ਵਧਿਆ ਬੰਦੇ ਕਿਥੇ ਵਸਦੇ ;ਜਗ ਨੂ ਚਾਨਣ ਕਰ ਜੇੰਗੀ
ਜੀਰੇ ਵਰਗੇ ਲੋਕ ਨਹੀਂ ਲਭਣੇ ,ਲਭਦੀ ਜਿੰਦੇ ਮਰ ਜੇਂ ਗੀ.
ਦਿਲ ਦੇ ਸਾਫ਼ ਮਨਾ ਦੇ ਸੁੱਚੇ ;ਏਸ ਇਲਾਕੇ ਵੱਸਦੇ ਨੇ .
ਪਿਆਰ ਮੁਹੱਬਤ ਕਿ ਹੈ ਹੁੰਦੀ ;ਦੁਨੀਆਂ ਨੂ ਇਹ ਦਸਦੇ ਨੇ
ਸਖਨੀ ਝੋਲੀ ਲੈ ਕੇ ਆਈ ;ਪਿਆਰ 'ਨਾ ਝੋਲੀ ਭਰ ਜੇਂਗੀ;
ਜੀਰੇ ਵਰਗੇ ਲੋਕ ਨਹੀਂ ਲਭਣੇ ,ਲਭਦੀ ਜਿੰਦੇ ਮਰ ਜੇਂ ਗੀ.
ਖਾਨ ਪੀਣ ਦੀ ਖੁੱਲ ਹੈ ਇਥੇ ;ਖੁੱਲੇ ਡੁੱਲੇ ਲੋਕ ਨੇ ਇਥੇ
ਆਏ ਗਏ ਦੀ ਕਰਦੇ ਸੇਵਾ ;ਕਿੰਨੇ ਚੰਗੇ ਲੋਕ ਨੇ ਇਥੇ ;
ਇਹਨਾਂ ਤੋਂ ਦੂਰ ਰਹ ਕੇ ਜਿੰਦੇ ;ਤੜਫ ਤੜਫ ਕੇ ਮਰ ਜੇਂਗੀ
ਜੀਰੇ ਵਰਗੇ ਲੋਕ ਨਹੀਂ ਲਭਣੇ ,ਲਭਦੀ ਜਿੰਦੇ ਮਰ ਜੇਂ ਗੀ.
ਮੁਹੱਬਤ ਦੇ ਚਿਰਾਗ ਸਦਾ ਹੀ ਦਰਾਂ ਦੇ ਅੱਗੇ ਜਗਦੇ ਨੇ
ਘਰਾਂ ਦੇ ਵਿੱਚ ਜਾ ਕੇ ਵੇਖਿਆ ਸਕੀਆਂ ਤੋਂ ਵੱਧ ਲੱਗਦੇ ਨੇ
ਇੰਨਾ ਦੇ ਨਾਲ ਜਿੱਤਾਂ ਜਿੰਦੇ ;ਹੋਰ ਕਿਤੇ ਜਾ ਹਰ ਜੇਂਗੀ
ਜੀਰੇ ਵਰਗੇ ਲੋਕ ਨਹੀਂ ਲਭਣੇ ,ਲਭਦੀ ਜਿੰਦੇ ਮਰ ਜੇਂ ਗੀ.
ਅਮਰੀਕ ਸਿੰਘ ਤਲਵੰਡੀ
No comments:
Post a Comment