{ਸਿਰਜਣਾ ਦੇ ਪਲ ਮਿਲੇ ਨੇ, ਸਿਰਜਣਾ ਦੀ ਲੋਰ ਹੈ, ਏਹ ਦੁਨੀਆਂ ਹੋਰ ਐਪਰ ਓਹ ਜਗਤ ਕੁਝ ਹੋਰ ਹੈ। ਏਸ ਦੁਨੀਆਂ ਕੁਹਜ ਹੈੱ ਤਾਂ ਸੁਹਜ ਹੈ ਜੀ ਉਸ ਗਰਾਂ, ਏਸ ਦੁਨੀਆਂ ਤਲਖੀਆਂ ਤੇ ਸਹਿਜ ਓਥੇ ਤੋਰ ਹੈ। ਸ਼ੋਰ ਏਥੇ ਹਰ ਘੜੀ ਤਾਂ ਸੁਰ ਸਜੀਲੇ ਉਸ ਤਰਫ, ਓਸ ਨਗਰੀਂ ਵੰਝਲੀ, ਏਥੇ ਤਾਂ ਬਾਂਸੀ-ਪੋਰ ਹੈ। ਧੜਕਣਾ ਵਿੱਚ ਸੰਸਿਆਂ ਦੀ ਭੀੜ ਡਾਹਢੀ ਇਸ ਤਰਫ ਉਸ ਨਗਰ ਵਿੱਚ ਪੈਲ ਪਾਂਉਂਦੇ, ਬਾਰ੍ਹੋਂ-ਮਾਸੀਂ ਮੋਰ ਹੈ। ਇਸ ਨਗਰ ਤਾਂ ਜਾਤਾਂ ਪਾਤਾਂ ਊਚਨੀਚਾਂ ਢੇਰ ਨੇ, ਓਸ ਨਗਰੀਂ ਸਭ ਦਿਲਾਂ ਵਿੱਚ ਬਸ ਮੁਹੱਬਤ ਹ਼ੋਰ ਹੈ। deepzirvi@yahoo.co.in) -admin... saandalbaar@gmail.com
About Me
- ਦੀਪ ਜੀਰਵੀ DEEP ZIRVI
- ਜੀਰਾ-ਫਿਰੋਜਪੁਰ, ਪੰਜਾਬ-142047, India
- 9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600
CHATUR BHUJ DA PNJVAAN KON...
back ground
-ਸੰਤ ਰਾਮ ਉਦਾਸੀ
MIRAGE
Thursday, August 25, 2011
...ਦੂਜੇ ਦੀ ਸੁਣਨਾ ਨਾਂ ਚਾਹਵਣ ਆਖਣ ਸੁਨ ਲੋ ਮੇਰੀ .
Monday, August 22, 2011
ਹੋਰਾ ਲਈ ਮੁਨਾਫ਼ੇ ,ਸਾਡੇ ਲਈ ਖ੍ਸਾਰੇ ;
ਕੈਸੇ ਦਿਖਾ ਰਹੇ ਨੇ ਰਹਿਬਰ ਹੀ ਅੱਜ ਨਜ਼ਾਰੇ .
ਮੁੜ ਕੇ ਪਰਤ ਵੀ ਆਓ ਓ ਬੋਸ ਓ ਭਗਤ ਸਿੰਘ !
ਅਜਗਰ ਨੇ ਅੱਜ ਤਖਤ ਤੇ ,ਪਏ ਮਾਰਦੇ ਫੁਕਾਰੇl.
ਟੋਏ ਤੇ ਟਿੱਬੇ ਕਲ ਸੀ ,ਅੱਜ ਹਨ ਤੇ ਕੱਲ ਰਹਿਣ ਗੇ ,
ਜਦ ਤੱਕ ਨਾ ਸਚ੍ਚ ਅਕਲ ਨੂੰ ;ਲਏ ਆਪਨੇ ਸਹਾਰੇ l
ਮੇਰੀ ਅਕਲ ਦਾ ਮਾਤਮ ,ਮੈ ਹੀ ਮਨਾ ਲਵਾਂ ਗਾ ;
ਮੇਰੀ ਅਕਲ ਨੂੰ ਕੋਈ ਨਾ ਬਈ ਦੂਸਰਾ ਨਗਾਰੇl.
