About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ
Showing posts with label (ਬਲਜੀਤ ਪਾਲ ਸਿੰਘ ). Show all posts
Showing posts with label (ਬਲਜੀਤ ਪਾਲ ਸਿੰਘ ). Show all posts

Tuesday, December 8, 2009



    ਗਜ਼ਲ


ਲੋਕ ਏਥੇ ਆ ਗਏ ਨੇ ਓਪਰੇ
ਚੱਲ ਚੱਲੀਏ ਏਥੋਂ ਥੋੜਾ ਕੁ ਪਰੇ

ਬੰਦੇ ਤੋਂ ਬੰਦੇ ਦਾ ਪਾੜਾ ਵਧ ਗਿਆ
ਹੁੰਦੇ ਨੇ ਹਰ ਮੋੜ ਉਤੇ ਵਿਤਕਰੇ

ਝਗੜਦੇ,ਮਰਦੇ ਤੇ ਮਾਰਦੇ
ਲੋਕ ਕਿੰਨੇ ਹੋ ਗਏ ਨੇ ਸਿਰਫਿਰੇ

ਸੁੱਖ ਮੰਗੇ ਆਪਣੇ ਪ੍ਰੀਵਾਰ ਦੀ
ਬੇਬੇ ਚਿੜੀਆਂ ਵਾਸਤੇ ਚੋਗਾ ਧਰੇ

ਪੁੱਤ ਪੌਂਡਾਂ ਡਾਲਰਾਂ ਦੀ ਭਾਲ ਵਿਚ
ਮਾਪੇ ਵਿਚਾਰੇ ਭਾਲਦੇ ਨੇ ਆਸਰੇ

ਵਸਤਰ ਜਿੰਨਾਂ ਨੇ ਪਹਿਨੇ ਕੱਚ ਦੇ
ਉਹ ਅੱਜ ਵੀ ਮਰੇ ਕੱਲ ਵੀ ਮਰੇ

ਪੰਛੀਆਂ ਦੇ ਬੋਟ ਕਿਥੇ ਰਹਿਣਗੇ
ਆਲ੍ਹਣੇ ਥਾਂ ਦਿੱਸਦੇ ਨੇ ਪਿੰਜਰੇ

ਬੋਲਬਾਲਾ ਝੂਠ ਦਾ ਸਾਰੀ ਜਗ੍ਹਾ
ਸੱਚ ਦੀ ਗਵਾਹੀ ਵਿਰਲਾ ਹੀ ਭਰੇ

ਕਾਲੇ ਪਾਣੀ ਕਈਆਂ ਜੀਵਨ ਗਾਲਿਆ
ਬੈਠੇ ਰਹੇ ਕੁਝ ਲੋਕ ਉਦੋਂ ਵੀ ਘਰੇ
                   (ਬਲਜੀਤ ਪਾਲ ਸੀੰਘ)
You may also visit me at:
www.baljeetpalsingh.blogspot.com
www.punjabilekhak.com

Friday, November 27, 2009

ਗਜ਼ਲ

ਰਿਝਦਾ ,ਬਲਦਾ ,ਸੜਦਾ ਅਤੇ ਉੱਬਲਦਾ ਰਹਿੰਦਾਂ
ਮੌਸਮ ਸਕੂਨ ਵਾਲੇ ਲਈ ਸਦਾ ਤੜਪਦਾ ਰਹਿੰਦਾਂ


ਰਾਕਟਾਂ ਦਾ ਦੌਰ ਅੱਜ ਕੱਲ ਬੇਸ਼ਕ ਤੇਜ਼ ਹੈ ਬੜਾ
ਮੰਜਿ਼ਲ ਵੱਲ ਫਿਰ ਵੀ ਰੋਜ਼ ਥੋੜਾ ਸਰਕਦਾ ਰਹਿੰਦਾਂ


ਕਿਸਨੇ ਕੰਮ ਆਉਣਾ ਹੈ ਕਦੋਂ ਕਿਹੜੇ ਹਾਲਾਤਾਂ ਵਿਚ
ਆਪਣੀ ਗਰਜ਼ ਲਈ ਲੋਕਾਂ ਨੂੰ ਐਵੇਂ ਪਰਖਦਾ ਰਹਿੰਦਾਂ


