About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ

Friday, November 27, 2009

ਗਜ਼ਲ

ਰਿਝਦਾ ,ਬਲਦਾ ,ਸੜਦਾ ਅਤੇ ਉੱਬਲਦਾ ਰਹਿੰਦਾਂ
ਮੌਸਮ ਸਕੂਨ ਵਾਲੇ ਲਈ ਸਦਾ ਤੜਪਦਾ ਰਹਿੰਦਾਂ


ਰਾਕਟਾਂ ਦਾ ਦੌਰ ਅੱਜ ਕੱਲ ਬੇਸ਼ਕ ਤੇਜ਼ ਹੈ ਬੜਾ
ਮੰਜਿ਼ਲ ਵੱਲ ਫਿਰ ਵੀ ਰੋਜ਼ ਥੋੜਾ ਸਰਕਦਾ ਰਹਿੰਦਾਂ


ਕਿਸਨੇ ਕੰਮ ਆਉਣਾ ਹੈ ਕਦੋਂ ਕਿਹੜੇ ਹਾਲਾਤਾਂ ਵਿਚ
ਆਪਣੀ ਗਰਜ਼ ਲਈ ਲੋਕਾਂ ਨੂੰ ਐਵੇਂ ਪਰਖਦਾ ਰਹਿੰਦਾਂ


ਉਹਨਾਂ ਦੇ ਝੂਠ ਤੋਂ ਵਾਕਫ ਹਾਂ ਉਹ ਵੀ ਜਾਣ ਚੁੱਕੇ ਨੇ
ਬਣਕੇ ਰੋੜ ਅੱਖ ਵਿਚ ਲੀਡਰਾਂ ਦੇ ਰੜਕਦਾ ਰਹਿੰਦਾਂ


ਮਰਜ਼ੀ ਨਹੀਂ ਚਲਦੀ ਕਿ ਇਹ ਨਿਜ਼ਾਮ ਬਦਲ ਦੇਵਾਂ
ਆਪਣੇ ਆਪ ਵਿਚ ਤਾਹੀਂਓ ਹਮੇਸ਼ਾ ਕਲਪਦਾ ਰਹਿੰਦਾਂ


ਅਜ਼ਾਦ ਦੇਸ਼ ਵਿਚ ਗੁਲਾਮਾਂ ਵਾਂਗ ਰੀਂਗ ਰਹੀ ਜਿੰਦਗੀ
ਨਿਘਰ ਰਹੇ ਮਿਆਰਾਂ ਵਾਂਗਰਾਂ ਹੀ ਗਰਕਦਾ ਰਹਿੰਦਾਂ


ਜਾਪਦਾ ਏ ਤੁਰ ਜਾਏਗੀ ਭੰਗ ਦੇ ਭਾਣੇ ਇਹ ਦੇਹੀ
ਥੋੜਾ ਥੋੜਾ ਤਾਹੀਓਂ ਏਸ ਨੂੰ ਹੁਣ ਖਰਚਦਾ ਰਹਿੰਦਾਂ


ਆਪਣੀ ਮਿੱਠੀ ਬੋਲੀ ਭੁੱਲ ਨਾ ਜਾਵੇ ਮੈਨੂੰ ਹੀ ਕਿਧਰੇ
ਅਲਫਾਜ਼ ਏਸ ਲਈ ਕੁਝ ਕੁ ਪੁਰਾਣੇ ਵਰਤਦਾ ਰਹਿੰਦਾਂ



(ਬਲਜੀਤ ਪਾਲ ਸਿੰਘ)

9417324432
deepzirvi http://deepzirvi.webs.com
.http://deepkavyanjli.blogspot.com/
ZIRA(FZR)
9815524600


The INTERNET now has a personality. YOURS! See your Yahoo! Homepage.

Wednesday, November 25, 2009

ਰੋਹੀਆਂ 'ਚ ਰੁਲ਼ਦਿਆਂ ਨੂੰ, ਭੱਖੜੇ 'ਤੇ ਤੁਰਦਿਆਂ ਨੂੰ

ਰਜਿੰਦਰ ਜੀਤ :
ਹੁਜੂਰ , ਇਕ  ਗ਼ਜ਼ਲ .....

