About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ

Tuesday, November 23, 2010

ਨਜ਼ਰੀਆ(ਸਾਵੀ ਤੂਰ)

ਨਜ਼ਰੀਆ 

ਮੈ ਸੁਨਿਆਰੇ ਦੀ ਦੁਕਾਨ ਚ ਕਦਮ ਰਖਦੀ ਹਾਂ
ਓਹ ਮੁਸ੍ਕੁਰਾ ਕੇ ਮੇਰੇ ਵੱਲ ਵੇਖਦਾ ਹੈ 
ਮੈ ਵੀਣੀ ਚੋਂ ਚੂੜੀਆਂ ਉਤਾਰ ਕੇ ਫੜਾਂਦੀ ਹਾਂ 
ਤੇ ਮੁਸ੍ਕੁਰਾ ਕੇ ਆਖਦੀ ਹਾਂ 
''ਵਜਨ ਕਰਨਾ ਜਰਾ ਭਾਈ ਜਾਨ''
ਓਹ ਵਜਨ ਕਰਦਾ ਹੈ
ਕਿੰਨੇ ਦੀਆਂ ਬਣੀਆਂ ਕੁੱਲ?
ਮੇਰਾ ਸਵਾਲ ਹੈ''
ਬਾਜੀ ਕਿਓਂ ਓਪਰੀਆਂ ਗੱਲਾਂ ਕਰਦੇ ਓ 
ਕਰ ਲਵਾਂਗੇ ਤੁਸੀਂ ਕੁਝ ਪਸੰਦ ਤੇ ਕਰੋ 
ਅੱਗੇ ਕਦੀ ਫਰਕ ਕੀਤਾ ਤੁਹਾਡੇ ਨਾਲ''
ਓਹ ਅਪਣੱਤ ਨਾਲ ਆਖਦਾ ਹੈ 
ਮੈ ਐਵੇਂ ਇਧਰ ਓਧਰ ਜ਼ੇਵਰ ਦੇਖਣ ਲਗਦੀ ਹਾਂ 
ਮੇਰਾ ਆਤਮ ਸਨਮਾਨ ਮੇਨੂ ਕੁਝ ਕਹਿਣ ਨਹੀ ਦੇਂਦਾ
ਮੈ ਚੂੜੀਆਂ ਫੜ ਕੇ ਦੁਕਾਨ ਚੋਂ ਬਾਹਰ ਨਿਕਲਦੀ ਹਾਂ ਤੇ
ਭਾਰੇ ਭਰੇ ਕਦਮ ਚੁਕਦੀ ਘਰ ਆ ਜਾਂਦੀ ਹਾਂ 

ਰਾਤ ਅਧਿਓਂ ਵਧ ਬੀਤ ਚੁੱਕੀ ਹੈ 
ਮੇਨੂ ਨੀਂਦ ਹੀ ਨਹੀ ਆ ਰਹੀ 
ਸੋਚ ਰਹੀ ਹਾਂ 
''ਹਾਏ ਨੀ ਕਿਸਮਤੇ! ਇਹ ਨੋਬਤ ਵੀ ਆਓਨੀ ਸੀ ''
ਕਿਵੇਂ ਦੱਸਦੀ ਓਸ ਦੁਕਾਨਦਾਰ ਨੂੰ ਕਿ 
''ਇਹ ਸਰਦਾਰਨੀ ਜੋ ਹਮੇਸ਼ਾ ਸੋਨਾ, ਹੀਰੇ,ਕੁੰਦਨ ਖਰੀਦ ਖਰੀਦ ਜਾਂਦੀ ਹੁੰਦੀ ਸੀ
ਓਸ ਤੋਂ ਅੱਜ ਕੁਝ ਖਰੀਦਣ ਨਹੀ ਆਈ 
ਤੇ ਨਾ ਹੀ ਕੁਝ ਬਦਲਣ ਆਈ ਹੈ 
ਸਗੋਂ ਵੇਚਣ ਆਈ ਹੈ,ਨਕਦ ਪੈਸਿਆਂ ਦੀ ਜ਼ਰੂਰਤ ਲਈ'' 
ਕਿਵੇਂ ਚੁੱਕਦੀ ਆਪਣੀ ਗੁਰਬਤ ਤੋਂ ਪਰਦਾ?
ਨੀਂਦ ਨਹੀ ਆ ਰਹੀ 
ਕੋਲ ਪਈ ਮੇਜ਼ ਤੋਂ ਇੱਕ ਕਿਤਾਬ ਚੁੱਕਦੀ ਹਾਂ ਇੱਕ ਕਵਿਤਾ ਪੜਨ ਲਗਦੀ ਹਾਂ 
ਮਜ਼ਮੂਨ ਕੁਝ ਇਸ ਤਰਾਂ ਹੈ 