ਉਹਨਾਂ ਦੇ ਝੂਠ ਤੋਂ ਵਾਕਫ ਹਾਂ ਉਹ ਵੀ ਜਾਣ ਚੁੱਕੇ ਨੇ
ਬਣਕੇ ਰੋੜ ਅੱਖ ਵਿਚ ਲੀਡਰਾਂ ਦੇ ਰੜਕਦਾ ਰਹਿੰਦਾਂ


ਮਰਜ਼ੀ ਨਹੀਂ ਚਲਦੀ ਕਿ ਇਹ ਨਿਜ਼ਾਮ ਬਦਲ ਦੇਵਾਂ
ਆਪਣੇ ਆਪ ਵਿਚ ਤਾਹੀਂਓ ਹਮੇਸ਼ਾ ਕਲਪਦਾ ਰਹਿੰਦਾਂ


ਅਜ਼ਾਦ ਦੇਸ਼ ਵਿਚ ਗੁਲਾਮਾਂ ਵਾਂਗ ਰੀਂਗ ਰਹੀ ਜਿੰਦਗੀ
ਨਿਘਰ ਰਹੇ ਮਿਆਰਾਂ ਵਾਂਗਰਾਂ ਹੀ ਗਰਕਦਾ ਰਹਿੰਦਾਂ


ਜਾਪਦਾ ਏ ਤੁਰ ਜਾਏਗੀ ਭੰਗ ਦੇ ਭਾਣੇ ਇਹ ਦੇਹੀ
ਥੋੜਾ ਥੋੜਾ ਤਾਹੀਓਂ ਏਸ ਨੂੰ ਹੁਣ ਖਰਚਦਾ ਰਹਿੰਦਾਂ


ਆਪਣੀ ਮਿੱਠੀ ਬੋਲੀ ਭੁੱਲ ਨਾ ਜਾਵੇ ਮੈਨੂੰ ਹੀ ਕਿਧਰੇ
ਅਲਫਾਜ਼ ਏਸ ਲਈ ਕੁਝ ਕੁ ਪੁਰਾਣੇ ਵਰਤਦਾ ਰਹਿੰਦਾਂ



(ਬਲਜੀਤ ਪਾਲ ਸਿੰਘ)

9417324432
deepzirvi http://deepzirvi.webs.com
.http://deepkavyanjli.blogspot.com/
ZIRA(FZR)
9815524600


The INTERNET now has a personality. YOURS! See your Yahoo! Homepage.

Monday, November 9, 2009

ਗ਼ਜ਼ਲ (ਬਲਜੀਤ ਪਾਲ ਸਿੰਘ )

    ਗ਼ਜ਼ਲ
ਪਰਚਾਉਂਦੇ ਹਾਂ ਦਿਲ ਨੂੰ ਯਾਦਾਂ ਦਾ ਸਹਾਰਾ ਲੈ ਕੇ
ਬੇਗਾਨੀ ਮਹਫਿਲ  ਦਾ ਦੂਰੋਂ ਹੀ ਨਜ਼ਰ ਲੈ ਕੇ
ਸਿਤਾਰਿਆਂ ਦੇ ਝੁਰਮਟ ਤੋਂ ਕੀ ਕਰਵਾਉਣਾ ਸੀ
ਅਸੀਂ ਤਾਂ ਖੁਸ਼ ਹੋ ਜਾਂਦੇ ਬੱਸ ਇੱਕੋ ਸਿਤਾਰਾ ਲੈ ਕੇ
ਜ਼ਮਾਨਾ ਸੀ ਕਦੇ ਉਡਦੇ ਸੀ ਹਵਾ ਅੰਦਰ ਜਦੋਂ
ਹੁਣ ਤਾਂ ਤੁਰਦੇ ਵੀ ਹਾਂ ਵੈਸਾਖੀ ਦਾ ਸਹਾਰਾ ਲੈ ਕੇ
ਅਧਾ ਨਾਮ ਲੈ ਭਰ ਦਿੰਦਾ ਸੀ ਕੋਈ ਕੰਨੀ ਮਿਠਾਸ
ਬੁਲਾਉਣਾ ਕਿਸੇ ਨਹੀਂ ਉਹ ਨਾਮ ਦੁਬਾਰਾ ਲੈ ਕੇ
ਸਾਂਝਾਂ ਦੇ ਪੁਲ ਬਣਾਈਏ ਪਿਆਰਾਂ ਦੀ ਨਦੀ ਉਤੇ
ਕਰਾਂਗੇ ਕੀ ਆਪਾਂ ਦੱਸ ਇਕ ਇਕ ਕਿਨਾਰਾ ਲੈ ਕੇ
ਠੰਡੀ ਹਵਾ ਦਾ ਬੁਲ੍ਹਾ ਇਧਰ ਵੀ ਗੁਜਰ ਜਾਂਦਾ ਕੋਈ
ਦੇਖ ਲੈਂਦੇ ਝੂਲਦੇ ਬਿਰਖ ਵਾਂਗੂੰ ਹੁਲਾਰਾ ਲੈ ਕੇ
                              (ਬਲਜੀਤ ਪਾਲ ਸਿੰਘ )

