About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ

Sunday, March 28, 2010

ਨੇਰ੍ਹ, ਨਵਾਂ ਸਾਲ ਤੇ ਨਵਾਂ ਸੂਰਜ---ਕੰਵਰ ਇਮਤਿਆਜ਼

ਨੇਰ੍ਹ, ਨਵਾਂ ਸਾਲ ਤੇ ਨਵਾਂ ਸੂਰਜ---ਕੰਵਰ ਇਮਤਿਆਜ਼
ਹੇ ਅਰੁਣ!
ਆ ਸਾਵਿਤ੍ਰੀ ਦੇ ਆਗੋਸ਼ ਨੂੰ ਤਿਆਗੀਏ
ਬਾਹਰ ਧਰਤ 'ਤੇ ਉਠਦੇ
ਕਾਲੇ ਧੂੰਏਂ ਦੇ ਜੰਜਾਲ ਨੂੰ ਹਰੀਏ
ਕੰਵਲ ਦੀਆਂ ਕੋਮਲ ਪੱਤੀਆਂ
ਹੁਣ ਕਾਇਆ ਵਿੱਚ ਸੂਲਾਂ ਵਾਂਗ ਖੁੱਭ ਰਹੀਆਂ
ਇਹਨਾਂ ਨੂੰ ਅਲਵਿਦਾ ਆਖੀਏ
ਆਦਿਤੀ ਮਾਂ ਤੋਂ ਆਸ਼ੀਰਵਾਦ ਲਈਏ

ਹੇ ਅਰੁਣ!
ਸੁਰਖ ਘੋੜਿਆਂ ਦੀ ਆਲਸ
ਖਰਖਰੇ ਨਾਲ ਉਤਾਰੀਏ
ਇੰਦਰ, ਸੋਮ ਅਤੇ ਅਗਨ ਦੀ ਆਰਤੀ ਉਤਾਰੀਏ
ਮਾਤ ਲੋਕ ਨੂੰ ਰੰਗਾਂ ਨਾਲ ਸ਼ਿੰਗਾਰੀਏ
ਨੇਰ੍ਹ ਨੂੰ ਰਾਜ ਗੱਦੀ ਤੋਂ ਉਤਾਰੀਏ

ਹੇ ਅਰੁਣ!
ਆ ਭਾਸਵਤੀ ਨਗਰ ਦੇ ਨੇਰ੍ਹੇ ਕੁੰਭ ਵਿੱਚੋਂ
ਰੱਥ ਨੂੰ ਚਟਕਾਰਾ ਮਾਰ ਘੋੜਿਆਂ ਨੂੰ ਹਿੱਕ
ਬਾਹਰ ਮਾਂ ਧਰਤ ਦਾ ਰਿਦਾ ਸੜ ਰਿਹਾ
ਹਾ-ਹਾ-ਕਾਰ ਕਰ ਰਿਹਾ
ਹਰ ਪਲ ਹਰ ਛਿਣ ਮਨੁੱਖ ਮਰ ਰਿਹਾ
ਵਿਵਸ਼ਵਤੀ ਨਗਰ ਵਿੱਚ ਸੁੱਤੀ ਅਰਧੰਗਨੀ
ਮੇਰੀ ਪਤਨੀ ਸੰਜਨਾ
ਨੂੰ ਭਰੀ ਨਜ਼ਰ ਨਾਲ ਤੱਕੀਏ
ਆ ਮਾਤ ਲੋਕ ਵੱਲ ਚੱਲੀਏ
ਧਰਤ ਤੇ ਪਸਰੇ ਹਨ੍ਹੇਰ ਵਿੱਚ ਝਾਤੀ ਮਾਰੀਏ
ਚਾਨਣ ਦੀ ਮਾਣਮਤੀ ਜੂਨ ਸੁਆਰੀਏ

ਹੇ ਅਰੁਣ!
ਕਿਵੇਂ ਤਿਆਗ ਦੇਵਾਂ ਮੈਂ ਮਨੂਵੈਵਸਵਤ, ਯਮ ਅਤੇ ਪੁੱਤਰੀ ਯਮੀ ਦਾ ਮੋਹ
ਕਿਵੇਂ ਤਿਆਗ ਦੇਵਾਂ ਅਸ਼ਵਿਨੀ ਅਤੇ ਰੇਵੰਤ ਸੰਜਨਾ ਦੇ ਰਾਜ ਦੁਲਾਰ
ਇਸ ਤੋਂ ਪਹਿਲਾਂ ਕਿ
ਯਾਗਵਲਕ ਰਿਸ਼ੀ ਨੂੰ ਸ਼ੁਕਲ ਯੁਜਰਵੇਦ ਸੁਨਾਉਣ ਦੀ ਥਾਂ
ਕੋਈ ਨੇਰ੍ਹ ਦੀ ਸੰਥਾ ਪੜ੍ਹਾ ਦੇਵੇ
ਚੱਲ ਸਾਵਿਤ੍ਰੀ ਦੀ ਕੁੱਖੋਂ ਬਾਹਰ
ਭਾਸਵਤੀ ਨਗਰ ਨੂੰ ਤਿਆਗ
ਮਾਤ ਲੋਕ ਉਥਾਨ ਕਰੀਏ
ਹਿਣਕਦੇ ਘੋੜਿਆਂ ਨੂੰ ਕੰਡਿਆਲਾ ਦੇ ਤੇ ਰੱਥ ਜੋੜ
ਅੱਠੇ ਪਹਿਰ ਨੇਰ੍ਹ ਵਿੱਚ ਗਰਕ ਨਾ ਹੋ ਜਾਣ