ਰੋਹੀਆਂ 'ਚ ਰੁਲ਼ਦਿਆਂ ਨੂੰ, ਭੱਖੜੇ 'ਤੇ ਤੁਰਦਿਆਂ ਨੂੰ
ਮਿਲਿਆ ਨਾ ਖੜ ਕੇ ਰੋਣਾ, ਅੰਦਰਲੇ ਮੁਰਦਿਆਂ ਨੂੰ |

ਪੌਣਾਂ ਨਾ ਰੋਕ ਸਕੀਆਂ, ਮੌਸਮ ਨਾ ਸਾਂਭ ਸਕਿਆ
ਛਾਵਾਂ 'ਚ ਸੜਦਿਆਂ ਨੂੰ, ਧੁੱਪਾਂ 'ਚ ਖੁਰਦਿਆਂ ਨੂੰ |

ਨਾਰਾਜ਼ ਹੋ ਜੋ ਤੁਰ ਪਏ, ਵਿੰਹਦੇ ਰਹੇ ਕਿ ਸ਼ਾਇਦ
ਆਵੇਗਾ ਮੁੜ ਬੁਲਾਵਾ, ਕੁਝ ਦੂਰ ਤੁਰਦਿਆਂ ਨੂੰ |

ਸਭ ਨੇ ਹੀ ਆਪੋ-ਅਪਣੇ, ਟੁਕੜੇ ਸਮੇਟਣੇ ਸਨ
ਕਿਹੜਾ ਖਲੋ ਕੇ ਸੁਣਦਾ, ਬੁੱਤਾਂ ਨੂੰ ਭੁਰਦਿਆਂ ਨੂੰ |

ਸੁੰਨਸਾਨ ਵਿਹੜਿਆਂ ਵਿੱਚ, ਵੀਰਾਨ ਜਹੇ ਘਰਾਂ ਵਿੱਚ
ਜੰਗਲ ਹੀ ਬੈਠਾ ਮਿਲਿਆ, ਜੰਗਲ ਚੋਂ ਮੁੜਦਿਆਂ ਨੂੰ ||
ਰਜਿੰਦਰ ਜੀਤ




--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/
http://deeepzirvi.wordpress.com/




Thursday, November 19, 2009

ਮੰਨਿਆ ਕਿ ਪਿਆਰ ਹੈ ਨਹੀਂ ਵੱਡਾ ਗੁਨਾਹ ਕੋਈ,


ਮੰਨਿਆ ਕਿ ਪਿਆਰ ਹੈ ਨਹੀਂ ਵੱਡਾ ਗੁਨਾਹ ਕੋਈ,
ਪਰ ਪਿਆਰ ਦੀ ਆੜ ਚ ਕਰੀਆਂ ਬੁਰਾਈਆਂ|
ਕਿਉਂ ??
ਅੱਖਿਆਂ ਮਿਲਾਉਣਾ ਸੌਂਕ ਸੀ ਜਾਂ ਲੌੜ ਤੇਰੀ ਸੀ ਕੋਈ,
ਖਾ ਖਾ ਕੇ ਸੋਂਹਾਂ ਵੱਡਿਆਂ ਤੋੜ ਨਾ ਨਿਭਾਈਆਂ|
ਕਿਉਂ ??
ਜੇਕਰ ਸੀ ਏਨਾ ਪਿਆਰ ਤੈਨੂੰ ਤੇਰੀ ਕਦਰ ਦੇ ਨਾਲ,
ਹੱਦਾਂ ਸ਼ਬਰ ਦੀਆਂ ਤੋੜ ਕੇ ਕਦਰਾਂ ਗੁਆਂਈਆਂ|
ਕਿਉਂ ??
ਜੇ ਨਹੀਂ ਸੀ ਸਾਡੇ ਨਾਲ ਪਿਆਰ ਨਿਭਾਉਣਾ,
ਤਾਂ ਦੁਨੀਆਂ ਤੋਂ ਗੱਲਾਂ ਕਰਾਈਆਂ|
ਕਿਉਂ ??........................ਜਿੰਦ੍ਗੀਦੀਪ

Wednesday, November 18, 2009

ਮਨ ਦੀ ਮਮਟੀ ਤੇਰੇ ਨਾਂ ਦਾ ਦੀਪ ਜਗੇ ;


ਮਨ ਦੀ ਮਮਟੀ ਤੇਰੇ ਨਾਂ ਦਾ ਦੀਪ  ਜਗੇ ;
ਨਜਰਾਂ ਦੇ ਵਿਚ ਤੇਰੀ ਸੂਰਤ ਸੁਬਹ ਓ ਸ਼ਾਮ .