--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/





Monday, October 26, 2009

Baljeet Pal:
ਸੁਪਨਿਆਂ ਸੰਗ ਸੋਚ ਉਡਾਰੀ ਲਾਇਆ ਕਰਾਂਗੇ

ਸ਼ਹਿਰ ਤੁਹਾਡੇ ਫੇਰਾ ਜਰੂਰ ਪਾਇਆ ਕਰਾਂਗੇ

ਅਗਲੇ ਬਚਪਨ ਜਦ ਕਦੇ ਮਿਲਾਂਗੇ ਦੋਸਤਾ

ਘਰ ਬਣਾ ਕੇ ਰੇਤ ਦੇ ਫਿਰ ਢਾਇਆ ਕਰਾਂਗੇ ।

ਸ਼ਾਮ ਜਦ ਫੁਰਸਤ ਮਿਲੀ ਤਾਂ ਬੈਠ ਇਕੱਲੇ ਹੀ

ਜਾਮ ਤੇਰੇ ਨਾਮ ਦਾ ਰੋਜ਼ ਇਕ ਪਾਇਆ ਕਰਾਂਗੇ ।

ਖਾਮੋਸ਼ੀ,ਤਨਹਾਈ ਅਤੇ ਉਦਾਸੀ ਦੇ ਆਲਮ ਵਿਚ

ਗੀਤ ਇਕ ਪਤਝੜ ਜਿਹਾ ਗਾਇਆ ਕਰਾਂਗੇ ।

ਹੋਇਆ ਨਾ ਦਰਦ ਨਿਵਾਰ ਜਦ ਆਪਣੇ ਘਰੀਂ

ਤੇਰੇ ਦਰ ਦਾ ਕੁੰਡਾ ਫਿਰ ਖੜਕਾਇਆ ਕਰਾਂਗੇ ।

(ਬਲਜੀਤ ਪਾਲ ਸਿੰਘ)

--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/




Friday, October 16, 2009

ਕੁਝ ਕਰੋ

ਕੁਝ ਕਰੋ(ਕਵਿਤਾ )
> ਕੁਝ ਕਰੋ ਮੇਰੀ ਸਰਕਾਰ
> ਖਜਾਨਾ ਖਾਲੀ ਹੈ
> ਮਹੰਗਾਈ ਦਿੱਤਾ ਮਾਰ
> ਖਜਾਨਾ ਖਾਲੀ ਹੈ
> ਉਸ ਦੇਸ਼ ਵਿਚ ਖਾੜਕੂ
> ਲੈਹਰਾਂ ਉਠਣਗੀਆਂ
> ਜਿਸਦੀ ਜਵਾਨੀ ਬੇਰੁਜਗਾਰ
> ਖਜਾਨਾ ਖਾਲੀ ਹੈ
> ਸਭ ਪਾਰਟੀਆਂ ਵਿਚ ਘੁਸਪੈਠ
> ਕਰ ਗਏ
> ਹੁਣ ਗੁੰਡੇ ਉਮੀਦਵਾਰ
> ਖਜਾਨਾ ਖਾਲੀ ਹੈ
> ਮਾਸਟਰਾਂ ਦੀ ਭਰਤੀ ਕੀਤੀ
> ਸਸਤੇ ਠੇਕੇ ਤੇ
> ਤਨਖਾਹ ਪੰਜ ਹਜਾਰ ਖਜਾਨਾ
>  ਖਾਲੀ ਹੈ
> ਸਰਕਾਰੀ ਹਸਪਤਾਲਾਂ ਦਾ
> ਰੱਬ ਹੀ ਰਾਖਾ
> ਸੇਹਤ ਮੇਹਕਮਾ ਬੀਮਾਰ
> ਖਜਾਨਾ ਖਾਲੀ ਹੈ
> ਬਿਜਲੀ ਕੱਟ ਲੱਗਣ ਦਸ ਦਸ
> ਘੰਟੇ
> ਮਚ ਜਾਂਦੀ ਹਾਹਾਕਾਰ
> ਖਜਾਨਾ ਖਾਲੀ ਹੈ
> ਨੰਗੇ ਨਾਚ ਅਸ਼ਲੀਲ ਗਾਣੇ
> ਡਿਸ਼ਾ ਟੀ ਵੀ ਤੇ
> ਇਹ ਕੈਸਾ ਸਭਿਆਚਾਰ ਖਜਾਨਾ
> ਖਾਲੀ ਹੈ
>                    
> (ਬਲਜੀਤ ਪਾਲ ਸਿੰਘ)
> You may also visit me at:
> www.baljeetpalsingh.blogspot.com
> www.punjabilekhak.com
>
>
>
>
>       

