About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ
Showing posts with label PRINCE DHUNNA. Show all posts
Showing posts with label PRINCE DHUNNA. Show all posts

Monday, October 19, 2009

ਆਓ ਫਰਜ਼ ਅਦਾ ਕਰੀਏ ਇਨਸਾਨ ਹੋਣ ਦਾ

ਭਗਤ ਪੂਰਨ ਸਿੰਘ ਖੂਨਦਾਨ ਕਮੇਟੀ

ਸਾਡਾ ਇੱਕ ਛੋਟਾ ਜਿਹਾ ਉਪਰਾਲਾ ਏ ਕਿ ਅਸੀ ਖੂਨਦਾਨ ਪਰਤੀ ਜਾਗਰੂਕਤਾ ਲਿਆ ਸਕੀਏ ਤੇ ਸਾੰਨੂ ਪੂਰਨ ਆਸ ਏ ਕਿ ਤੁਸੀ ਸਾਡਾ ਪੂਰਾ ਸਹਿਯੋਗ ਦਿਓਗੇ..ਸਾਡੇ ਮਨਾਂ ਅੰਦਰ ਖੂਨਦਾਨ ਪਰਤੀ ਕਈ ਗਲਤ ਧਾਰਨਾਵਾ ਹਨ...ਅਸੀ ਕੋਸਿਸ ਕਰਾਗੇ ਕਿ ਉਹਨਾ ਭੁਲੇਖਿਆ ਨੂੰ ਦੂਰ ਕੀਤਾ ਜਾ ਸਕੇ ਤਾਂ ਜੋ ਹਰ ਸਖਸ਼ ਬੇਝਿਜਕ ਖੂਨਦਾਨ ਕਰ ਸਕੇ

ਆਓ ਫਰਜ਼ ਅਦਾ ਕਰੀਏ ਇਨਸਾਨ ਹੋਣ ਦਾ
ਲਈਏ ਸਕੰਲਪ ਅੱਜ ਤੋ ਆਪਾ ਖੂਨਦਾਨ ਦਾ......

ਜਿੰਦਗੀ ਬਚਾਉਣੀ ਸਭ ਤੋ ਕਰਮ ਏ ਵੱਡਾ
ਏਹੋ ਜਿਹਾ ਪੁੰਨ ਨਾ ਕੋਈ ਹੋਣਾ ਜਹਾਨ ਦਾ...........

ਕਰਕੇ ਖੂਨਦਾਨ ਤਸੱਲੀ ਰੂਹ ਨੂੰ ਏ ਮਿਲਦੀ
ਦੇਦਾ ਏ ਸਕੂਨ ਬੱਚ ਜਾਣਾ ਕਿਸੇ ਦੀ ਜਾਨ ਦਾ........

ਕੁਦਰਤ ਦਾ ਹੈ ਨਿਯਮ ਏਹ ਆਪਾ ਪੂਰ ਏ ਲੈਦੀ
ਕੋਈ ਫਰਕ ਨਹੀ ਪੈਦਾ ਸਰੀਰ ਨੂੰ ਕੀਤੇ ਦਾਨ ਦਾ.....

ਕੁੱਝ ਬੂੰਦਾ ਖੂਨ ਦੀਆ ਜਿੰਦਗੀ ਨੇ ਬਣਦੀਆ
ਬਚ ਜਾਦਾ ਏ ਜੋ, ਮੁੱਲ ਸੋ ਹੀ ਏ ਜਾਣਦਾ.......

ਆਓ ਫਰਜ਼ ਅਦਾ ਕਰੀਏ ਇਨਸਾਨ ਹੋਣ ਦਾ
ਲਈਏ ਸਕੰਲਪ ਅੱਜ ਤੋ ਆਪਾ ਖੂਨਦਾਨ ਦਾ......prince dhunna

--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/





Monday, September 28, 2009

ਹੋਰ ਵੀ ਕਈ ਮਸਲੇ ਨੇ ਮੇਰੀ ਕੋਮ ਨੂੰ...

prince:
ਰਹਿਣ ਦੇ ਤੂੰ ਰਹਿਣ ਦੇ ਹਾਂ ਤੂੰ ਰਹਿਣ ਦੇ
ਅੱਗ ਨੂੰ ਚੁੱਲਿਆ ਹੀ ਤੀਕਰ ਰਹਿਣ ਦੇ...............

ਫੇਰ ਨਾ ਕੋਈ ਜਖਮ ਨਵਾਂ ਦੇ ਜਾਂਵੀ
ਪਹਿਲੇ ਜੋ ਨਾਸ਼ੂਰ ਨੇ ਓ ਭਰ ਲੈਣ ਦੇ...............