ਸੜਕਾਂ ,ਸੰਵਾਰਦੇ ਹਾ ਕਰਦੇ ਅਖੇ ਤਰੱਕੀ ;
ਬਿਰਖਾ ਦੀ ਆਈ ਸ਼ਾਮਤ ,ਸੜਕਾਂ ਦੇ ਦੁਂਹ ਕਿਨਾਰੇ l .
ਨਮ ਭੂਮੀ ਆਹ ਹਰੀਕੇ ਮੈ ਵੇਖ ਵੇਖ ਸੋਚਾਂ
ਮੌਲਾ ਰਹਮ "ਤਰੱਕੀ" ਇਸ ਓਰ ਨਾ ਗੁਜ਼ਾਰੇl .
ਜਦ ਵੀ ਗ੍ਰਾੰਟ ਆਵੇ ਓਹ ਸ਼ਾਦੀਆਂ ਮਨਾਵਣ l;
ਆਜ਼ਾਦੀ ਵੈਨ ਪਵੇ ,ਓਹ ਲਾਂਵਦੇ ਜੈਕਾਰੇ l.
ਸੂਬੇ ਦੀ ਕੀਤੀ ਸੂਬੀ, ਕਿ ਰਾਜ ਤਾਜ ਆਵੇ l;
ਨੀਹਾ ਚ ਦੇ ਕੇ ਵੇਹੜੇ; ਆਹ ਕੀ ਕਿਸੇ ਉਸਾਰੇl .
ਨਿੰਦਣਾ ਸੁਖਾਲਾ ਲੱਗਦਾ ;ਤਾਂ ਹੀ ਇਹ ਕਰਾਂ ਮੈਂ ;
ਇਹ ਨਹੀ ਕਿ ਦੀਪ ਬਾਲਾਂ,ਤੇ ਧਰ ਦਿਆਂ ਦੁਆਰੇ
DEEPZIRVI9815524600
Friday, May 27, 2011
ਪਿਛਲ -ਖੁਰੀਏ ਜਾਪੇ ਸਾਰੀ ਤੁਰ ਪਈ ਏ ਦੁਨੀਆ.
Thursday, May 5, 2011
ਇਹਨਾ ਬਾਰੇ ਸੁਧਾਰ ਯੋਗ ਮਸ਼ਵਿਰੇ ਵੀ ਦਿਆ ਜੇ
ਸਾਂਦਲਬਾਰ ਵਿੱਚ ਆਏ ਗਏ ਸਾਰੇ ਜੀਆਂ ਦਾ ਧਨਵਾਦ ,ਮਿੱਤਰੋ ਚੜਦੀ ਕਲਾ ਵਿੱਚ ਰਹੋ ਤੇ ਇਸ ਬਲੋਗ ਬਾਰੇ ਆਪਨੇ ਵਿਚਾਰ ਦੱਸਦੇ ਰਹੋ. ਸੁਧਾਰ ਦੇ ਚਾਹਵਾਨ ਤੁਸੀਂ ਵੀ ਹੋ ਤੇ ਮੈਂ ਵੀ ਹਾਂ .
--
Saturday, April 23, 2011
-ਕਦਰ ਨਾ ਪਾਵੇ .
ਚਹਿਕਦੀ ਚੁਲਬੁਲੀ ਜਦ ਕਲੀ ਉਹ ਮਿਲੀ ...
ਮਖਮਲੀ ਜ਼ੁਲ੍ਫ਼ ਕੁੰਡਲ ਚੋਂ ਤਿਲਕੀ ਕਲੀ ,
ਆਣ ਝੋਲੀ ਮੇਰੀ ਪੈ ਗਈ ਆਪ ਹੀ
ਓਸਦੇ ਪੋਸ਼ਣਾ ਵਿੱਚ ਮਹਿਕ ਰਾਗ ਸੀ ;
ਜਿਸਤਰਾਂ ਪ੍ਲ੍ਮ੍ਦੇ ਕਾਲੇ ਓਹ ਨਾਗ ਜੀ .
ਜੇ ਨਾਂ ਪਰਦਾ ਹਟਾ ਕੇ ਪਿਲਾਓਂਦਾ ਸਜਣ
ਨੈਣ ਓਸ ਦੇ ਸ਼ਰਾਬਾਂ ਦੇ ਮਟਕੇ ਜਿਵੇਂ
ਓਸਦਾ ਜਲਵਾ ਯਾਰੋ ਕਿਆ ਬਾਤ ਸੀ
ਓਸ ਨੇ ਨੈਣਾਂ 'ਚੋਂ ਮੈਨੂ ਪਿਲਾਈ ਬੜੀ
ਦਿਲ 'ਚ ਨੈਣਾਂ ਦੇ ਰਸਤੇ ਉਹ ਘਰ ਕਰ ਗਿਆ
ਘਾਤ ਉਸਦੀ ਵੀ ਵੇਖੀ ...ਕਿਆ ਘਾਤ ਸੀ .