''ਤੇਨੁ ਵੰਗਾ ਦੇ ਰਿਹਾਂ ਕਚ ਦੀਆਂ, ਇਹ ਸੋਨੇ ਦੇ ਵਿਚ ਜੜੀਆਂ ਨਹੀ 
ਮੇਰੇ ਪਹਿਲੇ ਪਿਆਰ ਦਾ ਪਹਿਲਾ ਤੋਹਫ਼ਾ,ਕਿਸੇ ਹੋਰ ਦੀ ਵੀਣੀ ਚੜੀਆਂ ਨਹੀ,
ਇੱਕ ਅਰਜ਼ ਵੀ ਸੁਨ ਲੈ ਮੇਰੀ ਤੂੰ, ਆਸ਼ਿਕ ਦੀਆਂ ਹੁੰਦੀਆਂ ਤੜੀਆਂ ਨਹੀ 
ਜਦ ਦਿਲ ਕੀਤਾ ਤੂੰ ਭਂਨ ਛੋੜੀਂ, ਇਹ ਵੰਗਾ ਨੇ ਹਥਕੜੀਆਂ ਨਹੀ........''

ਮੇਰੇ ਚਿਹਰੇ ਤੇ ਮੁਸਕੁਰਾਹਟ ਬਿਖਰ ਜਾਂਦੀ ਹੈ ਮੈ ਆਰਾਮ ਨਾਲ ਸੌਂ ਜਾਂਦੀ ਹਾਂ 

ਅੱਜ ਫੇਰ ਸੁਨਿਆਰੇ ਦੀ ਦੁਕਾਨ ਚ ਕਦਮ ਰਖਦੀ ਹਾਂ 
ਚੂੜੀਆਂ ਦਾ ਭਾ ਕਰਵੋੰਦੀ ਹਾਂ 
ਪੈਸੇ ਫੜ ਕੇ ਆਪਣੇ ਪਰਸ ਚ ਪਾ ਕੇ ਬਾਹਰ ਆਓਂਦੀ ਹਾਂ
ਮੇਰੇ ਬੁੱਲਾਂ ਤੇ ਮੁਸਕੁਰਾਹਟ ਹੈ ..... 
ਵੀਣੀਆਂ ਖਾਲੀ ਖਾਲੀ ਲਗਦੀਆਂ ਨੇ 
ਇੰਨੀਆਂ ਹਲਕੀਆਂ ਕਿ ਉੜੂੰ ਉੜੂੰ ਕਰ ਰਹੀ ਹਾਂ 
ਜਿਵੇਂ ਖਾਲੀ ਵੀਣੀਆ ਮੇਰੇ ਖੰਭ ਬਣ ਗਏ ਹੋਣ 
ਤੇ ਮੈ ਉਡਾਰੀ ਭਰਨ ਲਈ ਤਿਆਰ ਹਾਂ 
ਅੱਜ ਤੇ ਮੈਨੂ ਦੋਹਰੀ ਆਜ਼ਾਦੀ ਮਿਲੀ ਹੈ 
ਹਥਕੜੀਆਂ ਤੋਂ ਵੀ ਤੇ ਗੁਰਬਤ ਤੋਂ ਵੀ 
ਮੈ ਹੈਰਾਨ ਹਾਂ ਕਿਫਕੀਰੀ ਕਿਵੇਂ ਸਿਖਾ ਦਿੰਦੀ ਹੈ 
ਸ਼ਾਨ ਨਾਲ ਜਿਓਣਾ ਤੇ ਆਜ਼ਾਦੀ ਨਾਲ ਉਡਾਰੀ ਭਰਨਾ..........ਸਾਵੀ ਤੂਰ

1 comment: