About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ

Thursday, October 8, 2009

prince:

ਆਉ ਕੋਸ਼ਿਸ਼ ਕਰੋ ਸਾਥੀਉ ਕੰਮ ਕਰ ਲਉ ਮਹਾਨ
ਜਿੰਦਗੀ ਵਿੱਚ ਇੱਕ ਵਾਰ ਤਾਂ ਜਰੂਰ ਕਰੋ ਖੂਨਦਾਨ

ਸੋਚੋ ਇਹ ਖੂਨ ਕਿਸੇ ਦੀ ਜਿੰਦਗੀ ਨੂੰ ਮੋੜ ਲਿਆਵੇਗਾ
ਉਹਦਾ ਹਰ ਅਪਣਾਂ ਤਾਂ ਤੁਹਾਨੂੰ ਦੁਆਵਾਂ ਦੇਈ ਜਾਵੇਗਾ
ਅਸ਼ੀਰਵਾਦ ਹੀ ਮਿਲੇਗਾ ਤੁਹਾਨੂੰ ਬਣ ਇੱਕ ਵਰਦਾਨ
ਜਿੰਦਗੀ ਵਿੱਚ ਇੱਕ ਵਾਰ ਤਾਂ ਜਰੂਰ ਕਰੋ ਖੂਨਦਾਨ

ਪੁੱਤ ਨੂੰ ਮਿਲਿਆ ਉੱਦ ਇੱਕ ਚਿਰਾਗ ਰੋਸ਼ਨ ਰਹੇਗਾ
ਬਾਪ ਨੂੰ ਮਿਲਿਆ ਫਿਰ ਤਾਂ ਘਰ-ਬਾਰ ਰੋਸ਼ਨ ਰਹੇਗਾ
ਤੁਸੀ ਇੱਕ ਦੀ ਹੀ ਨਹੀ ਬਚਾਉਗੇ ਕਿੰਨੇਆਂ ਦੀ ਜਾਨ
ਜਿੰਦਗੀ ਵਿੱਚ ਇੱਕ ਵਾਰ ਤਾਂ ਜਰੂਰ ਕਰੋ ਖੂਨਦਾਨ

ਕਿਸੇ ਮਾਂ ਨੂੰ ਮਿਲਿਆ ਤਾਂ ਬੱਚੇ ਯਤੀਮ ਨਹੀ ਹੋਣਗੇ
ਜੇ ਭੈਣ ਨੂੰ ਮਿਲਿਆ ਤਾਂ ਵੀਰ ਰੱਖੜੀਆਂ ਮਨਾਉਣਗੇ
ਬਚਾ ਲਉ ਇੱਕ ਪਰਿਵਾਰ ਜੋ ਹੋ ਰਿਹਾ ਹੈ ਸੁੰਨਸਾਨ
ਜਿੰਦਗੀ ਵਿੱਚ ਇੱਕ ਵਾਰ ਤਾਂ ਜਰੂਰ ਕਰੋ ਖੂਨਦਾਨ

ਰੱਬ ਨੇ ਹੀ ਬਣਾਇਆ ਸਾਨੂੰ ਇਸ ਕਾਬਿਲ ਜਾਣ ਲਉ
ਫਰਕ ਨਹੀ ਇੱਸ ਸਰੀਰ ਨੂੰ ਬਸ ਫਰਜ਼ ਪਛਾਣ ਲਉ
ਇਨਸਾਨੀਅਤ ਜਗਾਉ ਨਾ ਤੱਕੋ ਕੋਈ ਨਫਾ-ਨੁਕਸਾਨ
ਜਿੰਦਗੀ ਵਿੱਚ ਇੱਕ ਵਾਰ ਤਾਂ ਜਰੂਰ ਕਰੋ ਖੂਨਦਾਨ

ਬੋਝਾਂ ਹੇਠ ਜੋ ਦੱਬਿਆ ਗਿਆ ਕੱਢੀਏ ਦੀਨ-ਈਮਾਨ
ਬੁੱਤਾਂ ਵਿੱਚੋਂ ਨਿਕਲ ਕੇ ਆਪਾਂ ਬਣ ਜਾਈਏ ਇਨਸਾਨ
ਆਉ ਕੋਸ਼ਿਸ਼ ਕਰੋ ਸਾਥੀਉ ਕੰਮ ਕਰ ਲਉ ਮਹਾਨ
ਜਿੰਦਗੀ ਵਿੱਚ ਇੱਕ ਵਾਰ ਤਾਂ ਜਰੂਰ ਕਰੋ ਖੂਨਦਾਨ .........deeeeep

deepzirvi http://deepzirvi.webs.com
.http://deepkavyanjli.blogspot.com/
ZIRA(FZR)
9815524600


Yahoo! India has a new look. Take a sneak peek http://in.yahoo.com/trynew

No comments:

Post a Comment