ਪੜ ਨਾ  ਲੈ ਜਗ ਚੰਦਰਾ ਕਿਧਰੇ ਨੈਨ  ਮੇਰੇ;
ਰੀਤ ਪ੍ਰੀਤ ਦੀ ਜਾਣਦਾ ਦੇਂਦਾ ਨਾ ਪੈਗਾਮ .

ਤਨ ਮਨ ਆਤਮਾ ਅੰਦਰ ਤੂ ਸੀ, ਤੂ ਹੀ ਹੈਂ ;
ਕੌਣ ਮਿਟਾਵੇ ਪੱਥਰ ਉੱਤੇ ਪਿਆ ਨਿਸ਼ਾਨ .

ਰਜਨੀ ,ਸਜਨੀ ਤੇਰੇ ਦਰ ਤੇ ਲੈ ਆਊ ;
ਭਾਰੇ ਮਨ ਨਾਲ ਲਿਖਿਆ ਪੱਤਰ ਤੇਰੇ ਨਾਮ .

ਟੀਸ ਦੇ ਵਾਂਗਰ ਵੱਸ ਗਿਆ ,ਦਿਲ ਵਿੱਚ ਸੁਹਣਿਆ ਵੇ ;
ਆਜਾ ਵੇਖ ਲੈ ਦਿਲ ਤੇ ਖੁਣਿਆ ਤੇਰਾ ਨਾਮ .

ਦੀਪ ਜੀਰਵੀ
--

Monday, November 16, 2009

ਪਿੱਪਲ ਟਾਹਣੇ ਅੜਿਆ ਚੰਨ



ਪਿੱਪਲ ਟਾਹਣੇ ਅੜਿਆ ਚੰਨ
ਖਵਰੇ ਕਿਸਨੇ ਫੜ੍ਹਿਆ ਚੈਨ
ਜ਼ੁਲਫਾਂ-ਬਦਲ ਚਿਹਰੇ ਤੇ
ਖੁਦ ਸੰਗ ਏਨਾ ਲੜਿਆਂ ਚੰਨ।
ਅੱਖਾਂ ਦੋ ਤੋਂ ਚਾਰ ਹੋਈਆਂ
ਸਾਰੇ ਆਖਣ ਚੜ੍ਹਿਆ ਚੰਨ।
ਨਾ ਕਰ ਪਰਦਾ ਸੱਜਣਾ ਵੇ
ਕਦ ਬੱਦਲਾ ਤੋਂ ਤੜਿਆ ਚੰਨ।
ਚੰਨ ਕਰੇ ਅਰਜੋਈਆਂ ਇਹ:
ਨਾ ਕਹਿ ਸਾਨੂੰ ਅੜਿਆ ਚੰਨ
ਮੁੱਖ ਤੋਂ ਪਰਦਾ ਲਾਹਿਆ ਤੂੰ
ਸਾਡੇ ਭਾਣੇ ਚੜਿਆ ਚੰਨ।
ਮੱਸਿਆ ਰਾਤੇ ਈਦ ਬਣੀ,
ਤੇਰੇ ਮੁਖੜੇ ਪੜਿਆ ਚੰਨ।
ਸ਼ਾਹਾਂ ਕਬਜੇ਼ ਕੀਤੇ ਸੂ,
ਉਹਨਾ ਕੋਠੀ ਤੜਿਆ ਚੰਨ।
ਕੁੱਲੀ “ਦੀਪ” ਹੀ ਕਾਫੀ ਨੇ
ਸ਼ਾਹਵਾਂ ਆਲੀਂ ਅੜਿਆ ਚੰਨ

ਦੀਪ ਜੀਰਵੀ




Friday, November 13, 2009

ਮੇਰੇ ਸਭ ਤੋਂ ਨੇੜੇ ਹੋ ਕੇ ਕਹਿੰਦਾ ਫਾਸਲਾ ਰੱਖੀਂ.....

