ਕਿਹੜੀ ਡੰਡੀ ਪੈਰ ਧਰਾਂ, ਮੈਂ ਕਿਹੜੇ ਰਸਤੇ ਜਾਵਾਂ।
ਕੋਈ ਵੀ ਨਾ ਦੱਸਦਾ ਸੱਚੀਂ, ਉਸ ਰੱਬ ਦਾ ਸਰਨਾਵਾਂ।
ਕੋਈ ਆਖੇ ਘੋਨਾ ਹੋ ਜਾਹ, ਵਾਲ ਵਧਾਵੇ ਕੋਈ।
ਕੋਈ ਪਿੰਡੇ ਧੂਣੀ ਮਲਦਾ ਰੱਖਦੈ ਕੋਈ ਜਟਾਂਵਾਂ।
ਅੰਗ ਨੂੰ ਟੁੱਕੇ ਕੋਈ, ਕਿਧਰੇ ਗਊ ਦਾ ਮਾਸ ਖੁਆਉਂਦੇ,
ਇੱਕ ਇੱਕ ਕਰਕੇ ਕੋਈ ਆਖਣ, ਹੱਥੀਂ ਵਾਲ ਪੁਟਾਂਵਾਂ।
ਨਿਰ-ਅਕਾਰ ਨੂੰ ਮੰਨੇ ਕੋਈ ਆਖੇ ਬੁੱਤ ਨੂੰ ਪੂਜੋ,
ਕੋਈ ਆਖੇ ਕੰਨ ਪੜਵਾ ਕੇ ਫੇਰ ਮੈਂ ਮੁੰਦਰਾਂ ਪਾਵਾਂ।
ਵਲਗਣਾਂ ਵਾੜਾਂ ਕੰਧਾਂ ਲੱਭੀਆਂ ਲੱਭੀ ਨਾ ਪਗਡੰਡੀ,
ਜਿਸ ਡੰਡੀ ਤੋਂ ਪੰਧ ਮੁਕਾ ਕੇ ਮੈਂ ਬੰਦਾ ਬਣ ਜਾਵਾਂ।
ਸ਼ਸ਼ੋਪੰਜ ਵਿੱਚ ਫਸਿਆ ਸੋਚਾਂ ਕਾਹਤੋਂ ਵੱਡਾ ਹੋਇਆਂ,
ਏਸ ਤੋਂ ਚੰਗਾ ਸੀ ਜਦ ਮੈਂ ਸੀ ਯਾਰੋ! ਬਾਲ ਬਲਾਂਵਾ।
ਦੀਪਜ਼ੀਰਵੀ 9815524600

No comments:
Post a Comment