About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ

Thursday, May 12, 2011

ਚੜਦੇ ਵੱਲ ਨੂੰ ਹੋਣ ਸਲਾਮਾ,

ਚੜਦੇ ਵੱਲ ਨੂੰ ਹੋਣ ਸਲਾਮਾ,

ਲਹਿੰਦਾ  ਸੂਰਜ ਤੱਕੇ ਕੌਣ ;!?

ਮਾਰ ਕੇ ਤਾੜੀ ਹੱਸਣ ਐਪਰ

ਡਿੱਗਦੇ ਤਾਈਂ ਚੱਕੇ ਕੌਣ ?!

ਹੱਡ ਤੋੜਵੀਂ ਮਿਹਨਤ ਕਰਦੇ ਪੁੱਤਰ ਭੋੰ ਦੇ ;

ਮਰਦੇ ਫੇਰ.

ਮਿਹਨਤ ਦਾ ਮੁੱਲ ਮਿਲੇ ਜੇ ਤਾਂ ਫਿਰ ,

ਸ੍ਲ੍ਫ਼ਾਸਾਂ ਨੂੰ ਫੱਕੇ ਕੌਣ ?! 

ਪੜ੍ਹ ਲਿਖ ਕੇ ਤੇ ਡਿਗਰੀਆਂ ਲੈ ਕੇ

ਜੇ ਇਲਮਾਂ ਦੀ ਕਦਰ ਪਵੇ ;

ਮਾਲ੍ਟਾ ਕਾਂਡ ਚ ਮਰਨੇ ਖਾਤਿਰ

ਚੜੇ ਏਜੇਂਟਾਂ ਧੱਕੇ ਕੌਣ ?!

ਦੇਸ ਦਾ ਖਾ ਕੇ ਗਾਵਣ ਦੇਸ ਦਾ

 ਜੇ ਰਹਬਰ ਇਸ ਦੇਸ ਦੇ ਤਾਂ ;

ਡਾਲਰ, ਪੋਂਡ. ਯੂਰੋ ,ਯੂਆਨ ਦੇ

ਝੱਲੇ ਤਾਂ ਫਿਰ "ਧੱਕੇ" ਕੌਣ ?!

ਧਰਤੀ ਹੇਠਾ ਖਨਿਜ ਅਮੁੱਲੇ ,

ਸਵਾ ਅਰਬ ਆਬਾਦੀ ਵੀ ;

ਜੇਕਰ ਚੱਜ ਨਾਲ ਵਰਤ ਲਈਏ ਤਾਂ ,

ਸਾਡੇ ਵੱਲ ਫਿਰ ਤੱਕੇ ਕੌਣ ?!?!

deepzirvi9815524600


No comments:

Post a Comment