ਮੇਰੇ ਸਭ ਤੋਂ ਨੇੜੇ ਹੋ ਕੇ ਕਹਿੰਦਾ ਫਾਸਲਾ ਰੱਖੀਂ.....
ਮੈਨੂੰ ਰੂਹ ਤੋਂ ਰੂਹ ਤੱਕ ਛੋਹ ਕੇ ਕਹਿੰਦਾ ਫਾਸਲਾ ਰੱਖੀਂ......
ਜਦ ਓਹ ਕੋਲ ਮੇਰੇ ਸੀ ਖੜਿਆ, ਮੇਰਾ ਤਪਦਾ ਸੀਨਾ ਠਰਿਆ,
ਹੁਣ ਇਕ ਦਮ ਅੱਗ ਦਾ ਸੂਰਜ ਹੋ ਕੇ ਕਹਿੰਦਾ ਫਾਸਲਾ ਰੱਖੀਂ......
ਮੇਰੇ ਦਿਲ ਨਾਲ ਦਿਲ ਮਿਲਾ ਕੇ, ਆਪਣੀ ਅੱਗ ਦੇ ਵਿੱਚ ਜਲਾ ਕੇ,
ਫੇਰ ਰਕੀਬਾਂ ਕੋਲ ਖਲੋ ਕੇ ਕਹਿੰਦਾ ਫਾਸਲਾ ਰੱਖੀਂ...........
ਪਹਿਲਾਂ ਇਸ਼ਕ ਦੇ ਰਾਹੇ ਪਾਇਆ, ਜਦ ਮੈਨੂੰ ਕਦਮ ਨਾ ਪੁੱਟਣਾ ਆਇਆ,
ਮੇਰੇ ਸੀਨੇ ਛੁਰੀ ਚੁਭੋ ਕੇ ਕਹਿੰਦਾ ਫਾਸਲਾ ਰੱਖੀਂ...........
ਮੈਨੂੰ ਮੈ ਤੋਂ ਰੱਬ ਬਣਾ ਕੇ, ਪੂਜਾ ਕਰਕੇ ਧੂਫ ਜਗਾ ਕੇ,
ਤੇ ਫਿਰ ਪਲ ਵਿਚ ਕਾਫਿਰ ਹੋ ਕੇ ਕਹਿੰਦਾ ਫਾਸਲਾ ਰੱਖੀਂ...........
ਮੇਰੇ ਇਸ਼ਕ ਦੇ ਪਲੰਘੇ ਸੋ ਕੇ, ਤੇ ਹੁਣ ਪਰਤ ਗਿਆ ਹੈ ਭਓ ਕੇ,
ਆਪਣੇ ਦਿਲ ਦਾ ਬੂਹਾ ਢੋ ਕੇ ਕਹਿੰਦਾ ਫਾਸਲਾ ਰੱਖੀਂ...........
(Saavi)

Thursday, November 12, 2009

ਦੀਪ ਨਿਮਾਣਾ ਸੜ-ਬਲ ਜਾਣਾ




ਤੇਰੀ ਮੇਰੀ ਲੱਗੀ ਯਾਰੀ ,ਲੱਗੀ ਮਿਰਚ ਲੋਕਾਈ ਨੂੰ;

ਸਾਰੇ ਆਖਣ ਹੀਰਾ ਕੀਮਤੀ ਲੱਭ ਗਿਆ ਇੱਕ ਸ਼ੁਦਾਈ ਨੂੰ

ਇਸ਼ਕ ਕਫੂਰੀ ਗੰਢੀ,ਲੁਕਦੀ ਨਹੀਂ ਲੱਖ ਲੁਕਾ ਲਈਏ;