ਦਿਲ ਲਗਾਇਆ ਗਿਆ ਦਿਲ ਗਿਆ ਹੀ ਗਿਆ ;
ਦਿਲ ਲਗਾਇਆ ਕਿਸੇ ਦਿਲ-ਲਗੀ ਦੇ ਲਈ,
ਦਿਲ ਗਲੀ ਵਿੱਚ ਹੋਈ ਕਿਧਰੇ ਬਰਸਾਤ ਜੀ...
deepzirvi9815524600
Wednesday, November 24, 2010
Monday, November 15, 2010
ਉਡਾਰੀ ਵਾਸਤੇ ਮੌਲਾ ਤੂੰ ਅੰਬਰ ਮੋਕਲਾ ਦੇ ਦੇ,
ਮੈਂ ਤਨਹਾ ਨਾ ਰਹਾਂ ਸੋਚਾਂ ਦਾ ਯਾ ਰੱਬ ਕਾਫਿਲਾ ਦੇ ਦੇ.
ਅਦਨ ਚੋਂ ਫਲ ਵਿਵਰਜਿਤ ਚਖ ਲਿਆ ਆਦਮ ਨੇ ਕੀ ਹੋਇਆ,
ਤੂੰ ਮੇਰੀ ਹੀ ਸਿਫਰਿਸ਼ ਤੇ ਅਦਨ ਵਿੱਚ ਦਾਖਿਲਾ ਦੇ ਦੇ.

ਉਹ ਵਿੱਛੜੇ ਫੇਰ ਮਿਲ ਜਾਵੇ,ਮਿਲੇ ਮਿਲ ਕੇ ਵਿੱਛੜ ਜਾਵੇ,
ਮਿਲਣ-ਵਿਛੜਣ ਦਾ ਦਾਤਾ ਮੇਰਿਆ ਤੂੰ ਸਿਲਸਿਲਾ ਦੇਦੇ.
ਕਿਤੇ ਜੋ ਮੈਂ ਗਵਾ ਬੈਠਾਂ,ਕੋਈ ਮੈਨੂੰ ਭੁਲਾ ਬੈਠਾ,
ਕਿਸੇ ਦੀ ਯਾਦ ਨਾ ਆਵੇ ਤੂੰ ਐਸਾ ਹਾਫਿਜ਼ਾ ਦੇ ਦੇ.
ਕੋਈ ਸਿਰ ਸੋਚ ਤੋਂ ਹੀਣਾ ਰਹੇ ਨਾ ਕੋਈ ਵੀ ਊਣਾ,
ਬਰਾਬਰ ਦਾ ਹਰਿਕ ਜੀ ਨੂੰ ਐ ਮੌਲਾ ਮਰਤਬਾ ਦੇ ਦੇ.
ਜਗੇ ਜਦ ਦੀਪ ਸਰਦਲ ਤੇ ਦਿਵਾਲੀ ਉਹ ਨਹੀਂ ਹੁੰਦੀ,
ਤੂੰ ਮਸਤਕ ਹਰ ਕਿਸੇ ਅੰਦਰ ਹੀ ਦੀਵਾ ਜਾਗਦਾ ਦੇ ਦੇ.
(ਆਪ ਦੀ ਬੇਬਾਕ ਰਾਏ ਦਾ ਮੁੰਤਜ਼ਿਰ:ਦੀਪ ਜ਼ੀਰਵੀ)
Sunday, October 10, 2010
ਹੋਰਾ ਲਈ ਮੁਨਾਫ਼ੇ ,ਸਾਡੇ ਲਈ ਖ੍ਸਾਰੇ ;
ਕੈਸੇ ਦਿਖਾ ਰਹੇ ਨੇ ਰਹਿਬਰ ਹੀ ਅੱਜ ਨਜ਼ਾਰੇ .
ਮੁੜ ਕੇ ਪਰਤ ਵੀ ਆਓ ਓ ਬੋਸ ਓ ਭਗਤ ਸਿੰਘ !
