| ܔܢܜܔਮਨਜੀਤ ਕੋਟੜਾ: ਸਮੇਂ ਦੀ ਨਜਾਕਤ ਮਜਲੂਮਾਂ ਦੀ ਵਫਾ ਲਿਖ ਰਿਹਾ ਹਾਂ। ਹਾਸ਼ੀਏ ਤੇ ਚਲੇ ਗਏ ਲੋਕਾਂ ਦੀ ਕਥਾ ਲਿਖ ਰਿਹਾ ਹਾਂ। ਚੰਨ ਤਾਰਿਆਂ ਦੀਆਂ ਬਾਤਾਂ ਪਾਉਂਦੇ ਰਹੇ ਜੋ ਉਮਰ ਭਰ, ਉਨ੍ਹਾਂ ਸੂਰਜਾਂ ਦੀ ਬੇਬਸੀ ਦੀ ਸੋਖ ਅਦਾ ਲਿਖ ਰਿਹਾ ਹਾਂ। ਤੇਰੇ ਬਿਨ ਵੀ ਤਾਂ ਗੁਜਰ ਗਈ ਹੈ ਮੇਰੀ ਇਹ ਜਿੰਦਗੀ, ਪਹਿਲੀ ਮਿਲਣੀ ਨੂੰ ਮਹਿਜ ਇੱਕ ਹਾਦਸਾ ਲਿਖ ਰਿਹਾ ਹਾਂ। ਜਿੰਦਗੀ ਨੇ ਬਣਾ ਦਿੱਤਾ ਹੈ ਜਿਨ੍ਹਾਂ ਨੂੰ ਬੇਜੁਬਾਨ ਹੀਜੜੇ ਉਨ੍ਹਾਂ ਇੱਜ਼ਤਦਾਰ ਲੋਕਾਂ ਤੋਂ ਹੋ ਕੇ ਖਫਾ ਲਿਖ ਰਿਹਾ ਹਾਂ। ਜੰਜੀਰਾਂ ਦੇ ਟੁੱਟਣ ਝਾਂਜਰਾਂ ਦੇ ਸ਼ੋਰ ਤੋਂ ਜੋ ਨੇ ਖੌਫ ਬੜੇ ਉਹਨਾਂ ਦੇ ਸਿਰ ਉੱਤੇ ਖੜੀ ਬੇਖੌਫ ਕਜਾ ਲਿਖ ਰਿਹਾ ਹਾਂ। ਸੋਖ ਅਦਾਵਾਂ ਤੋਂ ਕਦੇ ਵਿਹਲ ਮਿਲੀ ਜੇ ਫੇਰਾ ਪਾ ਜਾਇਓ, ਸੁਲਘਦੇ ਜੰਗਲ ਤਪਦੇ ਥਲ ਦਾ ਪਤਾ ਲਿਖ ਰਿਹਾ ਹਾਂ । ਕਿੰਨਾ ਸੀ ਬੁਜਦਿਲ ਉਹ ਜੋ ਮੇਰੇ ਲਈ ਮਰ ਗਿਆ ਹੈ, ਜਿਉਂ ਸਕਿਆ ਨਹੀਂ ਇਹੋ ਉਸ ਦੀ ਖਤਾ ਲਿਖ ਰਿਹਾ ਹਾਂ। ਹੁਰਮਰਾਨਾਂ ਦੀ ਮੱਕਾਰੀ ਮਰਜੀਵੜਿਆਂ ਦੀ ਲਲਕਾਰ, ਸ਼ਾਜਿਸ ਨੂੰ ਸ਼ਾਜਿਸ ਹਾਦਸੇ ਨੂੰ ਹਾਦਸਾ ਲਿਖ ਰਿਹਾ ਹਾਂ। ਉਹ ਤਾਂ ਚਾਹੁੰਦੇ ਸੀ ਬੜਾ ਕਿ ਮਹਿਕਦਾਰ ਸ਼ੈਲੀ ਹੀ ਲਿਖਾਂ ਉਨ੍ਹਾਂ ਦਾ ਹੈ ਗਿਲਾ ਕਿਉਂ ਆਸ਼ਕਾਂ ਦੀ ਵਫਾ ਲਿਖ ਰਿਹਾ ਹਾਂ? ਸੂਰਜਾਂ ਦੀ ਤਲਾਸ਼ ਚ ਗਏ ਜੋ ਖੁਦ ਹੀ ਤਲਾਸ਼ ਹੋ ਗਏ, ਐਸੇ ਮੁਸਾਫਿਰਾਂ ਲਈ ਮੁਕੱਰਰ ਸਜਾ ਲਿਖ ਰਿਹਾ ਹਾਂ। ਮਨਜੀਤ ਕੋਟੜਾ |
--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/
ਸੋਖ ਅਦਾਵਾਂ ਤੋਂ ਕਦੇ ਵਿਹਲ ਮਿਲੀ ਜੇ ਫੇਰਾ ਪਾ ਜਾਇਓ,
ReplyDeleteਸੁਲਘਦੇ ਜੰਗਲ ਤਪਦੇ ਥਲ ਦਾ ਪਤਾ ਲਿਖ ਰਿਹਾ ਹਾਂ ।
ਯਾਰ ਜੀਰਵੀ ਮਨਜੀਤ ਦੀ ਇਹ ਗ਼ਜ਼ਲ ਮੈਨੂੰ ਬਹੁਤ ਚੰਗੀ ਲੱਗੀ.
ਰੂਹ ਵਿਚ ਉਤਰ ਗਏ ਸ਼ਬਦ