ਮੈਂ ਸ਼ਬਦਾਂ ਦਾ ਵੰਜਾਰਾ ਹਾਂ
ਮੈਂ ਸ਼ਬਦਾਂ ਦਾ ਵੰਜਾਰਾ ਹਾਂ ,
ਮੈਂ ਸ਼ਬਦਾਂ ਦਾ ਵੰਜਾਰਾ ਹਾਂ
ਸ਼ਬਦ ਮੇਨੂੰ ਮੇਰੇ ਹਾਣੀ ਜਾਪਣ,
ਗਭਰੂਆਂ ਦੀ ਢਾਣੀ ਜਾਪਣ,
ਜਾਪਣ ਜਿਵੇਂ ਊਸ਼ਾ ਦੀ ਲਾਲੀ
ਜਾਪਣ ਇਹ ਮਨ ਦੀ ਹਰਿਆਲੀ
ਸ਼ਬਦ ਮੈਂ ਲਭਦਾ ਸ਼ਬਦ ਮੈਂ ਜੀਵਾਂ ;
ਘੜ ਦਾ ਸ਼ਬਦ ਸ਼ਬਦ ਮੈ ਥੀਂਵਾਂ
ਸ਼ਬਦਾਂ ਦੇ ਪਾ ਲੀੜੇ - ਲੱਤੇ
ਸ਼ਬਦਾਂ ਦੇ ਪਾ ਗਹਿਣੇ ਗੱਟੇ
ਸ਼ਬਦਾਂ ਦੀ ਡੋਲੀ ਵਿੱਚ ਮੈਂ ਤਾਂ
ਸ਼ਬਦਾਂ ਦੀ ਦੁਲ੍ਹਨ ਨੂੰ ਪਾਵਾਂ
-----------*-----------
ਸ਼ਬਦ ਸ਼ਬਦ ਹੈ ਬੜਾ ਨਿਰਾਲਾ
ਮਨ ਮੋਹਕ ਤੇ ਅਤਿ ਉਜਿਆਲਾ
ਚਾਨਣ ਦਾ ਸੋਮਾ ਬਣ ਜਾਂਦੇ
ਕਦੇ ਬਾਪ ਕਦੇ ਮਾਂ ਬਣ ਜਾਂਦੇ
ਕਦੇ ਬਣਣ ਮੇਰੇ ਹਮਜੋਲੀ
ਕਦੀ ਇਹ ਅੰਬ ਤੋਂ ਬਨਣ ਨਿਮੋਲੀ
ਸ਼ਬਦਾ ਦੀ ਟਕਸਾਲ ਚੋ ਸਜ ਕੇ
ਬਣਦੀ ਹੈ ਰਚਨਾ ਕੋਈ ਤੱਕ ਕੇ
ਸ਼ਬਦਾਂ ਦੀ ਦੁਲ੍ਹਨ ਦਾ ਡੋਲਾ
ਜਾ ਸ਼ਬਦਾਂ ਦੇ ਬੂਹੇ ਲਾਹਵਾਂ
----------*--------
ਦੀਪ੍ਜੀਰਵੀ
No comments:
Post a Comment