ਹੇ ਅਰੁਣ!
ਮੈਂ ਤਾਂਬੇ ਰੰਗੇ ਕ੍ਰੋਧ ਨਾਲ ਭਰ ਗਿਆ ਹਾਂ
ਮੇਰੇ ਹੱਥਾਂ ਵਿੱਚ ਫੜੇ ਕੰਵਲਾਂ ਦੀਆਂ ਪੱਤੀਆਂ
ਸੜ ਕੇ ਝੜ ਰਹੀਆਂ
ਮੈਂ ਮਿਹਰ ਵਾਲਾ ਹੱਥ ਅਜੇ ਵੀ ਮਾਤ ਲੋਕੀਆਂ ਲਈ
ਖੁੱਲ੍ਹਾ ਰੱਖਣ ਦਾ ਇੱਛਾਵਾਨ
ਹੇ ਅਰੁਣ ਰੱਥਵਾਨ!!

ਰੱਥ ਦੇ ਚੀਕਦੇ ਪਹੀਏ
ਵਹਿਸ਼ਤ ਦੀ ਮਿੱਝ ਮੰਗਦੇ
ਹੋ ਰਹੇ ਨੇ ਉਤਾਵਲੇ
ਰੱਥ ਦੇ ਘੋੜੇ ਹਿਣਕਦੇ ਤੇ ਫੁੰਕਾਰਦੇ
ਮਾਤ ਲੋਕ ਵੰਨੀ ਝਾਤੀ ਮਾਰਦੇ

ਹੇ ਅਰੁਣ!
ਅਜੇ ਪਿਤਾ ਵਿਸ਼ਵਕਰਮਾ ਨੇ
ਹੱਕ ਲਈ ਤ੍ਰਿਸ਼ੂਲ
ਸੱਚ ਲਈ ਸੁਦਰਸ਼ਨ ਚੱਕਰ
ਅਤੇ ਅਧਿਕਾਰ ਲਈ ਇੱਕ ਨੇਜ਼ਾ ਹੋਰ ਬਨਾਉਣਾ ਹੈ
ਨਵਾਂ ਸਾਲ ਆ ਰਿਹੈ
ਛੇਤੀ ਕਰ
ਮੈਂ ਵੀ ਭਾਸਵਤੀ ਨਗਰ 'ਚੋਂ
ਹੁਣ ਬਾਹਰ ਆਉਣਾ ਹੈ

ਹੇ ਅਰੁਣ!
ਇਹ ਕੌਣ ਹੈ
ਜੋ ਕਦੇ ਇਸਲਾਮਾਬਾਦ ਵਿੱਚ
ਕਦੇ ਅਹਿਮਦਾਬਾਦ ਵਿੱਚ
ਕਦੇ ਕਸ਼ਮੀਰ ਵਿੱਚ
ਤੇ ਕਦੇ ਮੁੰਬਈ ਮਹਾਂਨਗਰ ਵਿੱਚ
ਅਗਨ ਵਰਸਾਉਂਦਾ ਹੈ
ਮਾਤਲੋਕ ਵਾਸੀਆਂ ਨੂੰ
ਕੰਬਾਉਂਦਾ ਹੈ
ਡਰਾਉਂਦਾ ਹੈ
ਇਸ ਨੂੰ ਮੈਂ ਆਪਣੀ ਅੱਖ ਨਾਲ ਵੇਖਣਾ ਹੈ
ਚੱਲ ਰੱਥ ਨੂੰ ਛੇੜ
ਸੁੱਤੇ ਰਹਿਣ ਦੇ ਯਮ ਤੇ ਯਮੀ
ਮੈਂ ਆਪਣੀ ਧੀ ਜਮਨਾ ਦੇ ਨੀਰ ਸੰਗ
ਠੰਡ ਦਾ ਛੱਟਾ ਵਰਤਾਉਣਾ ਹੈ

ਛੇਤੀ ਕਰ
ਮੈਂ ਭਾਸਵਤੀ ਨਗਰ 'ਚੋਂ
ਤੇ ਸਾਵਿਤ੍ਰੀ ਦੀ ਗੋਦ 'ਚੋਂ
ਹੁਣੇ ਹੀ ਬਾਹਰ ਆਉਣਾ ਹੈ।
ਹੇ ਅਰੁਣ!
ਹੇ ਅਰੁਣ!
*****
-ਕੰਵਰ ਇਮਤਿਆਜ਼
ਪਿੰਡ ਤੇ ਡਾਕਘਰ : ਸਿੱਧਵਾਂ ਦੋਨਾ
ਜ਼ਿਲ੍ਹਾ : ਕਪੂਰਥਲਾ
ਫ਼ੋਨ : 9417132365
email : ikanwar@yahoo.com
 

1 comment:

  1. Thanks a lot for uploading my father's last poem on this page....
    Really I am very thankful to you...
    Shehbaz Khan

    ReplyDelete