ਲੋਕੀਂ ਕੈਰੀਆਂ ਨਜ਼ਰਾਂ ਕਰਕੇ ਵੇਖਣ ‘ਮੈਂ ਮਨ ਭਾਈ’ ਨੂੰ।

ਸਿਰਫ ਸਿੰਧੂਰੀ ਮਾਂਗ ਦਾ ਹੋਣਾ ਕਦੋਂ ਸੁਹਾਗਣ ਕਰਦਾ ਹੈ;

ਸੋ ਹੀ ਨਾਰ ਸੁਹਾਗਣ ਮੰਨੀਏਂ,ਮਾਹੀ ਦੇ ਮਨ ਭਾਈ ਨੂੰ।

ਏਸ ਕਿਨਾਰੇ ਤੋਤਾ,ਮੈਨਾ ਓਸ ਕਿਨਾਰੇ ਕੈਦੀ ਹੈ;

ਸੋਚਦੇ ਸੋਚਾਂ,ਕਿੱਦਾਂ ਕੱਟੀਏ,ਆਪਣੀ ਆਪਣੀ ਫਾਹੀ ਨੂੰ।

ਸੁੱਕੇ ਲਬ ਤੇ ਨਦੀ ਦੁਰੇਡੇ,ਆਖਰੀ ਸਾਹ ਨੇ,ਕੁਝ ਪਲ-ਛਿਣ;

ਯੁਗੋਂ ਤਿਹਾਇਆ ਸਿਰ ਮਾਰੂਗਾ!ਖਾਲੀ ਕੋਲ ਸੁਰਾਹੀ ਨੂੰ।

ਵੇਦਨ ਆਪਣੀ ਕਿਸ ਨੂੰ ਕਹੀਏ?ਸੁਣੀਏ ਸਭ ਦੀ ਆਪਾਂ ਤਾਂ;

ਦੀਪ ਨਿਮਾਣਾ ਸੜ-ਬਲ ਜਾਣਾ ,{ਫਿਰ} ਹੋਣੀ ਖਬਰ ਲੋਕਾਈ ਨੂੰ।

Monday, November 9, 2009

ਗ਼ਜ਼ਲ (ਬਲਜੀਤ ਪਾਲ ਸਿੰਘ )

    ਗ਼ਜ਼ਲ
ਪਰਚਾਉਂਦੇ ਹਾਂ ਦਿਲ ਨੂੰ ਯਾਦਾਂ ਦਾ ਸਹਾਰਾ ਲੈ ਕੇ
ਬੇਗਾਨੀ ਮਹਫਿਲ  ਦਾ ਦੂਰੋਂ ਹੀ ਨਜ਼ਰ ਲੈ ਕੇ
ਸਿਤਾਰਿਆਂ ਦੇ ਝੁਰਮਟ ਤੋਂ ਕੀ ਕਰਵਾਉਣਾ ਸੀ
ਅਸੀਂ ਤਾਂ ਖੁਸ਼ ਹੋ ਜਾਂਦੇ ਬੱਸ ਇੱਕੋ ਸਿਤਾਰਾ ਲੈ ਕੇ
ਜ਼ਮਾਨਾ ਸੀ ਕਦੇ ਉਡਦੇ ਸੀ ਹਵਾ ਅੰਦਰ ਜਦੋਂ
ਹੁਣ ਤਾਂ ਤੁਰਦੇ ਵੀ ਹਾਂ ਵੈਸਾਖੀ ਦਾ ਸਹਾਰਾ ਲੈ ਕੇ
ਅਧਾ ਨਾਮ ਲੈ ਭਰ ਦਿੰਦਾ ਸੀ ਕੋਈ ਕੰਨੀ ਮਿਠਾਸ
ਬੁਲਾਉਣਾ ਕਿਸੇ ਨਹੀਂ ਉਹ ਨਾਮ ਦੁਬਾਰਾ ਲੈ ਕੇ
ਸਾਂਝਾਂ ਦੇ ਪੁਲ ਬਣਾਈਏ ਪਿਆਰਾਂ ਦੀ ਨਦੀ ਉਤੇ
ਕਰਾਂਗੇ ਕੀ ਆਪਾਂ ਦੱਸ ਇਕ ਇਕ ਕਿਨਾਰਾ ਲੈ ਕੇ
ਠੰਡੀ ਹਵਾ ਦਾ ਬੁਲ੍ਹਾ ਇਧਰ ਵੀ ਗੁਜਰ ਜਾਂਦਾ ਕੋਈ
ਦੇਖ ਲੈਂਦੇ ਝੂਲਦੇ ਬਿਰਖ ਵਾਂਗੂੰ ਹੁਲਾਰਾ ਲੈ ਕੇ
                              (ਬਲਜੀਤ ਪਾਲ ਸਿੰਘ )

