About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ

Monday, September 28, 2009

ਹੋਰ ਵੀ ਕਈ ਮਸਲੇ ਨੇ ਮੇਰੀ ਕੋਮ ਨੂੰ...

prince:
ਰਹਿਣ ਦੇ ਤੂੰ ਰਹਿਣ ਦੇ ਹਾਂ ਤੂੰ ਰਹਿਣ ਦੇ
ਅੱਗ ਨੂੰ ਚੁੱਲਿਆ ਹੀ ਤੀਕਰ ਰਹਿਣ ਦੇ...............

ਫੇਰ ਨਾ ਕੋਈ ਜਖਮ ਨਵਾਂ ਦੇ ਜਾਂਵੀ
ਪਹਿਲੇ ਜੋ ਨਾਸ਼ੂਰ ਨੇ ਓ ਭਰ ਲੈਣ ਦੇ...............

ਰਹਿਣ ਦੇ ਪਿੰਡ ਦੀਆ ਸੱਥਾ ਆਬਾਦ ਤੂੰ
ਪੰਛੀਆ ਨੂੰ ਬੋਲ ਆਪਣੈ ਤੂੰ ਕਹਿਣ ਦੇ................

ਅਣਖ ਤੇ ਗੈਰਤ ਚ ਰੱਖ ਕੁੱਝ ਫਾਸਲਾ
ਹਰ ਸਵਾਲ ਇੱਕੋ ਨਾ ਰਾਹੇ ਪੈਣ ਦੇ..............

ਸਿਵਿਆ ਤੇ ਜੋ ਕਰ ਰਹੇ ਨੇ ਸਿਆਸਤਾ
ਉਹਨਾ ਲੀਡਰਾਂ ਨੂੰ ਚੁੱਪ ਹੀ ਹੁਣ ਰਹਿਣ ਦੇ..............

ਖਿੜ ਲੈਣ ਦੇ ਫੁੱਲ ਜੇ ਸੋਹਣਾ ਖਿੜ ਰਿਹਾ
ਸਾਨੂੰ ਵੀ ਰੁੱਤਾ ਸੋਹਣੀਆ ਨਾਲ ਖਹਿਣ ਦੇ.............

ਫੇਰ ਕਦੇ ਧਰਮਾ ਚ ਵੰਡ ਲਈ ਤੂੰ
ਇਨਸਾਨ ਨੂੰ ਇਨਸਾਨ ਤਾਂ ਹੋ ਲੈਣ ਦੇ................

ਹੋਰ ਵੀ ਕਈ ਮਸਲੇ ਨੇ ਮੇਰੀ ਕੋਮ ਨੂੰ
ਬੱਚਿਆ ਦੇ ਮੂੰਹ ਚ ਦਾਣਾ ਕੋਈ ਪੈਣ ਦੇ...............

ਕਹਣਾ ਕਾਫੀ ਕੁਝ ਚਾਹੁੰਦਾ ਹੈ ਅੱਜ ਦਾ ਆਮ ਆਦਮੀ...

ਸਕੂਨ ਰੂਹ ਨੂੰ ਮਿਲਦਾ ਹੈ ਤਬੀਅਤ ਵੱਲ ਹੋ ਜਾਂਦੀ
ਜਦ ਉਹ ਨਜ਼ਰ ਆ ਜਾਂਦੇ ਤਾਂ ਮੁਸ਼ਕਿਲ ਹੱਲ ਹੋ ਜਾਂਦੀ

ਦਿਲ ਦੀ ਸਲੈਬ ਤੋਂ ਲਗਦਾ ਕੋਈ ਭਾਰ ਲੈ਼ਹ ਜਾਵੇ
ਕਦੇ ਜੇ ਭੀੜ ਵਿਚ ਮਿਲਿਆਂ ਉਹਦੇ ਨਾਲ ਗੱਲ ਹੋ ਜਾਂਦੀ

ਹਰ ਰਾਤ ਨੂੰ ਇੱਕ ਨਵੀਂ ਤਮੰਨਾ ਲੈ ਕੇ ਸੌਂਦੇ ਹਾਂ
ਹਰ ਖਾਹਿਸ਼ ਅਗਲੇ ਦਿਨ ਹੀ ਬੀਤਿਆ ਕੱਲ ਹੋ ਜਾਂਦੀ

ਉਹ ਗੂੜੀ ਨੀਂਦ ਸੌਂ ਗਏ ਪਰ ਅਸੀਂ ਗਿਣਦੇ ਰਹੇ ਤਾਰੇ
ਸ਼ਿਕਾਰ ਬੇਰੁਖੀ ਦਾ ਜਿੰਦਗੀ ਹਰੇਕ ਪਲ ਹੋ ਜਾਂਦੀ