Monday, September 28, 2009

ਕਹਣਾ ਕਾਫੀ ਕੁਝ ਚਾਹੁੰਦਾ ਹੈ ਅੱਜ ਦਾ ਆਮ ਆਦਮੀ...

ਸਕੂਨ ਰੂਹ ਨੂੰ ਮਿਲਦਾ ਹੈ ਤਬੀਅਤ ਵੱਲ ਹੋ ਜਾਂਦੀ
ਜਦ ਉਹ ਨਜ਼ਰ ਆ ਜਾਂਦੇ ਤਾਂ ਮੁਸ਼ਕਿਲ ਹੱਲ ਹੋ ਜਾਂਦੀ

ਦਿਲ ਦੀ ਸਲੈਬ ਤੋਂ ਲਗਦਾ ਕੋਈ ਭਾਰ ਲੈ਼ਹ ਜਾਵੇ
ਕਦੇ ਜੇ ਭੀੜ ਵਿਚ ਮਿਲਿਆਂ ਉਹਦੇ ਨਾਲ ਗੱਲ ਹੋ ਜਾਂਦੀ

ਹਰ ਰਾਤ ਨੂੰ ਇੱਕ ਨਵੀਂ ਤਮੰਨਾ ਲੈ ਕੇ ਸੌਂਦੇ ਹਾਂ
ਹਰ ਖਾਹਿਸ਼ ਅਗਲੇ ਦਿਨ ਹੀ ਬੀਤਿਆ ਕੱਲ ਹੋ ਜਾਂਦੀ

ਉਹ ਗੂੜੀ ਨੀਂਦ ਸੌਂ ਗਏ ਪਰ ਅਸੀਂ ਗਿਣਦੇ ਰਹੇ ਤਾਰੇ
ਸ਼ਿਕਾਰ ਬੇਰੁਖੀ ਦਾ ਜਿੰਦਗੀ ਹਰੇਕ ਪਲ ਹੋ ਜਾਂਦੀ

ਅਸੀਂ ਖਾਮੋਸ਼ੀਆਂ ਤਨਹਾਈਆਂ ਵਿਚ ਸ਼ਾਂਤ ਰੈਹਂਦੇ ਹਾਂ
ਇਹ ਜਦ ਨੇੜੇ ਨਹੀ ਹੁੰਦੇ ਤਾਂ ਫਿਰ ਤਰਥੱਲ ਹੋ ਜਾਂਦੀ

ਸਿਆਸਤ ਅਤੇ ਗੁੰਡਾਗਰਦੀ ਵਿਚ ਫ਼ਰਕ ਰਿਹਾ ਥੋੜਾ
ਦੋਹਾਂ ਨੂੰ ਛੇੜਕੇ ਔਖੀ ਬਚਾਉਣੀ ਫਿਰ ਖੱਲ ਹੋ ਜਾਂਦੀ

