ਲੋਕਾਂ ਦਾ ਕੀ ਕਰੀਏ ਅਤੇ ਇਸ ਜੱਗ ਦਾ ਕੀ ਕਰੀਏ
ਸੀਨੇ ਅੰਦਰ ਧੁਖਦੀ ਜੋ,ਉਸ ਅੱਗ ਦਾ ਕੀ ਕਰੀਏ
ਹਰ ਪਲ ਸੁਪਨੇ ਲੈਂਦਾ ਪੰਛੀ ਵਾਂਕਣ ਉੱਡਣ ਦੇ
ਆਖੇ ਨਹੀਂ ਲੱਗਦਾ ਦਿਲ,ਲਾਈਲੱਗ ਦਾ ਕੀ ਕਰੀਏ
ਕਰਜ਼ੇ ਹੇਠ ਨਪੀੜੀ ਬੜੀ ਨਮੋਸ਼ੀ ਹੈ ਝਲਦੀ
ਹੁਣ ਤੱਕ ਸਾਂਭੀ ਰੱਖੀ ਜੋ, ਉਸ ਪੱਗ ਦਾ ਕੀ ਕਰੀਏ
ਦਿੱਲੀ ਦੇ ਵਿਚ ਬੈਠਾ ਅੰਦਰ ਸਖਤ ਸੁਰੱਖਿਆ ਦੇ
ਕੋਈ ਜੁਗਤ ਬਣਾਓ ਕਿ,ਉਸ ਠੱਗ ਦਾ ਕੀ ਕਰੀਏ
ਸ਼ਾਮ ਢਲੀ ਤਾਂ ਬਸਤੀ ਵਿਚ ਹਨੇਰਾ ਪੱਸਰ ਗਿਆ
ਤੇਰੀਆਂ ਸੜਕਾਂ ਤੇ ਹੁੰਦੀ,ਜਗਮਗ ਦਾ ਕੀ ਕਰੀਏ
(ਬਲਜੀਤ ਪਾਲ ਸਿੰਘ)
No comments:
Post a Comment