਮਝ ਲਿਆ ਜਾਵੇ
ਮਰ ਚੁੱਕੀ ਏ ਉਹਨਾਂ ਦੀ ਰੂਹ
ਵੇਚ ਚੁੱਕੇ ਨੇ ਉਹ ਅਪਣਾ ਜ਼ਮੀਰ,,

ਜਾ ਫ਼ਿਰ ਸਮਝ ਲਿਆ ਜਾਵੇ
ਇਹੀ ਹੈ ਤਰੀਕਾ ਇਹਨਾ ਲੋਕਾ ਦਾ
ਦਿਵਾਲੀ ਮਨਾਉਣ ਦਾ............ ਹਰਜੋਧ