ਬੇਗਾਨਿਆਂ ਦੇ ਵਾਰ ਹਮੇਸ਼ਾ ਅਸੀਂ ਚੁਪ ਚਾਪ ਸੈਹ ਲੈਂਦੇ
ਚੋਟ ਸਿਰਫ ਆਪਣਿਆਂ ਦੀ ਸੀਨਿਆਂ ਵਿਚ ਸੱਲ ਹੋ ਜਾਂਦੀ

ਕਹਣਾ ਕਾਫੀ ਕੁਝ ਚਾਹੁੰਦਾ ਹੈ ਅੱਜ ਦਾ ਆਮ ਆਦਮੀ ਵੀ
ਪਰ ਹਰ ਪੁਕਾਰ ਉਸਦੀ ਰੌਲਿਆਂ ਵਿਚ ਰਲ ਹੋ ਜਾਂਦੀ
(ਬਲਜੀਤ ਪਾਲ ਸਿੰਘ )

Friday, September 25, 2009

ਪਥਰ ਤੇ ਕੰਡੇ ਮੇਰੇ ...

ਪਥਰ ਤੇ ਕੰਡੇ ਮੇਰੇ ਹਰ ਖਾਬ ਦੀ ਸੂਰਤ ਜਿਹੇ ਨੇ
ਤੇਰੇ ਸ਼ੈਹਿਰ ਦੇ ਬਸ਼ਿੰਦੇ ਬੇਰੁਖੀ ਦੀ ਮੂਰਤ ਜਿਹੇ ਨੇ
ਹਨੇਰੀ ਰਾਤ ਅਤੇ ਧੁੱਪਾਂ ਨਾਲ ਹੁੰਦਾ ਸਦਾ ਸਾਹਮਣਾ
ਕਿਸ ਤਰਾਂ ਕੈਹ ਦਿਆਂ ਕੇ ਇਹ ਦਿਨ ਜੰਨਤ ਜਿਹੇ ਨੇ
ਸੂਰਜ ਦੀ ਪਹਲੀ ਕਿਰਨ ਅਤੇ ਤਰੇਲ ਵਰਗਾ ਕੁਝ ਨਹੀ
ਸਭ ਚੇਹਰੇ ਪਥਰ ਤੇ ਲਿਖੀ ਹੋਈ ਇਬਾਰਤ ਜਿਹੇ ਨੇ (Baljeet Pal Singh)

Tuesday, September 22, 2009

ਬੇਚੈਨ ਤੇ ਬੇਕਰਾਰ ਬੈਠੇ ਹਾਂ...


Baljeet Pal:
ਬੇਚੈਨ ਤੇ ਬੇਕਰਾਰ ਬੈਠੇ ਹਾਂ
ਬਾਜੀ ਜਿੱਤ ਕੇ ਵੀ ਹਾਰ ਬੈਠੇ ਹਾਂ
ਇਸ਼ਕ ਦਾ ਵਣਜ ਵੀ ਅਜੀਬ ਰਿਹਾ
ਕਦ ਤੋਂ ਵੇਹਲੇ ਬੇਕਾਰ ਬੈਠੇ ਹਾਂ
ਦਿਲ ਦੀ ਗਲੀ ਕਿਸੇ ਹੁਣ ਆਉਣਾ ਨਹੀ
ਐਂਵੇਂ ਸਧਰਾਂ ਸੰਵਾਰ ਬੈਠੇ ਹਾਂ
ਕਿਧਰੇ ਗਮ ਦੀ ਦਵਾ ਨਹੀ ਮਿਲਦੀ
ਅਸੀਂ ਮੁੱਦਤਾਂ ਤੋਂ ਬੀਮਾਰ ਬੈਠੇ ਹਾਂ
(ਬਲਜੀਤ ਪਾਲ ਸਿੰਘ)

--
deepzirvi9815524600
http://deepkavyanjli.blogspot.com
http://dztk.blogspot.com



