About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ
Showing posts with label ਵਿਜੈ ਵਿਵੇਕ. Show all posts
Showing posts with label ਵਿਜੈ ਵਿਵੇਕ. Show all posts

Sunday, August 21, 2011

ਵਿਜੈ ਵਿਵੇਕ(ਗਜ਼ਲ)

ਵਿਜੈ ਵਿਵੇਕ(ਗਜ਼ਲ)
ਇਥੇ ਕੌਣ ਸ਼ਾਇਰ ਹੈ ਨਾਮੁਰਾਦ ,ਇਥੇ ਕਿਸ ਨੂੰ ਕਵਿਤਾ ਦੀ ਭਾਲ ਹੈ
ਇਹ ਤਾਂ ਐਵੇਂ ਤਿਰੇ ਵਿਯੋਗ ਵਿਚ ਮੇਰੇ ਦਿਲ 'ਚੋਂ ਉਠਿਆ ਉਬਾਲ ਹੈ
ਤੇਰੇ ਦੁੱਖ ਪਿੰਡੇ 'ਤੇ ਝਾਗ ਕੇ ,ਗਿਲੇ ,ਸ਼ਿਕਵੇ ਸਾਰੇ ਤਿਆਗ ਕੇ
ਮੈਂ ਜੋ ਕਹਿ ਰਿਹਾਂ ਮੇਰੇ ਦੁਸ਼ਮਣਾਂ,ਮੇਰਾ ਸਚੀਓੰ ਉਹੀ ਹਾਲ ਹੈ
ਮੇਰੇ ਭੋਲੇਪਣ ਦੀ ਹੈ ਇੰਤਹਾ ,ਮੇਰੀ ਸਾਦਗੀ ਦਾ ਇਹ ਕਮਾਲ ਹੈ
ਮੈਂ ਬੜਾ ਕਮੀਨਾ ਸ਼ੈਤਾਨ ਹਾਂ ,ਮੇਰੇ ਦੋਸਤਾਂ ਦਾ ਇਹ ਖ਼ਿਆਲ ਹੈ

ਮੇਰੀ ਇਹ ਕਮੀਨੀ ਸ਼ੈਤਾਨੀਅਤ ,ਤੇਰੀ ਪਗੜੀ ,ਸ਼ਮ੍ਹਲਾ ਤੇ ਲੱਜ-ਪਤ
ਮੇਰੇ ਸਾਹਮਣੇ ਉਹੀ ਖੇਡ ਹੈ ਤਿਰੇ ਵਾਸਤੇ ਜੋ ਵਬਾਲ ਹੈ

ਮੈਂ ਤਾਂ ਚੁੱਪ ਰਹਿਣਾ ਹੀ ਲੋੜ ਦਾਂ, ਤੇਰੇ ਲਫ਼ਜ਼ ਤੈਨੂੰ ਹੀ ਮੋੜ ਦਾਂ
ਮੇਰਾ ਉਸ ਤਰ੍ਹਾਂ ਦਾ ਜਵਾਬ ਹੈ ,ਤੇਰਾ ਜਿਸ ਤਰ੍ਹਾਂ ਦਾ ਸਵਾਲ ਹੈ

ਜੇ ਉਹ ਮੇਰੇ ਸੀਨੇ 'ਤੇ ਅੱਗ ਧਰੇ ,ਤੇ ਇਹ ਕਰਦਿਆਂ ਉਹਦਾ ਚਿਤ ਠਰੇ
ਕਿ ਮੈਂ ਅੰਗ ਮੋੜਾਂ ਜਾਂ ਸੀ ਕਰਾਂ ,ਮੇਰੀ ਐਨੀ ਕਿੱਥੇ ਮਜਾਲ ਹੈ

ਮੇਰੇ ਅਪਣੇ ਮਨ ਦੀ ਹੀ ਲਹਿਰ ਵਿਚ ,ਕੋਈ ਗਲਤੀ ਹੋਵੇ ਜੇ ਬਹਿਰ ਵਿਚ
ਮੇਰੇ ਕੱਚੇ ਪਣ ਦਾ ਸਬੂਤ ਹੈ , ਮੇਰੇ ਛੋਟੇ ਪਣ ਦੀ ਮਿਸਾਲ ਹੈ
ਵਿਜੈ ਵਿਵੇਕ