ਅਜਗਰ ਨੇ ਅੱਜ ਤਖਤ ਤੇ ,ਪਏ ਮਾਰਦੇ ਫੁਕਾਰੇl.
ਟੋਏ ਤੇ ਟਿੱਬੇ ਕਲ ਸੀ ,ਅੱਜ ਹਨ ਤੇ ਕੱਲ ਰਹਿਣ ਗੇ ,
ਜਦ ਤੱਕ ਨਾ ਸਚ੍ਚ ਅਕਲ ਨੂੰ ;ਲਏ ਆਪਨੇ ਸਹਾਰੇ l
ਮੇਰੀ ਅਕਲ ਦਾ ਮਾਤਮ ,ਮੈ ਹੀ ਮਨਾ ਲਵਾਂ ਗਾ ;
ਮੇਰੀ ਅਕਲ ਨੂੰ ਕੋਈ ਨਾ ਬਈ ਦੂਸਰਾ ਨਗਾਰੇl.
ਸੜਕਾਂ ,ਸੰਵਾਰਦੇ ਹਾ ਕਰਦੇ ਅਖੇ ਤਰੱਕੀ ;
ਬਿਰਖਾ ਦੀ ਆਈ ਸ਼ਾਮਤ ,ਸੜਕਾਂ ਦੇ ਦੁਂਹ ਕਿਨਾਰੇ l .
ਨਮ ਭੂਮੀ ਆਹ ਹਰੀਕੇ ਮੈ ਵੇਖ ਵੇਖ ਸੋਚਾਂ
ਮੌਲਾ ਰਹਮ "ਤਰੱਕੀ" ਇਸ ਓਰ ਨਾ ਗੁਜ਼ਾਰੇl .
ਜਦ ਵੀ ਗ੍ਰਾੰਟ ਆਵੇ ਓਹ ਸ਼ਾਦੀਆਂ ਮਨਾਵਣ l;
ਆਜ਼ਾਦੀ ਵੈਨ ਪਵੇ ,ਓਹ ਲਾਂਵਦੇ ਜੈਕਾਰੇ l.
ਸੂਬੇ ਦੀ ਕੀਤੀ ਸੂਬੀ, ਕਿ ਰਾਜ ਤਾਜ ਆਵੇ l;
ਨੀਹਾ ਚ ਦੇ ਕੇ ਵੇਹੜੇ; ਆਹ ਕੀ ਕਿਸੇ ਉਸਾਰੇl .
ਨਿੰਦਣਾ ਸੁਖਾਲਾ ਲੱਗਦਾ ;ਤਾਂ ਹੀ ਇਹ ਕਰਾਂ ਮੈਂ ;
ਇਹ ਨਹੀ ਕਿ ਦੀਪ ਬਾਲਾਂ,ਤੇ ਧਰ ਦਿਆਂ ਦੁਆਰੇ l
Monday, October 4, 2010
ਰੁੱਤਾਂ ,ਰਾਂਗਲਿਆ! ਗਈਆਂ,ਵੇ ਰੁੱਤਾਂ ਸਾਂਵਰਿਆ ਗਈਆਂ.:
ਰੁੱਤਾਂ ,ਰਾਂਗਲਿਆ! ਗਈਆਂ,ਵੇ ਰੁੱਤਾਂ ਸਾਂਵਰਿਆ ਗਈਆਂ.
ਰੁੱਤਾਂ ਸਜ੍ਨੜਿਆ ਗਈਆਂ ,ਵੇ ਰੁੱਤਾਂ ਬੰਨੜਿਆ ਗਈਆਂ.
ਤੇਰੇ ਮੇਰੇ ਦੀਦ ਦੀਆਂ ਵੇ ;ਸ਼ਾਮ ਸਲੋਨੀ ਪ੍ਰੀਤ ਦੀਆਂ ਵੇ ,
ਸਾਹਵਾਂ ਗਾਏ ਗੀਤ ਦੀਆਂ ਵੇ ;ਚੰਦ ਚਕੋਰੀ ਨੀਤ ਦੀਆਂ ਵੇ .
ਰੁੱਤਾਂ ,ਰਾਂਗਲਿਆ! ਗਈਆਂ,ਵੇ ਰੁੱਤਾਂ ਸਾਂਵਰਿਆ ਗਈਆਂ.