...ਕਿਰਪਾਨ ਬਚਾਈ ਫਿਰਦੇ ਹਾਂ

ਦਿਲ ਵਿਚ ਪਰਲੋ ਜਿਹਾ ਸਾਮਾਨ ਛੁਪਾਈ ਫਿਰਦੇ ਹਾਂ
ਬੁਝੇ ਅਨਬੁਝੇ ਕਈ ਅਰਮਾਨ ਦਬਾਈ ਫਿਰਦੇ ਹਾਂ
ਮੁੱਠੀ ਭਰ ਆਪਨੇ ਵਰਗੇ ਤਲਾਸ਼ ਲਏ ਜਿਸ ਦਿਨ
ਓਹਨਾ ਖਾਤਿਰ ਤੀਰ ਅਤੇ ਕਮਾਨ ਬਣਾਈ ਫਿਰਦੇ ਹਾਂ
ਜਿਸਨੇ ਆਪਨੇ ਪਰਜਾ ਨੂੰ ਗਾਜ਼ਰ ਮੂਲੀ ਸਮਝਇਆ
ਉਸ ਹਾਕਮ ਲਈ ਅੱਖਾਂ ਵਿਚ ਸ਼ਮਸ਼ਾਨ ਬਣਾਈ ਫਿਰਦੇ ਹਾਂ
ਇਨਸਾਫ਼ ਲੈਣ ਲਈ ਜਦ ਵੀ ਸਾਰੇ ਹੀਲੇ ਮੁੱਕ ਗਏ
ਪੁਰਖਿਆਂ ਜੋ ਸੌੰਪੀ ਉਹ ਕਿਰਪਾਨ ਬਚਾਈ ਫਿਰਦੇ ਹਾਂ (B.P.Singh)

Friday, September 18, 2009

ਝੋਂਪੜੀਆਂ ਵਿਚ ਵੱਸਣਾ ਪੈ ਜਾਂਦਾ ਮਜ਼ਬੂਰੀ ਹੈ(baljeet pal singh)

ਦਿਲ ਦੇ ਬੂਹੇ ਚੁੱਪ ਹੋਏ ਕੋਈ ਦਸਤਕ ਮਿਲੇ

ਪਿਆਰ ਵਿਹੂਣੀ ਰੂਹ ਨੂੰ ਹੁਣ ਮੁਹੱਬਤ ਮਿਲੇ ।

ਹਮੇਸ਼ਾ ਬੀਜੇ ਬੀਜ ਕਿ ਸੂਹੇ ਫੁੱਲ ਮਹਿਕਣਗੇ

ਕਦ ਚਾਹਿਆ ਸੀ ਅਸੀਂ ਸਦਾ ਨਫਰਤ ਮਿਲੇ ।

ਦੇਰ ਨਹੀਂ ਲਗਦੀ ਬੁਰਾ ਵਕਤ ਜਦ ਆ ਜਾਂਦਾ

ਰੱਬ ਕਰੇ ਹਰ ਆਦਮੀ ਨੂੰ ਚੰਗੀ ਕਿਸਮਤ ਮਿਲੇ ।

ਉਹ ਜੋ ਰੇਹੜੀ ਖਿਚਦਾ ਹੈ ਨੰਗੇ ਪੈਰੀਂ ਸੜਕਾਂ ਤੇ

ਕੀ ਇਹ ਉਸਦਾ ਸੁਪਨਾ ਸੀ ਕਿ ਗੁਰਬਤ ਮਿਲੇ ।

ਝੋਂਪੜੀਆਂ ਵਿਚ ਵੱਸਣਾ ਪੈ ਜਾਂਦਾ ਮਜ਼ਬੂਰੀ ਹੈ

ਵੈਸੇ ਤਾਂ ਹਰ ਇਕ ਚਾਹੁੰਦਾ ਹੈ ਕਿ ਜੰਨਤ ਮਿਲੇ ।

ਅਸੀਂ ਵੀ ਕਦੇ ਇਕੱਠੇ ਮਹਿਕਾਂ ਦੀ ਵਾਦੀ ਘੁੰਮਾਂਗੇ

ਥੋੜਾ ਸਮਾਂ ਠਹਿਰੋ ਬਸ ਜਰਾ ਫੁਰਸਤ ਮਿਲੇ ।

ਸੰਤਾਪ ਹੰਢਾਉਣਾ ਸਦਾ ਇਸ਼ਕ ਦੇ ਹਿੱਸੇ ਆਇਆ

ਹੁਸਨ ਐਪਰ ਹਰ ਮੋੜ ਤੇ ਸ਼ੁਹਰਤ ਮਿਲੇ ।

ਅੰਨਿਆਂ ਦੀ ਬਸਤੀ ਦੇ ਵਜੀਰ ਹੋ ਗਏ ਹਾਂ ।(ਬਲਜੀਤ ਪਾਲ ਸਿੰਘ)

