About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ

Saturday, July 30, 2011

ਨੀਰੋ ਵੰਝਲੀ ਦੇ ਰਾਗਾਂ ਵਿੱਚ ਗਲਤਾਨ , ਰੋਮਣ ਪਏ ਬਲਦੇ ਨੇ

ਨੀਰੋ ਵੰਝਲੀ ਦੇ ਰਾਗਾਂ ਵਿੱਚ ਗਲਤਾਨ , ਰੋਮਣ ਪਏ ਬਲਦੇ ਨੇ  ;
ਬੁੱਕਲ ਵਿੱਚ ਅੱਜ ਵੀ ਜੰਗਲ ਤੋਂ ਕੁਝ ਵਧ ਵਿਹੁਲੇ ਪਲਦੇ ਨੇ .

ਕਵਿਤਾ ਦੇ ਗਲ ਲੱਗ ਰੋਇਆ ਹਾਂ ,ਸੌ ਵਾਰ ਮੈਂ ਰਾਤੀਂ ਉਠ ਉਠ ਕੇ ;
ਕਵਿਤਾ ਤੂੰ ਕਿਥੇ ਖੜੀ ਅਮ੍ਮਾਂ! ? ਤੇਰੇ ਪੁੱਤਰ ਪੁੱਤਰ ਜਰ ਦੇ ਨੇ .

ਇੱਕ ਮੰਨਦੇ ਮਨ ਦੀ ਤੇ ਮਨ ਤੇ ਮਣ-ਮਣ ਦਾ ਭਰ ਪਵਾ ਬੈਠੇ ;
ਅਸੀਂ ਫੱਕਰ ਫਿਕਰ ਨੂੰ ਫੱਕ ਬੈਠੇ ; ਜੋ ਕੂਕਰ ਕਵਿਤਾ ਦਰ ਦੇ ਹਾਂ
 .
ਪਾਠਕ ਤਾਂ ਹੈ ਨ੍ਹੀ ਛਾਪੀਏ ਕੀ ,ਪੁਸਤਕ ਛਪਦੀ ਹੈ ਵਿਕਦੀ ਨਹੀਂ ;
ਜੇ ਹੈ ਸਚ੍ਚ ਇਹ ਤਾਂ ਮੇਲਿਆਂ ਤੇ ਪੁਸਤਕ-ਮੇਲੇ ਕਿਓਂ ਭਰਦੇ ਨੇ .

ਕੁਝ ਤਾਂ ਪ੍ਰਕਾਸ਼ਕ ਪਰਜੀਵੀ ,ਹੱਕ ਪੀ ਲੇਖਕ ਦਾ ਪਲਦੇ ਨੇ ;
ਹੱਕ ਲੇਖਕਾਂ ਪੱਲੇ ਪਾਓੰਦੇ  ਨਹੀਂ ,ਬਣ ਅਮਰ ਵੱਲ ਖੁਦ ਫਲਦੇ ਨੇ .

ਗੱਲ ਲੇਖਕ ਤਬ ਕੇ ਦੀ ਕਰੀਏ ,ਕੁਝ ਮਿਹਨਤ -ਭਠਿਓਂ ਟਲਦੇ ਨੇ;
ਇਹ "ਵੀਰ ਸਿੰਘ ਭਾਈ "ਜੇਹਾ ,ਸਾ-ਰਾਤੇ ਹੋਣ ਮਚਲਦੇ ਨੇ .

ਲੇਖਕ ਵੀ ਜਦ ਪ੍ਰਕਾਸ਼ਕ ਦੀ ਕੁਰਸੀ ਉੱਤੇ ਜਾ ਬਹਿੰਦਾ ਹੈ ;
ਤਾਂ ਉਸਦੀ ਰੱਤ ਵਿੱਚ ਜਰਾਸੀਮ ,ਆ ਪ੍ਰਕਾਸ਼ਕ ਦੇ ਰਲਦੇ ਨੇ .

ਹਰ ਸੇਵਾ ਮੇਵੇ ਦੀ ਖਾਤਿਰ ,ਲੋਕਾ ਵੇ !ਵਣਜ -ਵਪਾਰ ਹੋਈ ;
 ਇਨਸਾਫ਼ ਇਲਾਜ ਤੇ ਵਿਦਿਆ ਵੀ ਹੁਣ ਜਰ-ਖਾਨੇ ਜਿਹੇ ਲੱਗਦੇ ਨੇ .

ਹੁਣ ਸਾਹਿਤ ਵਿੱਚ ਹਿਤ ਕਿਸਦਾ ਹੈ ,ਸਭ ਜਾਣਦੇ ਨੇ, ਮੈਂ ਕਿ ਬੋਲਾਂ ?
ਸਭ ਚੁੱਪ ਨੇ ਤਾਂ ਮੈਂ ਬੋਲਾਂ ਕਿਓਂ ?ਜਿੰਦਰੇ ਜੀਭਾ ਨੂੰ ਲੱਗ ਗਏ ਨੇ
ਦੀਪ ਜੀਰਵੀ

No comments:

Post a Comment