About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ

Thursday, August 25, 2011

...ਦੂਜੇ ਦੀ ਸੁਣਨਾ ਨਾਂ ਚਾਹਵਣ ਆਖਣ ਸੁਨ ਲੋ ਮੇਰੀ .

 ਨ੍ਗਰੀ ਮੇਰੀ ਦੇ ਵਾਸੀ ਜਿਓਂ ਡਡਾਂ-ਦੀ ਪੰਸੇਰੀ ;
ਦੂਜੇ ਦੀ ਸੁਣਨਾ ਨਾਂ ਚਾਹਵਣ ਆਖਣ ਸੁਨ ਲੋ ਮੇਰੀ .
ਚੇਤੇ ਦੀ ਚੰਗੇਰ ਫਰੋਲਾਂ ਮੁਲਕਾ !ਮੈਂ ਜਿਸ ਵੇਲੇ;
ਸੂਲਾਂ ਪੁੜ੍ਹਦੀਆਂ ਜਾਵਣ ,ਸੁਰਤੀ ਫੱਟੜ ਹੋ ਜੇ ਮੇਰੀ .
ਕਾਂਵਾਂ ਕੀਤੇ ਕਬਜ਼ੇ ਕਤਲ ਕਰ ਕੇ ਕੁਲ ਕੋਇਲ ਦੀ   
ਸੋਨ- ਚਿੜੀ ਦੇ ਪਰ ਖੋਹ ,ਕੀਤਾ ਮਾਰ ਕੇ ਓਹਨੂੰ ਢੇਰੀ .
ਚੌਕੀ ਦਾਰਾ ਕਰਦੇ ਮੋਏ ਭਗਤ -ਔਲੀਏ -ਸੂਰੇ ;
ਅਜੇ ਉਜਾਲਾ ਦੂਰ ਹੋਈ ਨਾ ਸਰਘੀ  ਮੁਲਕਾ !ਤੇਰੀ .
ਭਲਿਆ !ਲੋਕਾਂ ,ਜੋਕਾਂ ਕੋਲ ਹੈ ਰੱਤ ਦਾ ਸੌਦਾ ਕੀਤਾ  ;
ਤਖਤ ਬਿਠਾਏ ਕਰਦੇ ਨਹੀਓਂ ਗੱਲ ਜੀ ਚਾਲੀ ਸੇਰੀ .
ਬਾਲ ਦਿਵਸ ਦੀ ਛਾਵੇਂ ਬੈਠਣ ,ਬਾਲ ਦਿਵਸ ਦੇ ਕਾਤਿਲ .
ਦੀਵੇ ਬਲਦੇ ਰਹਿਣੇ ਚੱਲਦੀ ਐਵੇਂ ਰਹੂ ਹਨੇਰੀ 
ਚੋਰ- ਗਿਰਹ ਕੱਟ-ਲੰਡੇ -ਲੁੱਚੇ -ਮੀਣੇ ,ਪਾਈ ਭਿਆਲੀ ;
ਲੱਗਦਾ ਏਥੇ ਦੀਪ ਵੇ ਗੌਲ੍ਨੀ ਕਿਸੇ ਨਹੀਂ ਗੱਲ ਤੇਰੀ .
ਦੀਪ੍ਜ਼ੀਰਵੀ 9815524600  

No comments:

Post a Comment