ਅਸੀਂ ਖਾਮੋਸ਼ੀਆਂ ਤਨਹਾਈਆਂ ਵਿਚ ਸ਼ਾਂਤ ਰੈਹਂਦੇ ਹਾਂ
ਇਹ ਜਦ ਨੇੜੇ ਨਹੀ ਹੁੰਦੇ ਤਾਂ ਫਿਰ ਤਰਥੱਲ ਹੋ ਜਾਂਦੀ

ਸਿਆਸਤ ਅਤੇ ਗੁੰਡਾਗਰਦੀ ਵਿਚ ਫ਼ਰਕ ਰਿਹਾ ਥੋੜਾ
ਦੋਹਾਂ ਨੂੰ ਛੇੜਕੇ ਔਖੀ ਬਚਾਉਣੀ ਫਿਰ ਖੱਲ ਹੋ ਜਾਂਦੀ

ਬੇਗਾਨਿਆਂ ਦੇ ਵਾਰ ਹਮੇਸ਼ਾ ਅਸੀਂ ਚੁਪ ਚਾਪ ਸੈਹ ਲੈਂਦੇ
ਚੋਟ ਸਿਰਫ ਆਪਣਿਆਂ ਦੀ ਸੀਨਿਆਂ ਵਿਚ ਸੱਲ ਹੋ ਜਾਂਦੀ

ਕਹਣਾ ਕਾਫੀ ਕੁਝ ਚਾਹੁੰਦਾ ਹੈ ਅੱਜ ਦਾ ਆਮ ਆਦਮੀ ਵੀ
ਪਰ ਹਰ ਪੁਕਾਰ ਉਸਦੀ ਰੌਲਿਆਂ ਵਿਚ ਰਲ ਹੋ ਜਾਂਦੀ
(ਬਲਜੀਤ ਪਾਲ ਸਿੰਘ )

Saturday, September 26, 2009

 
Posted by Picasa

ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ 27 ਸੰਤਬਰ ਨੂੰ ਸਮਰਪਿਤ

ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ 27 ਸੰਤਬਰ ਨੂੰ ਸਮਰਪਿਤ


ਕੋਣ ਕਹਿੰਦਾ ਏ, ਮਰ ਜਾਦੇ ਨੇ
ਜੋ ਸ਼ਹੀਦ ਹੁੰਦੇ ਨੇ............
ਦੀਵੇ ਬਣ ਬਲਦੇ ਨੇ
ਓ ਤਾਂ ਪੀਰ ਹੁੰਦੇ ਨੇ.........

ਐਵੇ ਤਾਂ ਨਹੀ ਯਾਦ ਕਰਦੀ
ਦੁਨੀਆ ਮੋਇਆ ਨੂੰ........
ਕੋਈ ਤਾਂ ਹੁਨਰ ਹੁੰਦਾ ਏ
ਜੋ ਲੋਕੀ ਮਰੀਜ਼ ਹੁੰਦੇ ਨੇ......

ਆਪਣੀ ਕੋਮ ਦੇ ਨਾਂ ਲਿਖ ਦੇਦੇ ਨੇ
ਸ਼ਹਾਦਤ ਜੋ..........
ਓ ਵੀ ਤਾਂ ਮਾਵਾਂ ਦੇ ਪੁੱਤ
ਭੈਣਾ ਦੇ ਵੀਰ ਹੁੰਦੇ ਨੇ........

ਚੁਮੰਦੇ ਨੇ ਇਹ ਰੱਸਿਆ ਨੂੰ
ਇਹ ਮੋਤੋ ਵੀ ਨਹੀ ਡਰਦੇ.......
ਇਹ ਕੈਸੀ ਇਬਾਦਤ ਕਰਦੇ ਨੇ
ਏ ਕੇਹੇ ਫਕੀਰ ਹੁੰਦੇ ਨੇ........

ਕੋਣ ਕਹਿੰਦਾ ਏ................

Friday, September 25, 2009

ਪਥਰ ਤੇ ਕੰਡੇ ਮੇਰੇ ...

ਪਥਰ ਤੇ ਕੰਡੇ ਮੇਰੇ ਹਰ ਖਾਬ ਦੀ ਸੂਰਤ ਜਿਹੇ ਨੇ
ਤੇਰੇ ਸ਼ੈਹਿਰ ਦੇ ਬਸ਼ਿੰਦੇ ਬੇਰੁਖੀ ਦੀ ਮੂਰਤ ਜਿਹੇ ਨੇ
ਹਨੇਰੀ ਰਾਤ ਅਤੇ ਧੁੱਪਾਂ ਨਾਲ ਹੁੰਦਾ ਸਦਾ ਸਾਹਮਣਾ
ਕਿਸ ਤਰਾਂ ਕੈਹ ਦਿਆਂ ਕੇ ਇਹ ਦਿਨ ਜੰਨਤ ਜਿਹੇ ਨੇ
ਸੂਰਜ ਦੀ ਪਹਲੀ ਕਿਰਨ ਅਤੇ ਤਰੇਲ ਵਰਗਾ ਕੁਝ ਨਹੀ
ਸਭ ਚੇਹਰੇ ਪਥਰ ਤੇ ਲਿਖੀ ਹੋਈ ਇਬਾਰਤ ਜਿਹੇ ਨੇ (Baljeet Pal Singh)

Wednesday, September 23, 2009

ਕੀ ਆਹ ਪੰਜਾਬੀ ਦੋਸਤੋ!

