About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ

Thursday, August 18, 2011

ਕਿ ਹੋਸ਼ ਸਾਂਭ ਕੇ ਰਖਿਓ ਅਜੇ ਕੁਵੇਲਾ ਹੈ ...

ਕਿ ਹੋਸ਼ ਸਾਂਭ ਕੇ ਰਖਿਓ ਅਜੇ ਕੁਵੇਲਾ ਹੈ .
ਬੜੀ ਹੀ ਦੂਰ ਜਾਪਦਾ ਕਿਤੇ ਸੁਵੇਲਾ ਹੈ .
ਅਜੇ ਤਾਂ ਬੂਰ ਵੀ ਪਿਆ ਨਹੀਂ ਹੈ ਅੰਬੀਆਂ ਨੂੰ ;
ਅਜੇ ਤਾਂ ਬਾਗ ਦੀ ਰਾਖਾ ਨਹੀਂ, 'ਗੁਲੇਲਾ' ਹੈ.
ਅਜੇ ਤਾ ਅਹਿਲ ਬੁੱਤ ਬਣ ਖੜੀ ਰਿਸ਼ੀ ਪਤਨੀ ;
ਅਜੇ ਤਾਂ ਰਾਮ ਦੀ ਆਮਦ ਦਾ ਨਾ ਸੁਵੇਲਾ ਹੈ .
ਅਜੇ ਤਾਂ ਦ੍ਰੋਣ ਦਾ ਕਰਜਾ ਬੜਾ ਹੈ ਅਰਜੁਨ ਤੇ
ਅਜੇ ਤਾਂ ਦ੍ਰੋਣ ਦਾ -ਏਕਲਵ  ਦਾ ਝਮੇਲਾ ਹੈ .
ਅਜੇ ਤਾਂ ਭੀਲਨੀ ਦੇ ਬੇਰ ਭਿੱਟੇ ਜਾਵਣਗੇ ;
ਅਜੇ ਤਾਂ ਰਾਮ ਰਾਜ ਸੁਪਨ ਇੱਕ ਸੁਹੇਲਾ ਹੈ .
ਅਜੇ ਤਾਂ 'ਬੁਧ' ਨਹੀਂ ਹੈ ਸਿਰਫ ਹੈ 'ਸਿਧਾਰਥ'
ਅਜੇ ਤਾਂ ਰਾਸ ਰੰਗ ਹੈ ਤੇ ਮੌਜ - ਮੇਲਾ ਹੈ .
ਅਜੇ ਤਾਂ ਰਾਵ੍ਨਾਂ ਤੇ ਹੈ ਬਹਾਰ ਹਰ ਪਾਸੇ ;
ਅਤੇ ਦੁਸ਼-ਸ਼ਾਸਨਾ ਦੇ ਵਾਸਤੇ ਸੁਵੇਲਾ ਹੈ .
ਅਜੇ ਤਾਂ ਹੈ ਹਨੇਰੀ ਤੇ ਹਨੇਰੇ ਦਾ ਸ਼ਾਸਨ ;
ਅਜੇ ਰਾਹ ਦੀਪ ਜਗਾਵਣ ਦਾ ਵੀ ਦੁਹੇਲਾ ਹੈ ;
-- deep zirvi9815524600

No comments:

Post a Comment