ਰੁੱਤਾਂ ਸਜ੍ਨੜਿਆ ਗਈਆਂ ,ਵੇ ਰੁੱਤਾਂ ਬੰਨੜਿਆ ਗਈਆਂ.
ਸਾਹਵਾਂ ਵਿੱਚ ਜਦ ਸਾਹ ਹੁੰਦੇ ਸੀ,ਇੱਕ ਅਸਾਂ ਦੇ ਰਾਹ ਹੁੰਦੇ ਸੀ ;
ਗਲਵਕੜੀ ਜਦ ਛੁਟਦੀ ਨਾ ਸੀ , ਚੁੰਬਨ ਖੁਸ਼ਬੂ ਟੁੱਟਦੀ ਨਾ ਸੀ .
ਰੁੱਤਾਂ ,ਰਾਂਗਲਿਆ! ਗਈਆਂ,ਵੇ ਰੁੱਤਾਂ ਸਾਂਵਰਿਆ ਗਈਆਂ.
ਰੁੱਤਾਂ ਸਜ੍ਨੜਿਆ ਗਈਆਂ ,ਵੇ ਰੁੱਤਾਂ ਬੰਨੜਿਆ ਗਈਆਂ.
ਦੇਹੀ ਨਾਦ ਗੁੰਜਾਇਆ ਜਦ ਸੀ , ਖੁਦ ਨੂੰ ਖੋ ਤੂੰ ਪਾਇਆ ਜਦ ਸੀ ;
ਦੋ ਨੂੰ ਇੱਕ ਬਣਾਇਆ ਜਦ ਸੀ , ਇੱਕ ਵਿੱਚ ਇੱਕ ਟਿਕਾਇਆ ਜਦ ਸੀ .
ਰੁੱਤਾਂ ,ਰਾਂਗਲਿਆ! ਗਈਆਂ,ਵੇ ਰੁੱਤਾਂ ਸਾਂਵਰਿਆ ਗਈਆਂ.
ਰੁੱਤਾਂ ਸਜ੍ਨੜਿਆ ਗਈਆਂ ,ਵੇ ਰੁੱਤਾਂ ਬੰਨੜਿਆ ਗਈਆਂ.
ਹੁਣ ਤਾਂ ਜੀਕਣ ਜਾਣ ਅਧੂਰੀ ,ਬਿਨ ਤੇਰੇ ਬਿਰਹਨ ਮੇਂ ਪੂਰੀ
ਬਲਦੀ ਲੋਕਾ ਇਸ਼ਕ ਤੰਦੂਰੀ, ਚੂਂਢੀ ਵੀ ਨਾ ਮਿਲੀ ਸਿੰਧੂਰੀ
ਰੁੱਤਾਂ ,ਰਾਂਗਲਿਆ! ਗਈਆਂ,ਵੇ ਰੁੱਤਾਂ ਸਾਂਵਰਿਆ ਗਈਆਂ.
ਰੁੱਤਾਂ ਸਜ੍ਨੜਿਆ ਗਈਆਂ ,ਵੇ ਰੁੱਤਾਂ ਬੰਨੜਿਆ ਗਈਆਂ.
ਆਜਾ ਮਾਹੀਆ ਪਰਤ ਕੇ ਆਜਾ;ਮੇਰੀ ਰੂਹ ਨੂੰ ਫਿਰ ਰੁਸ਼ਨਾ ਜਾ
ਦੀਪ ਇੱਕ ਦੀਦ ਦਾ ਫੇਰ ਜਗਾ ਜਾ ; ਆ ਉੱਜੜੀ ਨੂੰ ਫੇਰ ਵਸਾ ਜਾ
ਰੁੱਤਾਂ ,ਰਾਂਗਲਿਆ! ਗਈਆਂ,ਵੇ ਰੁੱਤਾਂ ਸਾਂਵਰਿਆ ਗਈਆਂ.
ਰੁੱਤਾਂ ਸਜ੍ਨੜਿਆ ਗਈਆਂ ,ਵੇ ਰੁੱਤਾਂ ਬੰਨੜਿਆ ਗਈਆਂ.
9815524600
Thursday, September 30, 2010
Saturday, July 10, 2010
ਕਿ ਹੋਸ਼ ਸਾਂਭ ਕੇ ਰਖਿਓ ਅਜੇ ਕੁਵੇਲਾ ਹੈ .
ਬੜੀ ਹੀ ਦੂਰ ਜਾਪਦਾ ਕਿਤੇ ਸੁਵੇਲਾ ਹੈ .