ਕੀ ਆਹ ਪੰਜਾਬੀ ਦੋਸਤੋ!ਦੀਪ ਜੀਰਵੀ- ਕੀ ਆਹ ਪੰਜਾਬੀ ਦੋਸਤੋ, ਓਹੀਓ ਪੰਜਾਬੀ ਨੇ ਓਹ ਸੀ ਹਕੀਕਤ ਦੋਸਤੋ , ਇਹ ਨਿਰੇ ਕਿਤਾਬੀ ਨੇ। ਓਹ ਮੋਕਲੇ ਸੀ ਕਰ-ਪੈਰ ਦੇ, ਤੇ ਜਿਗਰੇ ਵਾਲੇ ਸੀ, ਲੱਕ ਧੁਹਵੇਂ ਚਾਦਰੇ , ਸੋਂਹਦੇ ਸਿਰੀਂ ਸ਼ਮਲੇ ਬਾਹਲੇ ਸੀ। ਸੱਕ-ਰੰਗੀਆਂ ਬੁੱਲੀਆਂ ਵਾਲੀਆਂ, ਮੋਹਕ ਮੁਟਿਆਰਾਂ ਸੀ ਹੱਥੀਂ ਕੱਤਦੀਆਂ,ਉਣਦੀਆਂ,ਸੀਂਦੀਆਂ ਏਥੋਂ ਦੀਆਂ ਨਾਰਾਂ ਸੀ। ਉੱਠ ਤੜ੍ਹਕੇ ਚੱਕੀ ਝੋਂਦੀਆਂ, ਤੇ ਧਾਰਾਂ ਕੱਢਦੀਆਂ ਸੀ। ਆਪਣੇ ਨਰ ਦੇ ਸੰਗ ਖੇਤਰੀਂ ਜਾ ਵਾਢੀ ਵੱਢਦੀਆਂ ਸੀ। ਗੀਟੇ ਤੇ ਖਿੱਦੋ ਖੇਡਦੇ ਏਥੇ ਬਾਲ-ਨਿਆਣੇ ਸੀ ਰਾਤੀਂ ਬਾਤਾਂ ਪਾ ਸਵਾਲਦੇ ਓਹਨਾ ਨੂੰ ਸਿਆਣੇ ਸੀ ਖੁਹ ਮਿਠੜੇ ਪਾਣੀ ਦੇਂਵਦੇ, ਪਾਣੀ ਵੀ ਆਪਣੇ ਸੀ ਓਹ ਤੂਤ ਦੇ ਮੋਛੇ ਦੇ ਜਿਹੇ ਹਾਣੀ ਵੀ ਆਪਣੇ ਸੀ ਓਹ ਦੁੱਲੇ ਮਿਰਜ਼ੇ ਜਿਓਣੇ, ਅੱਧਾ ਸੱਚ ਹੰਡਾਂਓਦੇ ਜੋ ਓਹ ਰਾਂਝੇ ਪੁੰਨੂ ਇਸ਼ਕ ਦੀ ਹਰ ਲੱਜ ਨਿਭਾਓਂਦੇ ਜੋ ਓਹ ਹੜਦੀਆਂ ਸੜਦੀਆਂ ਦੇ ਬਿਨਾਂ ਪੰਜਾਬ ਅਧੂਰਾ ਜੇ ਓਹ ਖਾ ਖਾ ਮਹੁਰਾ ਮਰਦੀਆਂ ਬਿਨ ਖਾਬ ਅਧੂਰਾ ਜੇ। ਇਕ ਪੱਲੇ ਨੂੰ ਇਸ ਦੇ ਕਦੇ ਬੇਗੈਰਤਾ ਹੱਥ ਪਾਇਆ। ਉਹ ਅਣਖੀ ਅੱਜ ਦਿਸਦੇ ਨਹੀ ਨਹੀ ਜਿਨ ਉਹਦਾ ਮੁਲ ਪਾਇਆ। ਛਾਂ ਸੀ, ਗਾਂ ਸੀ, ਮਾਂ ਸੀ, ਕਦੇ ਇਸ ਦੇ ਹਰ ਵਿਹੜੇ ਵਿਚੱ। ਤਦ ਸੁੱਖ ਆਰਾਮ ਦਾ ਨਾਂ ਸੀ ਇਸ ਦੇ ਹਰ ਵਿਹੜੇ ਵਿਚੱ। ਕੱਚੇ ਢਾਰੇ ਅੰਦਰ ਵੀ ਘਰ ਪੱਕਾ ਹੁੰਦਾ ਸੀ ਅਨਪੜ੍ਹ ਬੇਸ਼ੱਕ ਹੋਵੇ ਪਰ ਪੱਕਾ ਹੁੰਦਾ ਸੀ । ਖੁੱਲੇ ਖੁੱਲੇ ਵਿਹੜੇ ਤੇ ਖੁੱਲੇ ਮਨ ਹੁੰਦੇ ਸੀ, ਖੁੱਲੇ ਹੀ ਸਨ ਖਾਣੇ, ਓਹ ਸਾਦੇ ਪਰ ਹੁੰਦੇ ਸੀ ਮਹਾਂ ਮਾਰੀਆਂ ਦਾ ਡਰ ਵੀ ਉਦੋ ਤਾਂ ਹੁੰਦਾ ਸੀ , ਜੋ ਜਿੰਨੀ ਜਿਓਂਦਾ ਸੀ ਆਪਣੀ ਹੀ ਜਿਓਂਦਾ ਸੀ ਇੱਕ ਥਾਨ ਦੇ ਵਿੱਚੋਂ ਹੀ ਸਭ ਝੱਗੇ ਸਵਾ ਲੈਂਦੇ ਲੱਥੇ ਇਕ ਦੂਜੇ ਦੇ ਪਾ ਜੂਨ ਹੰਡਾ ਲੈਂਦੇ ਲੀੜੇ ਹੀ ਨਹੀ ਉਦੋ ਸੁੱਖ ਦੁੱਖ ਵੀ ਸਾਂਝੇ ਸੀ ਵੱਡੇ ਸਭ ਟੱਬਰਾਂ ਦੇ ਚੁੱਲੇ ਵੀ ਸਾਂਝੇ ਸੀ ਧੀ ਇੱਕ ਦੀ ਨਹੀ ਕਹਿੰਦੇ ਸਭ ਪਿੰਡ ਦੀ ਹੁੰਦੀ ਸੀ ਹੁੰਦੀ ਮੱਕਾਰੀ ਸੀ ਏਨੀ ਨਹੀ ਹੁੰਦੀ ਸੀ ਮੇਰੇ ਬਚਪਣ ਦੇ ਦਿਨ ਸੀ ਪੰਜਾਬ ਇਹ ਖੁਦ ਤੱਕਿਆ ਮੈ ਹੁਣ ਵੀ ਹਰ ਇੱਕ ਦਿਨ ਬਸ ਖੁਆਬ ਇਹ ਖੁਦ ਤੱਕਿਆ ਹੁਣ ਮੁਲਕ ਨੂੰ ਵੇਖਾਂ ਮੈ ਰੋਣਾ ਤਾਂ ਆਉਂਦਾ ਹੈ ਹੁਣ ਮੇਰੇ ਮੁਲਕ ਦੀਆਂ ਰੰਗਤਾਂ ਹੀ ਹੋਰ ਹੋਈਆਂ ਹੁਣ ਸਰਕਾਰਾਂ ਜੀਕਣ ਲੋਕਾਂ ਦੀ ਚੋਰ ਹੋਈਆਂ ਹੁਣ ਵੀ ‘ਰਣਜੀਤ’ਦੇ ਰਾਜ ਦਾ ਸੁਫਨਾ ਵਿਖਾ ਜਾਂਦੇ ਓਹਦੇ ਵਰਗੇ ਬਨਣਾ ਕਹਿ ਭਰਮ ਭਵਾ ਜਾਂਦੇ ਹੁਣ ਪਾਣੀ ਵੀ ਆਪਣੇ ਆਪਣੇ ਨਾ ਰਹਿ ਗਏ ਨੇ ਹੁਣ ਪਾਣੀਆਂ ਦੇ ਉੱਤੇ ਵੀ ਜਾਲ ਜਿਹੇ ਪੈ ਗਏ ਨੇ ਹੁਣ ਹੱਟ-ਬਜਾਰੀਂ ਵੀ ਜੰਜਾਲ ਵਿਕੇਂਦੇ ਨੇ ਹੁਣ ਚੋਰਾਂ ਦੇ ਸਾਜ਼ੀ ਦੇ ਤਾਲ ਨਚੇਂਦੇ ਨੇ ਹੁਣ ਪੀਜ਼ੇ-ਬਰਗਰ ਨੇ ਗੜਬੜ ਜਿਹੀ ਕਰ’ਤੀ ਹੈ ਹੁਣ ਲੋਕ ਦਿਖਾਵੇ ਨੇ ‘ਪੰਜਾਬੋ’ ਪੱਟ’ਤੀ ਹੈ ਹੁਣ ਵਿੱਸਰੀ ਜਾਂਦੇ ਨੇ ਇੱਕ ਧੀ ਨੂੰ ਧੀ ਮੰਨਣਾ ਪੁੱਤਰ ਚਾਹਵਣ ਸਾਰੇ ਨਾ ਚਾਹਵਣ ਧੀ ਜੰਮਣਾ ਹੁਣ ਚਾਹਵਾਂ ਕਾਫੀਆਂ ਨੇ ਸੂਤੇ ਨੇ ਸਾਹ ਦਿੱਸਦੇ ਅੱਜ ਪਿਓ-ਦਾਦੇ ਵੇਖਣ ਆਹ!