--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/





Thursday, November 5, 2009

ਸਮੇਂ ਦੀ ਨਜਾਕਤ ਮਜਲੂਮਾਂ ਦੀ ਵਫਾ ਲਿਖ ਰਿਹਾ ਹਾਂ।


ܔܢܜܔਮਨਜੀਤ ਕੋਟੜਾ:
ਸਮੇਂ ਦੀ ਨਜਾਕਤ ਮਜਲੂਮਾਂ ਦੀ ਵਫਾ ਲਿਖ ਰਿਹਾ ਹਾਂ।
ਹਾਸ਼ੀਏ ਤੇ ਚਲੇ ਗਏ ਲੋਕਾਂ ਦੀ ਕਥਾ ਲਿਖ ਰਿਹਾ ਹਾਂ।

ਚੰਨ ਤਾਰਿਆਂ ਦੀਆਂ ਬਾਤਾਂ ਪਾਉਂਦੇ ਰਹੇ ਜੋ ਉਮਰ ਭਰ,
ਉਨ੍ਹਾਂ ਸੂਰਜਾਂ ਦੀ ਬੇਬਸੀ ਦੀ ਸੋਖ ਅਦਾ ਲਿਖ ਰਿਹਾ ਹਾਂ।

ਤੇਰੇ ਬਿਨ ਵੀ ਤਾਂ ਗੁਜਰ ਗਈ ਹੈ ਮੇਰੀ ਇਹ ਜਿੰਦਗੀ,
ਪਹਿਲੀ ਮਿਲਣੀ ਨੂੰ ਮਹਿਜ ਇੱਕ ਹਾਦਸਾ ਲਿਖ ਰਿਹਾ ਹਾਂ।

ਜਿੰਦਗੀ ਨੇ ਬਣਾ ਦਿੱਤਾ ਹੈ ਜਿਨ੍ਹਾਂ ਨੂੰ ਬੇਜੁਬਾਨ ਹੀਜੜੇ
ਉਨ੍ਹਾਂ ਇੱਜ਼ਤਦਾਰ ਲੋਕਾਂ ਤੋਂ ਹੋ ਕੇ ਖਫਾ ਲਿਖ ਰਿਹਾ ਹਾਂ।

ਜੰਜੀਰਾਂ ਦੇ ਟੁੱਟਣ ਝਾਂਜਰਾਂ ਦੇ ਸ਼ੋਰ ਤੋਂ ਜੋ ਨੇ ਖੌਫ ਬੜੇ
ਉਹਨਾਂ ਦੇ ਸਿਰ ਉੱਤੇ ਖੜੀ ਬੇਖੌਫ ਕਜਾ ਲਿਖ ਰਿਹਾ ਹਾਂ।

ਸੋਖ ਅਦਾਵਾਂ ਤੋਂ ਕਦੇ ਵਿਹਲ ਮਿਲੀ ਜੇ ਫੇਰਾ ਪਾ ਜਾਇਓ,
ਸੁਲਘਦੇ ਜੰਗਲ ਤਪਦੇ ਥਲ ਦਾ ਪਤਾ ਲਿਖ ਰਿਹਾ ਹਾਂ ।

ਕਿੰਨਾ ਸੀ ਬੁਜਦਿਲ ਉਹ ਜੋ ਮੇਰੇ ਲਈ ਮਰ ਗਿਆ ਹੈ,
ਜਿਉਂ ਸਕਿਆ ਨਹੀਂ ਇਹੋ ਉਸ ਦੀ ਖਤਾ ਲਿਖ ਰਿਹਾ ਹਾਂ।

