ਸਾਊਓ ਆਓ ਬਚੇ ਗਲੋਟੇ ਕੱਤ ਸਾਭੀਏ
੪੭ ਵਾਪਰਿਆਂ ਅਧ -ਸਦੀ ਦੇ ਸ਼ਾਹ ਵੇਲੇ ,ਲੌਢੇ ਵੇਲੇ, ਖਾਓ -ਪੀਏ ਵੇਲਿਆਂ ਦੀਆਂ ਜੋਗਾ ਵਗ ਗਯੀਆਂ ;ਐਪਰ ਓਸ ਵੇਲੇ ਵਲੂਧਰਿਆ ਹਰ ਬੰਦਾ ਅੱਜ ਵੀ ਜਦੋ ਆਪਣੀਆਂ ਚੇਤਿਆਂ ਦੀ ਚੰਗੇਰ ਨੂੰ ਫਰੋਲਣ ਬਹਿੰਦਾ ਹੈ ਤਾਂ ਸੰਤਾਲੀ ਦੀ ਸੂਲ ਓਸਦੀਆ ਸੋਚਾਂ ਦੀਆ ਪੋਤਿਆਂ ਵਿੱਚ ਪੁੜ ਹੀ ਜਾਂਦੀ ਹੈ . ਸੰਤਾਲੀ ਦੇ ਸਤਾ ਇਆਂ ਦਾ ਪਲੇਠਾ ਪੂਰ ਤਾਂ ਜਹਾਨੋ ਕੂਚ ਕਰ ਗਿਆ, ਦੂਸਰੇ ਪੂਰ ਦੇ ਵੀ ਹੁਣ ਵਿਰਲੇ ਵਾਂਝੇ ਜੀ ਹੀ ਦਿਸਦੇ ਨੇ ... ਤੀਸਰੇ ਪੂਰ ਕੋਲ ਪੂਰੀ ਜਾਣਕਾਰੀ ਹੈ-ਨ੍ਹੀ ..ਜੁਬਾਨੀ ਇਤਿਹਾਸ ਦੇ ਜਿਓੰਦੇ ਵਰਕੇ ਇਤਿਹਾਸ ਵਿਚਲੇ ਖਾਪ੍ਪੇ ਨੂੰ ਪੂਰਨ ਦੇ ਲਾਇਕ ਨੇ ,ਜੇ ਵੇਲਾ ਰਹਿੰਦਿਆਂ ਛਿੱਕੂ ਵਿੱਚ ਬਚੇ ਇਹਨਾ ਗਲੋਟਿਆਂ ਤੋਂ ਤੰਦ ਸਾੰਭ ਕੇ ਆਪਣੇ ਹੋਏ ਬੀਤੇ ਦਾ ,ਆਪਣੇ ਤੁਰ ਗਿਆਂ ਦਾ ਥਹੁ -ਪਤਾ ਲਿਖ ਲਿਖਾ ਕੇ ਸਾੰਭ ਸਕਣ ਦਾ ਉਪਰਾਲਾ ਹੋ ਸਕੇ ਤਾਂ ਕਿਦਾਂ ਰਹੁ?
ਦੀਪ੍ਜੀਰਵੀ
੯੮੧੫੫੨੪੬੦੦
No comments:
Post a Comment