ਬੀਜ ਪੲy ਭਿੱਟਦੇ ਅੱਜ ਫੋਜ ਦੀ ਭਰਤੀ ਨੂੰ ਗਭਰੇਟ ਨਹੀਂ ਲੱਭਦੇ ਕਿਤੇ ਕੱਦ ਛੁਟੇਰੇ ਨੇ ਕਿਤੇ ਪੇਟ ਨਹੀਂ ਮਿਲਦੇ ਅੱਜ ਦਾਣੇ ਖੇਤਾਂ ਵਿੱਚ ਪਏ ਢੇਰ ਉਗੇਂਦੇ ਨੇ ਸਾਹ ਸਤ ਹੀਣੇ ਦਾਣੇ ਪਰ ਨਾਸ ਕਰੇਂਦੇ ਨੇ ਅੱਜ ‘ਵੱਡੇ ਲਾਲੇ’ ਨੇ ਗਲ਼ ਫਾਹੀ ਹੈ ਪਾਈ ਹਰ ਬਾ਼ਲ-ਬਲਾਂਵਾਂ ਵੀ ਕੀਤਾ ਹੈ ਕਰਜ਼ਾਈ (ਉਸ)ਹਰ ਹੁਕਮ ਅਸਾਡੇ ਲਈ ਬੱਸ ਰਾਖਵਾਂ ਕੀਤਾ ਹੈ ਲਾ ਡੀਕ ਅਸਾਡਾ ਹੀ ਬੱਸ ਰੱਤ ਇਸ ਪੀਤਾ ਹੈ ਸੰਘੀ ਸਾਡੀ ਬੇਸ਼ਕ ਪਰ ‘ਗੂਠਾ’ ਓਹਦਾ ਏ ਓਹਦੇ ਅੱਗੇ ਸਾਡਾ ਬੱਸ ਠੂਠਾ ਸ਼ੁਹਦਾ ਏ ਹਰ ਕਾਜ ਅਸਾਡੇ ਤੇ ਉਹ ਡੇਲੇ ਕੱਢਦਾ ਹੈ ਉੱਤੋਂ ਪਾਣੀ ਦੇਂਦਾ ਥੱਲੋਂ ਜੜ੍ਹ ਵੱਢਦਾ ਹੈ ਇਹ ਮਾੜੇ ਦਿਨ ਸਾਡੇ ਵਿਹੜੇ ਵਿੱਚ ਕਿਓਂ ਆਏ ਕਿਓਂ ਬਾਜਾਂ ਨੇ ਆ ਕੇ ਸਭ ਬੋਟ ਹੀ ਧਮਕਾਏ ਇਸਦਾ ਕਾਰਣ ਮੈਨੂੰ ਤਾਂ ਏਹੀ ਲੱਗਦਾ ਹੈ ਅਸੀਂ ਵਿਰਸਿਓਂ ਟੁੱਟ ਗਏ ਹਾਂ ਤਾਹੀਓਂ ਜੱਗ ਠੱਗਦਾ ਹੈ ਅਸੀਂ ਮੋਹ ਮਮਤਾ ਭੁੱਲੇ ਤੇ ਪੈਸੇ ਤੇ ਡੁੱਲ੍ਹੇ ਇਸ ਪੈਸੇ ਨੇ ਵੰਡੇ ਸਾਡੇ ਸਾਂਝੇ ਚੁੱਲ੍ਹੇ ਹੱਥੀਂ ਕੰਮ ਕਰਨੇ ਤੋਂ ਸਾਨੂੰ ਝਕ ਆਓਂਦੀ ਹੈ ਸਾਡੇ ਕੰਮ, ਹੋਰ ਕਰਨ ਸਾਨੂੰ ਗੱਲ ਭਾਓਂਦੀ ਹੈ ਆਹ! ਖੇਤ ਖਜਾਨੇ ਨੂੰ ਸਾਡੇ ਸਭ ਚੋਰ ਪਏ ਅਸੀ ਕੱਛਾਂ ਮਾਰਦੇ ਹਾਂ ਅਸੀਂ ਹੋ ਕੰਮਚੋਰ ਗਏ ਅਸੀ ਹੁਣ ਵੀ ਚੇਤ ਜਾਂਦੇ ਜੇ ਆਪਾਂ ਸੌਂਦੇ ਨਾ ਕਦੀ ਹੁੱਬ ਕੇ ਹੱਸਦੇ ਸਾਂ ਹੁਣ ਹੁਬਕੀਂ ਰੋਂਦੇ ਨਾ।

