- ਸੁਖਦੇਵ ਅਬੋਹਰ
ਚਿੱਲੀ ਚਿਕਨ ਚਬਾਵਣ ਬੈਠੇ , ਏ. ਸੀ. ਵਿਚ ਪੜ੍ਹਾਕੂ
ਸਾਇਕਲ ਉੱਤੇ ਫਿਰੇ ਵੇਚਦਾ , ਵੰਗੇ-ਖੀਰੇ ਬਾਪੂ
ਪੁੱਤਾ ਵਾਂਗੂੰ ਪਾਲੀ ਪੈਲੀ ਪਿਓ ਨੇ ਧਰ ਤੀ ਗਹਿਣੇ
ਵਿਚ ਵਿਦੇਸ਼ਾਂ ਦੇ ਜਾ ਬੈਠਾ , ਸੁੱਖਾਂ ਲੱਧਾ ਕਾਕੂ
ਤੂੰ ਤਲੀਆਂ ਤੇ ਮਹਿੰਦੀ ਲਾ ਕੇ, ਜਿਸਨੂੰ ਪਈ ਉਡੀਕੇਂ
ਬੈਠਾ ਹੋਣੈ ਮਲਦਾ ਕਿਧਰੇ , ਤਲੀਆਂ ਉੱਤੇ ਤਮਾਕੂ
- ਸੁਖਦੇਵ ਅਬੋਹਰ
( ਬੇਨਤੀ ਹੈ ਕਿ ਕੋਈ ਸੱਜਣ ਪਿਆਰਾ ਬਿਨਾ ਇਜਾਜ਼ਤ ਦੇ ਇਸਨੂੰ ਕਾਪੀ ਨਾ ਕਰੇ )
No comments:
Post a Comment