| ZINDGI:ਜਿੰਦ੍ਗੀਦੀਪ ਮੈ ਕਦ ਕਿਹਾ ਕਿ ਪੀਜਾ ਮਾਂ ਦੇ ਬਣਾਏ ਸਾਗ ਨਾਲੋਂ ਜਿਆਦਾ ਸੁਆਦ ਹੁੰਦੈ ਪਰ ਚੰਗੀ ਰੋਟੀ ਦੇ ਜੁਗਾੜ ਵੱਸ ਸਾਨੂੰ ਪਾਣੀਆਂ ਤੋ ਪਾਰ ਆਕੇ ਅੱਪਣੇ ਰਾਹ ਭਲਾ ਲੱਭਣੇ ਹੀ ਕਿਉਂ ਪਏ ਗੁਨਾਹਗਾਰ ਮੈ ਕਤੱਈ ਨਹੀਂ ਸੀ ਜੋ ਟਾਇਰਾਂ ਨੂੰ ਚੰਬੜ ਬਗਾਨੇ ਮੁਲਖ ਆ ਉਤਰਨ ਦੀ ਖੁਨਾਮੀ ਕੀਤੀ ਗੁਨਾਹਗਾਰ ਤਾਂ ਜ਼ਿਹਨ ਵਿਚਲਾ ਅੱਪਣਾਂ ਧੁੰਦਲਾ ਭਵਿੱਖ ਅਕਸ ਰਿਹਾ ਸੀ ਜ੍ਹਿਨੂੰ ਵਤਨ ਵਾਲੀ ਬੇਰੁਜ਼ਗਾਰ ਧੁੰਦ ਵਿੱਚ ਗੁਆਚ ਜਾਣਾ ਗੰਵਾਰਾ ਨੀ ਸੀ ਖੁਆਰ ਮੈ ਕੱਲਾ ਨਹੀਉਂ ਹੋਇਆ ਖੁਆਰ ਉਹ ਲਾਲਟੈਣ ਦੀ ਰੌਸ਼ਨੀ ਵੀ ਹੋਈ ਐ ਜੋ ਗਿਆਨ ਮੋਤੀ ਚੁਗਣ ਵੇਲੇ ਸਦਾ ਮੇਰੇ ਨਾਲ ਜਾਗਦੀ ਰਹੀ ਸੀ ਸ਼ਰਮਿੰਦਾ ਹੋਇਆਂ ਮੈਂ ਕਿ ਵਤਨ ਨੇ ਗਿਆਨ ਤੇ ਦਿੱਤਾ ਪਰ ਰੁਜ਼ਗਾਰ ਵੰਡਣ ਵੇਲੇ ਹੱਥ ਘੁੱਟ ਲਿਆ ਮੈ ਕਦ ਕਿਹਾ ਕਿ ਪੀਜਾ ਮਾਂ ਦੇ ਬਣਾਏ ਸਾਗ ਨਾਲੋਂ ਜਿਆਦਾ ਸੁਆਦ ਹੁੰਦੈ |
--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/
No comments:
Post a Comment