Tuesday, September 22, 2009

ਬੇਚੈਨ ਤੇ ਬੇਕਰਾਰ ਬੈਠੇ ਹਾਂ...


Baljeet Pal:
ਬੇਚੈਨ ਤੇ ਬੇਕਰਾਰ ਬੈਠੇ ਹਾਂ
ਬਾਜੀ ਜਿੱਤ ਕੇ ਵੀ ਹਾਰ ਬੈਠੇ ਹਾਂ
ਇਸ਼ਕ ਦਾ ਵਣਜ ਵੀ ਅਜੀਬ ਰਿਹਾ
ਕਦ ਤੋਂ ਵੇਹਲੇ ਬੇਕਾਰ ਬੈਠੇ ਹਾਂ
ਦਿਲ ਦੀ ਗਲੀ ਕਿਸੇ ਹੁਣ ਆਉਣਾ ਨਹੀ
ਐਂਵੇਂ ਸਧਰਾਂ ਸੰਵਾਰ ਬੈਠੇ ਹਾਂ
ਕਿਧਰੇ ਗਮ ਦੀ ਦਵਾ ਨਹੀ ਮਿਲਦੀ
ਅਸੀਂ ਮੁੱਦਤਾਂ ਤੋਂ ਬੀਮਾਰ ਬੈਠੇ ਹਾਂ
(ਬਲਜੀਤ ਪਾਲ ਸਿੰਘ)

--
deepzirvi9815524600
http://deepkavyanjli.blogspot.com
http://dztk.blogspot.com



ਕੀ ਇਹ ਉਸਦਾ ਸੁਪਨਾ ਸੀ ਕਿ ਗੁਰਬਤ ਮਿਲੇ।

ਅਸਾਂ ਬੀਜੇ ਸੀ ਬੀਜ ਕਿ ਸੂਹੇ ਫੁੱਲ ਮਹਿਕਣਗੇ,
ਕਦ ਸੀ ਚਾਹਿਆ ਅਸਾਂ ਕਿ ਸਦਾ ਨਫਰਤ ਮਿਲੇ।

ਉਹ ਜੋ ਰੇਹੜੀ ਖਿੱਚਦਾ ਹੈ ਨੰਗੇ ਪੈਰੀਂ ਸੜਕਾਂ ਤੇ,
ਕੀ ਇਹ ਉਸਦਾ ਸੁਪਨਾ ਸੀ ਕਿ ਗੁਰਬਤ ਮਿਲੇ।

ਝੋਂਪੜੀਆਂ ਚ ਵੱਸਣੇ ਦਾ ਹੈ ਸ਼ੌਕ ਹੁੰਦਾ ਕਿਸ ਨੂੰ,
ਉਂਝ ਤਾਂ ਹਰ ਕੋਈ ਚਾਹੇ ਕਿ ਸਦਾ ਜੰਨਤ ਮਿਲੇ।

ਅਸੀਂ ਵੀ ਕਦੇ ਮਹਿਕਾਂ ਦੀ ਵਾਦੀ ਚ ਮਹਿਕਾਂਗੇ,
ਕੁੱਝ ਪਲ ਤਾਂ ਠਹਿਰੋ,ਸਾਨੂੰ ਜ਼ਰਾ ਫੁਰਸਤ ਮਿਲੇ।
(Baljeet Pal Singh)

...ਕਿਰਪਾਨ ਬਚਾਈ ਫਿਰਦੇ ਹਾਂ

ਦਿਲ ਵਿਚ ਪਰਲੋ ਜਿਹਾ ਸਾਮਾਨ ਛੁਪਾਈ ਫਿਰਦੇ ਹਾਂ
ਬੁਝੇ ਅਨਬੁਝੇ ਕਈ ਅਰਮਾਨ ਦਬਾਈ ਫਿਰਦੇ ਹਾਂ
ਮੁੱਠੀ ਭਰ ਆਪਨੇ ਵਰਗੇ ਤਲਾਸ਼ ਲਏ ਜਿਸ ਦਿਨ
ਓਹਨਾ ਖਾਤਿਰ ਤੀਰ ਅਤੇ ਕਮਾਨ ਬਣਾਈ ਫਿਰਦੇ ਹਾਂ
ਜਿਸਨੇ ਆਪਨੇ ਪਰਜਾ ਨੂੰ ਗਾਜ਼ਰ ਮੂਲੀ ਸਮਝਇਆ
ਉਸ ਹਾਕਮ ਲਈ ਅੱਖਾਂ ਵਿਚ ਸ਼ਮਸ਼ਾਨ ਬਣਾਈ ਫਿਰਦੇ ਹਾਂ
ਇਨਸਾਫ਼ ਲੈਣ ਲਈ ਜਦ ਵੀ ਸਾਰੇ ਹੀਲੇ ਮੁੱਕ ਗਏ
ਪੁਰਖਿਆਂ ਜੋ ਸੌੰਪੀ ਉਹ ਕਿਰਪਾਨ ਬਚਾਈ ਫਿਰਦੇ ਹਾਂ (B.P.Singh)

ਬਦਲੇ ਬਦਲੇ ਮੇਰੇ ਸਰਕਾਰ ...