ਰਹਿਣ ਦੇ ਪਿੰਡ ਦੀਆ ਸੱਥਾ ਆਬਾਦ ਤੂੰ
ਪੰਛੀਆ ਨੂੰ ਬੋਲ ਆਪਣੈ ਤੂੰ ਕਹਿਣ ਦੇ................

ਅਣਖ ਤੇ ਗੈਰਤ ਚ ਰੱਖ ਕੁੱਝ ਫਾਸਲਾ
ਹਰ ਸਵਾਲ ਇੱਕੋ ਨਾ ਰਾਹੇ ਪੈਣ ਦੇ..............

ਸਿਵਿਆ ਤੇ ਜੋ ਕਰ ਰਹੇ ਨੇ ਸਿਆਸਤਾ
ਉਹਨਾ ਲੀਡਰਾਂ ਨੂੰ ਚੁੱਪ ਹੀ ਹੁਣ ਰਹਿਣ ਦੇ..............

ਖਿੜ ਲੈਣ ਦੇ ਫੁੱਲ ਜੇ ਸੋਹਣਾ ਖਿੜ ਰਿਹਾ
ਸਾਨੂੰ ਵੀ ਰੁੱਤਾ ਸੋਹਣੀਆ ਨਾਲ ਖਹਿਣ ਦੇ.............

ਫੇਰ ਕਦੇ ਧਰਮਾ ਚ ਵੰਡ ਲਈ ਤੂੰ
ਇਨਸਾਨ ਨੂੰ ਇਨਸਾਨ ਤਾਂ ਹੋ ਲੈਣ ਦੇ................

ਹੋਰ ਵੀ ਕਈ ਮਸਲੇ ਨੇ ਮੇਰੀ ਕੋਮ ਨੂੰ
ਬੱਚਿਆ ਦੇ ਮੂੰਹ ਚ ਦਾਣਾ ਕੋਈ ਪੈਣ ਦੇ...............

Saturday, September 26, 2009

ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ 27 ਸੰਤਬਰ ਨੂੰ ਸਮਰਪਿਤ

ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ 27 ਸੰਤਬਰ ਨੂੰ ਸਮਰਪਿਤ


ਕੋਣ ਕਹਿੰਦਾ ਏ, ਮਰ ਜਾਦੇ ਨੇ
ਜੋ ਸ਼ਹੀਦ ਹੁੰਦੇ ਨੇ............
ਦੀਵੇ ਬਣ ਬਲਦੇ ਨੇ
ਓ ਤਾਂ ਪੀਰ ਹੁੰਦੇ ਨੇ.........

ਐਵੇ ਤਾਂ ਨਹੀ ਯਾਦ ਕਰਦੀ
ਦੁਨੀਆ ਮੋਇਆ ਨੂੰ........
ਕੋਈ ਤਾਂ ਹੁਨਰ ਹੁੰਦਾ ਏ
ਜੋ ਲੋਕੀ ਮਰੀਜ਼ ਹੁੰਦੇ ਨੇ......

ਆਪਣੀ ਕੋਮ ਦੇ ਨਾਂ ਲਿਖ ਦੇਦੇ ਨੇ
ਸ਼ਹਾਦਤ ਜੋ..........
ਓ ਵੀ ਤਾਂ ਮਾਵਾਂ ਦੇ ਪੁੱਤ
ਭੈਣਾ ਦੇ ਵੀਰ ਹੁੰਦੇ ਨੇ........

ਚੁਮੰਦੇ ਨੇ ਇਹ ਰੱਸਿਆ ਨੂੰ
ਇਹ ਮੋਤੋ ਵੀ ਨਹੀ ਡਰਦੇ.......
ਇਹ ਕੈਸੀ ਇਬਾਦਤ ਕਰਦੇ ਨੇ
ਏ ਕੇਹੇ ਫਕੀਰ ਹੁੰਦੇ ਨੇ........

ਕੋਣ ਕਹਿੰਦਾ ਏ................

