
Baljeet Pal:
ਅਸਾਂ ਬੀਜੇ ਸੀ ਬੀਜ ਕਿ ਸੂਹੇ ਫੁੱਲ ਮਹਿਕਣਗੇ,
ਕਦ ਸੀ ਚਾਹਿਆ ਅਸਾਂ ਕਿ ਸਦਾ ਨਫਰਤ ਮਿਲੇ।
ਉਹ ਜੋ ਰੇਹੜੀ ਖਿੱਚਦਾ ਹੈ ਨੰਗੇ ਪੈਰੀਂ ਸੜਕਾਂ ਤੇ,
ਕੀ ਇਹ ਉਸਦਾ ਸੁਪਨਾ ਸੀ ਕਿ ਗੁਰਬਤ ਮਿਲੇ।
ਝੋਂਪੜੀਆਂ ਚ ਵੱਸਣੇ ਦਾ ਹੈ ਸ਼ੌਕ ਹੁੰਦਾ ਕਿਸ ਨੂੰ,
ਉਂਝ ਤਾਂ ਹਰ ਕੋਈ ਚਾਹੇ ਕਿ ਸਦਾ ਜੰਨਤ ਮਿਲੇ।
ਅਸੀਂ ਵੀ ਕਦੇ ਮਹਿਕਾਂ ਦੀ ਵਾਦੀ ਚ ਮਹਿਕਾਂਗੇ,
ਕੁੱਝ ਪਲ ਤਾਂ ਠਹਿਰੋ,ਸਾਨੂੰ ਜ਼ਰਾ ਫੁਰਸਤ ਮਿਲੇ।
(Baljeet Pal Singh)
ਬਹੁਤ ਹੀ ਖੂਬ ਹੈ ਜਨਾਬ
ReplyDeletesehyog ese traa krday rho
ReplyDeleteਜੀਰਵੀ ਜੀ ,ਮੈਂ ਸਾਂਦਲਬਾਰ ਦਾ ਲਿੰਕ ਆਪਣੇ ਬਲੋਗ ਤੇ ਪਾ ਦਿੱਤਾ ਹੈ.
ReplyDelete