ਹੁਰਮਰਾਨਾਂ ਦੀ ਮੱਕਾਰੀ ਮਰਜੀਵੜਿਆਂ ਦੀ ਲਲਕਾਰ,
ਸ਼ਾਜਿਸ ਨੂੰ ਸ਼ਾਜਿਸ ਹਾਦਸੇ ਨੂੰ ਹਾਦਸਾ ਲਿਖ ਰਿਹਾ ਹਾਂ।

ਉਹ ਤਾਂ ਚਾਹੁੰਦੇ ਸੀ ਬੜਾ ਕਿ ਮਹਿਕਦਾਰ ਸ਼ੈਲੀ ਹੀ ਲਿਖਾਂ
ਉਨ੍ਹਾਂ ਦਾ ਹੈ ਗਿਲਾ ਕਿਉਂ ਆਸ਼ਕਾਂ ਦੀ ਵਫਾ ਲਿਖ ਰਿਹਾ ਹਾਂ?

ਸੂਰਜਾਂ ਦੀ ਤਲਾਸ਼ ਚ ਗਏ ਜੋ ਖੁਦ ਹੀ ਤਲਾਸ਼ ਹੋ ਗਏ,
ਐਸੇ ਮੁਸਾਫਿਰਾਂ ਲਈ ਮੁਕੱਰਰ ਸਜਾ ਲਿਖ ਰਿਹਾ ਹਾਂ।

ਮਨਜੀਤ ਕੋਟੜਾ


--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/





Wednesday, November 4, 2009

ਹੇ ਕਵਿਤਾ !


ਤੇਰਾ ਮੂੰਹ ਮੁਹਾਂਦਰਾ ਵੇਖ ਕੇ


ਕਚੀਆਣ ਜਿਹੀ ਅਓਨ ਲੱਗਦੀ ਹੈ ,


ਤੇਰਾ ਇਲਾਜ ਕਰਨ ਨੂੰ ਜੀ ਕਰਦਾ ਹੈ ;


ਸ਼ਾਇਦ ਤੇਰਾ ਇਲਾਜ ਇਹੀ ਹੋਵੇ


ਕਿ ਤੇਨੂੰ ਡਾਕਟਰਾਂ ਦੇ ਪੰਜੇ ਤੋਂ ਮੁਕਤ ਕਰਾਇਆ ਜਾਵੇ


deepzirvi@yahoo.co.in

--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/





Tuesday, November 3, 2009

ਸੱਜਣ ਹੁੰਦੇ ਮਹਿੰਗੇ ਮੋਤੀ{ਜਿੰਦ੍ਗੀਦੀਪ }

ਸੱਜਣ ਹੁੰਦੇ ਮਹਿੰਗੇ ਮੋਤੀ
ਇਹਨਾਂ ਦੇ ਮੁੱਲ ਚੁਕਾਏ ਨਹੀਂ ਜਾਂਦੇ
ਰੱਖ ਸਾਂਭ ਕੇ ਇਹਨਾਂ ਨੂੰ
ਇਹ ਕਦੀ ਗਵਾਏ ਨਹੀਂ ਜਾਂਦੇ
ਵੱਸ ਜਾਦੇਂ ਨੇ ਸਾਹਾਂ ਵਿੱਚ
ਹਰ ਥਾਂ ਨਵੇਂ ਬਣਾਏ ਨਹੀਂ ਜਾਂਦੇ
ਇਸ਼ਕ ਮੰਗੇ ਜਦ ਜਾਨ
ਸੱਚੇ ਯਾਰਾਂ ਬਿਨਾਂ ਇਹ ਰਿਸ਼ਤੇ ਨਿਭਾਏ ਨਹੀਂ ਜਾਦੇਂ
ਕਰ ਲੈ ਇਹਨਾਂ ਨੂੰ ਕੈਦ ਬਾਹਾਂ ਦੀ
ਕਿਉਂ ਕੇ ਹੱਥੋਂ ਨਿਕਲੇ ਯਾਰ ਵਾਪਸ ਬੁਲਾਏ ਨਹੀਂ ਜਾਂਦੇ........


--
ਜਿੰਦ੍ਗੀਦੀਪ