ਬਦਲੇ ਬਦਲੇ ਮੇਰੇ ਸਰਕਾਰ ਦਿਸ ਰਹੇ ਨੇ
ਬੇਵਫਾਈ ਦੇ ਹਲਕੇ ਜਿਹੇ ਆਸਾਰ ਦਿਸ ਰਹੇ ਨੇ.......
ਸੋਚਿਆ ਸੀ ਓਹ ਬੱਸ ਹੁਣ ਸਾਡੇ ਹੀ ਸਾਡੇ ਰਹਿਣਗੇ,
ਪਰ ਥਾਂ ਥਾਂ ਤੇ ਓਹਨਾ ਦੇ ਹੁਣ ਪਿਆਰ ਦਿਸ ਰਹੇ ਨੇ.....
ਜਿਨਾ ਅਸੀਂ ਓੁਲਝੀ ਤਾਣੀ ਸੁਲਝਾਓੁਣਾ ਚਾਹੀਏ,
ਓਹ ਉਹ ਓਨੀ ਹੀ ਉਲਝਾਣ ਨੂ ਤਿਆਰ ਦਿਸ ਰਹੇ ਨੇ...
ਜਿਨਾ ਨੂ ਸਾਡੇ ਅਂਦਰ, ਕਦੀ ਗੁਣ ਹੀ ਗੁਣ ਸੀ ਦਿਸਦੇ,
ਉਨਾ ਨੂ ਅਜ ਔਗੁਣ ਸਾਡੇ ਹਜ਼ਾਰ ਦਿਸ ਰਹੇ ਨੇ.....
ਉਂਜ ਬੇਵਫਾ ਹੋਣਾ ਓਹ ਖੁਦ ਵੀ ਨਹੀ ਨੇ ਚਾਹੁਂਦੇ,
ਪਰ ਦਿਲ ਦੀ ਚਂਚਲਤਾ ਸਾਹਵੇਂ ਲਾਚਾਰ ਦਿਸ ਰਹੇ ਨੇ.....
ਸੌਦਾ ਸੀ ਜਿਹੜਾ ਕੀਤਾ, ਦਿਲ ਦਿਲ ਦੇ ਨਾ ਵਟਾ ਕੇ,
ਹੁਣ ਘਾਟੇ ਵਲ ਨੂਂ ਜਾਂਦੇ ਉਹ ਵਪਾਰ ਦਿਸ ਰਹੇ ਨੇ.................
ਬਦਲੇ ਬਦਲੇ ਮੇਰੇ ਸਰਕਾਰ ਦਿਸ ਰਹੇ ਨੇ
ਬੇਵਫਾਈ ਦੇ ਹਲਕੇ ਜਿਹੇ ਆਸਾਰ ਦਿਸ ਰਹੇ ਨੇ.......
(Saavi)
***************************

ਖਤ ਹਾਂ ਤੇਰੇ ਨਾ ਦਾ...

ਖਤ ਹਾਂ ਤੇਰੇ ਨਾ ਦਾ, ਕਿਸੇ ਦਿਨ ਪੜ ਲਵੀਂ ਮੈਨੂਂ.......
ਪੜ ਕੇ ਦਿਲ ਦੇ ਕਿਸੇ ਕੋਨੇ ਦੇ ਵਿਚ ਧਰ ਲਵੀਂ ਮੈਨੂ...
ਸਾਗਰ ਹਾਂ ਮੁਹੱਬਤ ਦਾ ਮੈ ਛੱਲਾਂ ਮਾਰਦਾ ਹੋਇਆ,
ਜੀ ਕਰਦਾ ਡੁੱਬ ਜਾ ਮੇਰੇ ਵਿਚ ਜਾਂ ਫਿਰ ਤਰ ਲਵੀਂ ਮੈਨੂ
ਚਂਚਲ ਹੈ ਇਹ ਮਨ ਮੇਰਾ ਕਦੀ ਰੁਸਣ ਦੀ ਜੇ ਜ਼ਿਦ ਕਰੇ,
ਵੇਖੀਂ ਜਾਣ ਨਾ ਦੇਵੀਂ ਤੇ ਬਾਹੋਂ ਫੜ ਲਵੀਂ ਮੈਨੂ................
ਕਦੀ ਜੇ ਲੜਖੜਾਈ ਮੈ ਜ਼ਿਂਦਗੀ ਦੀ ਮੁਸ਼ਕਿਲ ਰਾਹ ਚਲਦੀ,
ਹੇਠਾਂ ਡਿੱਗਣ ਨਾ ਦੇਵੀਂ ਤੇ ਖੜੀ ਕਰ ਲਵੀਂ ਮੈਨੂ..............
ਤੇਰੀ ਹਰ ਔਖ ਸੌਖ ਵਿਚ ਖੜਾਂਗੀ ਥਂਮ ਬਣਕੇ ਮੈ,
ਨਾਲ ਪਾਵੇਂਗਾ ਜਦ ਮਰਜ਼ੀ ਚੇਤੇ ਕਰ ਲਵੀਂ ਮੈਨੂ.............
ਫਿਰ ਪਛਤਾਵੇਂਗਾ ਤੇ ਬੀਤਿਆ ਵੇਲਾ ਨੀ ਹੱਥ ਆਓਣਾ,
ਕੀਮਤੀ ਚੀਜ਼ ਹਾਂ ਐਵੇਂ ਨਾ ਗੁਂਮ ਕਰ ਲਵੀਂ ਮੈਨੂ...(Saavi)
***************************