--
deepzirvi9815524600
--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/
http://deeepzirvi.wordpress.com/
Monday, July 5, 2010
DEEPZIRVI9815524600
DEEPZIRVI9815524600
अजी सुख चैन देखो आप का भी खो गया ना.
बड़ा दावा ,ये कहते थे :कि है ये इश्क क्या शै ?!
अजी लो देखते ही देखते ;दिल तो गया ना .?!
अभी कल ही कहा था आपने जी हमको मजनूं;
जनून-ए-इश्क की वहशत में दिल अब खो गया ना ?!
चिरागां हो सकेगा तब जलाओ दिल ये पहले ;
कहो हम से ही फिर हम से जी कुछ कह दो नया हाँ
तराना प्यार का ;दिलबर ! सुनाओ,हम सुनेंगे ;
सुनेंगे हम फसाना इश्क का ,दिल का बयाँ हाँ .
जलेंगे दीप से जब दीप दिलदारा सुनो ! तो ;
रहेगा तिशनगी का दौर जी फिर तो कहाँ , हाँ ?!
DEEPZIRVI9815524600
--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/
http://deeepzirvi.wordpress.com/
Sunday, July 4, 2010
--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/
http://deeepzirvi.wordpress.com/
Wednesday, June 9, 2010
ਦੀਪ ਜੀ ਆਪਾਂ ਕਲਮ ਚਲਾਈਏ ਕੀਹਦੇ ਲਈ
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/
http://deeepzirvi.wordpress.com/
ਕੀਤੀਆਂ ਜਿਹਨਾਂ ਕਦੇ ਮੁਹੱਬਤਾਂ
| Baljeet Pal: ਕੀਤੀਆਂ ਜਿਹਨਾਂ ਕਦੇ ਮੁਹੱਬਤਾਂ ਚਿਹਰਿਆਂ ਤੋਂ ਪੜ੍ਹਣ ਉਹ ਇਬਾਰਤਾਂ। ਬੋਲਦੇ ਖੰਡਰ ਪੁਰਾਣੇ ਦੋਸਤੋ ਖੂਬਸੂਰਤ ਸਨ ਕਦੇ ਇਮਾਰਤਾਂ। ਸੱਸੀ ਸੋਹਣੀ, ਰੇਤ ਕੱਕੀ ਤੇ ਝਨਾਂ ਆਪਣੇ ਹੱਥੀਂ ਆਪ ਘੜੀਆਂ ਕਿਸਮਤਾਂ। ਉਮਰ ਭਰ ਕਰਦੇ ਰਹੋ ਲੱਖ ਕੋਸ਼ਿਸ਼ਾਂ ਪੂਰੀਆਂ ਨਾ ਹੋਣ ਫਿਰ ਵੀ ਹਸਰਤਾਂ। ਕੀ ਜਵਾਨੀ ਤੇ ਕੀ ਹੈ ਬੁਢਾਪਾ ਇਹ ਹਾਏ ਬਚਪਨ ਹਾਏ ਉਹ ਸ਼ਰਾਰਤਾਂ। ਕਰ ਲਈ ਵਿਗਿਆਨ ਨੇ ਉਨਤੀ ਬੜੀ ਬਾਕੀ ਬੜੀਆਂ ਹਨ ਅਜੇ ਬੁਝਾਰਤਾਂ। ਜਿੱਥੇ ਬੇਇਤਫਾਕੀਆਂ ਦੇ ਸਿਲਸਿਲੇ ਖੇੜੇ ਖੁਸ਼ੀਆਂ ਕਰਨ ਓਥੋਂ ਹਿਜਰਤਾਂ। ਸਦੀਆਂ ਮਗਰੋਂ ਵੀ ਨਾ ਮਿਲਿਆ ਉਹ ਕਦੇ ਜਿਸ ਲਈ ਨਿੱਤ ਕੀਤੀਆਂ ਇਬਾਦਤਾਂ। ਬਹੁਤੇ ਫਿਰਦੇ ਨੇ ਖਜ਼ਾਨੇ ਖੋਜਦੇ ਕੁਝ ਕੁ ਫਿਰਦੇ ਭਾਲਦੇ ਨੇ ਸ਼ੁਹਰਤਾਂ। (ਬਲਜੀਤ ਪਾਲ ਸਿੰਘ) |
--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/
http://deeepzirvi.wordpress.com/
Saturday, June 5, 2010
ਓਹਦੀ ਸੂਰਤ ਨੈਣੀਂ ਦਿਲ ਵਿੱਚ ਪਿਆਰ ਵੀ ਓਸੇ ਦਾ .