ਗਮਾਂ ਨੇ ਰੋਲਿਆ ਏਦਾਂ ਕਿ ਲੀਰੋ ਲੀਰ ਹੋ ਗਏ ਹਾਂ
ਕੱਖਾਂ ਤੋਂ ਹੌਲੇ ਹੋ ਗਏ ਪਤਲੇ ਨੀਰ ਹੋ ਗਏ ਹਾਂ।

ਦਿਸਦਾ ਹੈ ਸਭ ਬਨਾਉਟੀ ਓਪਰਾ ਦਿਖਾਵਾ ਜੋ
ਤਨ ਦੇ ਉਜਲੇ ਮਨ ਦੇ ਪਰ ਫਕੀਰ ਹੋ ਗਏ ਹਾਂ ।

ਤੁਰੇ ਸਾਂ ਕੁਝ ਲੰਮਿਆਂ ਰਾਹਾਂ ਨੂੰ ਮਾਪਣ ਵਾਸਤੇ
ਰਸਤਿਆਂ ਤੇ ਧੂੰਏ ਦੀ ਲੇਕਿਨ ਲਕੀਰ ਹੋ ਗਏ ਹਾਂ ।

ਅੰਨੇਵਾਹ ਜੋ ਸੇਧ ਦਿਤਾ ਪਰਖਿਆਂ ਬਗੈਰ
ਖੁੰਝ ਗਿਆ ਨਿਸ਼ਾਨਿਓ ਉਹ ਤੀਰ ਹੋ ਗਏ ਹਾਂ ।

ਹਨੇਰੀਆਂ ਜੂਹਾਂ ਵਿਚ ਹੱਥ ਪੈਰ ਮਾਰਦੇ ਰਹੇ
ਅੰਨਿਆਂ ਦੀ ਬਸਤੀ ਦੇ ਵਜੀਰ ਹੋ ਗਏ ਹਾਂ ।

ਬਦਲ ਦਿਤਾ ਮੌਸਮਾਂ ਨੇ ਸਾਡਾ ਇਹ ਵਜੂਦ ਹੀ
ਬੋਹੜ ਵਰਗੇ ਸੀ ਕਦੇ ਕਰੀਰ ਹੋ ਗਏ ਹਾਂ ।

Sunday, September 6, 2009

ਕਦ ਸੀ ਚਾਹਿਆ ਅਸਾਂ ਕਿ...


Baljeet Pal:
ਅਸਾਂ ਬੀਜੇ ਸੀ ਬੀਜ ਕਿ ਸੂਹੇ ਫੁੱਲ ਮਹਿਕਣਗੇ,
ਕਦ ਸੀ ਚਾਹਿਆ ਅਸਾਂ ਕਿ ਸਦਾ ਨਫਰਤ ਮਿਲੇ।

ਉਹ ਜੋ ਰੇਹੜੀ ਖਿੱਚਦਾ ਹੈ ਨੰਗੇ ਪੈਰੀਂ ਸੜਕਾਂ ਤੇ,
ਕੀ ਇਹ ਉਸਦਾ ਸੁਪਨਾ ਸੀ ਕਿ ਗੁਰਬਤ ਮਿਲੇ।

ਝੋਂਪੜੀਆਂ ਚ ਵੱਸਣੇ ਦਾ ਹੈ ਸ਼ੌਕ ਹੁੰਦਾ ਕਿਸ ਨੂੰ,
ਉਂਝ ਤਾਂ ਹਰ ਕੋਈ ਚਾਹੇ ਕਿ ਸਦਾ ਜੰਨਤ ਮਿਲੇ।

ਅਸੀਂ ਵੀ ਕਦੇ ਮਹਿਕਾਂ ਦੀ ਵਾਦੀ ਚ ਮਹਿਕਾਂਗੇ,
ਕੁੱਝ ਪਲ ਤਾਂ ਠਹਿਰੋ,ਸਾਨੂੰ ਜ਼ਰਾ ਫੁਰਸਤ ਮਿਲੇ।
(Baljeet Pal Singh)