ਚਿੱਕੜ ਵਿੱਚ ਜਿਉਂ ਕਮਲ ਸਬੂਤਾ, ਰਹਿਣਾ ਔਖਾ ਹੁੰਦਾ ਨਹੀਂ |
ਆਦਮ ਮਾਲਕ ਕੁਦਰਤ ਦਾ ਹੈ, ‘ਸਾਕ’ ਕਿਸੇ ਦਾ ਬੁੰਦਾ ਨਹੀਂ |
ਕੀ ਹਸਤੀ ਹੈ, ਕੀ ਔਕਾਤ ਹੈ, ਇਹੋ ਜਿਹੇ ਸ਼ਿਕਾਰੀ ਦੀ,
ਜਿਸਨੇ ਆਦਮ ਦੀ ਕਮੀਂ ਦਾ, ਕੋਈ ਵੀ ਪਹਿਲੂ ਫੁੰਡਾ ਨਹੀਂ |
ਹਰ ਥਾਂ ਵਸਦੇ ਚੋਰ-ਉਚੱਕੇ, ਦੋਸ਼ ਦਿਓ ਨਾ ਉਹਨਾਂ ਨੂੰ,
ਜਿੱਥੇ ਤੁਸਾਂ ਨੇ ਸੁਪਨੇ ਤਾੜੇ, ਕੀ ਉਸ ਘਰ ਨੂੰ ਕੁੰਡਾ ਨਹੀਂ ?
ਰੋਟੀ ਖਾਤਿਰ ਕਿਸੇ ਨੂੰ ਲੁੱਟਣਾ, ਰੀਤ, ਕਾਨੂੰਨ ਤੁਸਾਂ ਦਾ ਹੈ,
ਕਿੱਥੋਂ ਆਪਣੀ ਪੱਤ ਬਚਾਈਏ, ਕਿਹੜੇ ਦਫ਼ਤਰ ਗੁੰਡਾ ਨਹੀਂ ?
ਅਸੀਂ ਅਖਾਉਂਦੇ ਹਾਂ ਬਾਗੀ ਪਰ, ਇੱਕ ਨਾ ਇੱਕ ਸਬੂਤ ਦਿਓ,
ਤੁਸਾਂ ਦੇ ਨੌਕਰ ਦੇ ਹੱਥ ਵਿਚ ਜੋ, ਕਿਹੜੀ ਰਫ਼ਲ ਨੂੰ ਕੁੰਦਾ ਨਹੀਂ ?
ਤੇਰੀ ਪੋਲੀ ਗੋਗੜ ਉਂਝ ਤਾਂ, ਚਾਕੂ ਸਦਾ ਹੀ ਲੋਚੇ ਹੈ,
ਜਿਸਨੇ ਢਾਲਾਂ ਸੰਗ ਟਕਰਾਉਣਾ, ਨਸ਼ਤਰ ਐਨਾ ਖੁੰਡਾ ਨਹੀਂ |
---ਇਕਬਾਲ---
15-08-2011

ਪੱਲਾ ਝਾੜਕੇ ਪਾਸੇ ਹੋਣਾ, ਤੁਸਾਂ ਦੀ ਇਹ ਮਜਬੂਰੀ ਹੈ,
ਸਾਡੇ ਹੱਥ ਤਾਂ ਸਦਾ ਸਲਾਮਤ, ਕੋਈ ਵੀ ਸਾਥੀ ਟੁੰਡਾ ਨਹੀਂ |---ਇਕਬਾਲ---
15-08-2011
No comments:
Post a Comment