ਮੋਹ,ਮੁਹੱਬਤ ,ਉਲਫਤ ;ਮਾਸਾ ਕੰਮ ਨਾ ਰੋਸੇ ਦਾ .
ਦੋ ਨੈਣਾਂ ਸੰਗ ਜੋੜੀਏ ਨੈਨ ਤਾਂ ਚਾਰ ਅਖੇ ਹੁੰਦੇ ;
ਦੋ ਦਿਲ ਇੱਕ ਹੋ ਜਾਵਣ ,ਬੇਸ਼ੱਕ ਕੰਮ ਭਰੋਸੇ ਦਾ .
ਦਿਲ ਵਿੱਚ ਠੰਡਕ ਹੋਵੇ ਤਦ ,ਜਦ ਕੋਲੇ 'ਓਹ' ਹੋਵੇ ;
ਫਿਰ ਤਾਂ ਨੈਣਾਂ ਦੇ ਵਿੱਚ ਕੰਮ ਕੀ ਪਾਣੀ ਕੋਸੇ ਦਾ .
ਪਹਿਲੀ ਤੱਕਣੀ ,ਪਹਿਲੀ ਝਕਨੀ, ਪਹਿਲੀ ਗਲਵੱਕੜੀ ;
"ਅਦਨ" ਬਦਨ ਤੋਂ ਮਹਿਕੇ ਗੁਲਸ਼ਨ ਪਹਿਲੇ ਬੋਸੇ ਦਾ .
ਮਹਿਫਿਲ ਮਹਿਫਿਲ ਯਾਰ ਨਜਾਰਾ ਤੇਰਾ ਕਰਦੇ ਹਾਂ ;
ਦਿਲ ਵੀ ਤੇਰੇ ਪਿਆਰ ਦਾ ; ਹੈ ਇਤਬਾਰ ਵੀ ਓਸੇ ਦਾ .
deepzirvi9815524600
Sunday, May 30, 2010
ਜਫਾ ਤੇਰੀ .ਕੁਆਰੇ ਪਲ .
ਅਦਾ ਤੇਰੀ,ਤੇਰੀ ਮਾਇਆ ;
ਸਜਾ ਮੇਰੀ,ਉਧਾਰੇ ਪਲ .
ਦਗਾ ਤੇਰਾ,ਮੇਰੀ ਨਿਸਬਤ ਨੇ;
ਦੁਆ ਮੇਰੀ,ਪਿਆਰੇ ਪਲ .
ਹਵਾ ਤੇਰੀ,ਸਦਾ ਸੁਰਜੀਤ ;
ਸ਼ਵਾ ਮੇਰੀ,ਸਾਰੇ ਪਲ
ਸਫਾ ਤੇਰਾ,ਵਿਚਾਰੀਂ ਪਏ;
ਕਥਾ ਮੇਰੀ,ਵਿਚਾਰੇ ਪਲ .
ਸਦਾ ਤੇਰੀ,ਹਯਾਤੀ ਦੇ;
ਸਦਾ ਮੇਰੀ .ਸਿਤਾਰੇ ਪਲ .
ਹਯਾ ਤੇਰੀ,ਬਣੇ ਹਨ ਦੀਪ
ਹਯਾ ਮੇਰੀ,ਸਾਰੇ ਪਲ.
--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/
http://deeepzirvi.wordpress.com/
Saturday, May 29, 2010
ਗੁਜਾਰੇ ਪਲ ;
ਕੁਆਰੇ ਪਲ .
ਤੇਰੀ ਮਾਇਆ ;
ਉਧਾਰੇ ਪਲ .
ਮੇਰੀ ਨਿਸਬਤ ਨੇ;
ਪਿਆਰੇ ਪਲ .
ਸਦਾ ਸੁਰਜੀਤ ;
ਸਾਰੇ ਪਲ
ਵਿਚਾਰੀਂ ਪਏ;
ਵਿਚਾਰੇ ਪਲ .
ਹਯਾਤੀ ਦੇ;
ਸਿਤਾਰੇ ਪਲ .
ਬਣੇ ਹਨ ਦੀਪ
ਸਾਰੇ ਪਲ.
--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/
http://deeepzirvi.wordpress.com/