Sunday, September 6, 2009

ਚਲ ਚਲ ਨੀ ਉੱਡ ਚਲੀਏ ਜਿੰਦ




ਚਲ ਚਲ ਨੀ ਉੱਡ ਚਲੀਏ ਜਿੰਦੇ
ਕਿਧਰੇ ਦੇਸ ਪਰਾਏ ਨੀ
ਜਿੱਥੇ ਤੈਨੂੰ ਗਮ ਚੁੱਗਦੀ ਨੂੰ
ਕੋਈ ਤੌੜੀ ਮਾਰ ਉਡਾਏ ਨੀ

ਚਲ ਚਲ ਨੀ ਹਾਂ ਚਲੀਏ ਓਥੇ
ਜਿੱਥੇ ਵਸਦੀਆ ਪੱਤਝੜ ਪੋਣਾ ਨੀ
ਨਾ ਹੀ ਕੋਈ ਫੁੱਲ ਖਿੜੈ ਤੇ
ਨਾ ਕੋਈ ਮਹਿਕ ਖਿੰਡਾਏ ਨੀ

ਨੈਣ ਸਰਾਂ ਦੇ ਅੰਮਰੀਤ ਦੇ ਤੂੰ
ਪੀ ਲੈ ਭਰ ਭਰ ਕਾਸੇ ਨੀ
ਯਾਦ ਤੇਰੀ ਦੇ ਤਪਦੇ ਥਲ ਦੀ
ਕਿਹੜਾ ਪਿਆਸ ਬੁਝਾਏ ਨੀ

ਸੰਝ ਹੋ ਗਈ ਬਿਰਹਾ ਕੱਤਦੇ
ਮੁੜ ਆਈਆ ਕਾਵਾਂ ਡਾਰਾ ਨੀ
ਉਮਰ ਮੇਰੀ ਦੇ ਅੱਧ ਪਰਛਾਵੇ
ਕੋਈ ਮੋੜ ਲਿਆਏ ਨੀ

ਕਿਹੜਾ ਏ ਜਿਹੜਾ ਮੇਰਿਆ ਗੀਤਾ ਦਾ
ਬਣੇ ਸਿਰਨਾਵਾਂ ਨੀ
ਕਿਹੜਾ ਮੇਰੇ ਹੰਝੂ ਆਪਣੀ
ਹੋਠੀ ਆਣ ਛੁਹਾਏ ਨੀ

ਮੋਈਆ ਰੀਝਾ,ਮੋਏ ਮਿੱਤਰ
ਮੇਰੇ ਦਿਲ ਦੇ ਹਾਣੀ ਨੀ
ਚਿੱਤ ਕਰਦਾ ਏ ਕਬਰੋ ਉੱਥੇ
ਉਂਗਲੀ ਫੜ ਲੈ ਜਾਏ ਨੀ (prince dhunna)


----------------------------------

ਜੇ ਮਰ ਵੀ ਜਾਵਾਗੇ,ਅੱਖਾ ਰਹਿਣਗੀਆ ਖੁੱਲੀਆ
ਤੇਰੀ ਪੈੜ ਪਏ ਤੱਕਦੇ ਆ ,ਤੈੰਨੂ ਰਾਹਾਂ ਕਿਉ ਭੁੱਲੀਆ......

ਪਈ ਔਸੀਆ ਪਾਉਣੀ ਆਂ, ਪਾਣੀ ਲੀਕਾ ਵੁਹਣੀ ਆਂ
ਖੋਰੇ ਭੁੱਲ ਹੀ ਆਵਣਗੇ, ਜਿਹਨਾ ਰਾਹਾ ਏ ਭੁੱਲੀਆ..........

ਤੂੰ ਸੁਪਣੇ ਵਿੱਚ ਆਵੇ, ਤੇਰੇ ਨਾਂਅ ਦੀ ਛਿੱਕ ਆਵੇ
ਤੈੰਨੂ ਭਾਲਦਿਆ ਅੜਿਆ, ਪਈਆ ਸਮਿਆ ਨੂੰ ਖਲੀਆਂ.........

ਤੇਰਾ ਚੇਤਾ ਆ ਜਾਵੇ ,ਸਾਡੀ ਜਿੰਦ ਕੁਰਲਾ ਜਾਵੇ
ਤੇਰਾ ਨਾਮ ਜਪੇਦਿਆ ਨੂੰ, ਜੁੜ ਜਾਣ ਏ ਬੁਲੀਆ

ਤੇਰੇ ਪਿਆਰ ਚ ਖੱਟਿਆ ਕੀ, ਆਪਣਾ ਮੁੱਲ ਵੱਟਿਆ ਕੀ
ਹੰਝ ਕੱਠੇ ਕਰ ਲਏ ਨੇ, ਅਸਾ ਭਰ ਭਰ ਕੇ ਪੱਲੀਆ

ਸਾਹ ਆਖਰੀ ਸਾਹਾ ਤੇ ਅੱਖਾ ਤੇਰੀਆ ਰਾਹਾਂ ਤੇ
ਲੱਗਦਾ ਏ ਮਰ ਜਾਗੇ, ਜੇ ਵਸਲਾ ਨਾ ਮਿਲੀਆ
(prince dhunna)