ਅੱਖਾਂ ਰੋਂਦੀਆਂ ਨੇ ਬਹੁਤ...

***********************************
ਜਦ ਤੇਰੀ ਯਾਦ ਆਉਂਦੀ ਹੈ ਤਾਂ ਅੱਖਾਂ ਰੋਂਦੀਆਂ ਨੇ ਬਹੁਤ....
ਘਟਾ ਕਾਲੀ ਜਦ ਛਾਉਂਦੀ ਹੈ ਤਾਂ ਅੱਖਾਂ ਰੋਂਦੀਆਂ ਨੇ ਬਹੁਤ....
ਜਦ ਮੇਰਾ ਚਮਕਦਾ ਕੋਕਾ, ਜਦ ਮੇਰੀ ਛਣਕਦੀ ਚੂੜੀ,
ਜਦ ਝਾਂਜਰ ਸ਼ੋਰ ਪਾਉਂਦੀ ਹੈ ਤਾਂ ਅੱਖਾਂ ਰੋਂਦੀਆਂ ਨੇ ਬਹੁਤ....
ਜਦ ਭੌਰਾ ਮਨਚਲਾ ਕੋਈ, ਕਲੀ ਦੇ ਕੋਲ ਨੂੰ ਆਵੇ,
ਕਲੀ ਵੀ ਮੁਸਕੁਰਾਉਂਦੀ ਹੈ ਤਾਂ ਅੱਖਾਂ ਰੋਂਦੀਆਂ ਨੇ ਬਹੁਤ....
ਗੋਆ ਬੀਚ ਦੇ ਉੱਤੇ, ਸਲਾਬੀ ਰੇਤ ਤੇ ਤੁਰਦੀ ਦੇ,
ਛੱਲ ਕੋਈ ਪੈਰ ਭਿਉਂਦੀ ਹੈ ਤਾਂ ਅੱਖਾਂ ਰੋਂਦੀਆਂ ਨੇ ਬਹੁਤ....
ਤੇਰੇ ਕੌਲ ਕਰਾਰਾਂ ਦੀ, ਹਵਾ ਬਣ ਕੇ ਹਨੇਰੀ ਜਿਹੀ,
ਅੱਖੀਂ ਘੱਟਾ ਪਾਉਂਦੀ ਹੈ ਤਾਂ ਅੱਖਾਂ ਰੋਂਦੀਆਂ ਨੇ ਬਹੁਤ....
ਤੇਰੇ ਸ਼ਾਨੇ ਤੇ ਡਿੱਗੇ ਹੋਏ ਮੇਰੇ ਇੱਕ ਇੱਕ ਅਥਰੂ ਦਾ,
ਹਯਾਤੀ ਮੁੱਲ ਪਾਉਂਦੀ ਹੈ ਤਾਂ ਅੱਖਾਂ ਰੋਂਦੀਆਂ ਨੇ ਬਹੁਤ...
ਕਦੀ ਸੁਪਨੇ ਦੇ ਵਿੱਚ ਲਾਵਾਂ ਕੋਈ ਉਡਾਰੀ ਜੇ ਭੁੱਲ ਕੇ,
ਹਕੀਕਤ ਜਦ ਜਗਾਉਂਦੀ ਹੈ ਤਾਂ ਅੱਖਾਂ ਰੋਂਦੀਆਂ ਨੇ ਬਹੁਤ....
ਉਹ ਵਾਦੀਆਂ ਪਰਬਤ ਜੋ ਤੇਰੇ ਨਾਲ ਸੀ ਦੇਖੇ,
ਓਧਰੋਂ ਵਾ ਜਦ ਆਉਂਦੀ ਹੈ ਤਾਂ ਅੱਖਾਂ ਰੋਂਦੀਆਂ ਨੇ ਬਹੁਤ....
ਬਹਿਕੇ ਮਹਿਫਿਲਾਂ ਦੇ ਵਿੱਚ, ਲਾਵਾਂ ਕਹਿਕਹੇ ਉੱਚੇ,
ਤਨਹਾਈ ਘੇਰਾ ਪਾਉਂਦੀ ਹੈ ਤਾਂ ਅੱਖਾਂ ਰੋਂਦੀਆਂ ਨੇ ਬਹੁਤ....
(Saavi)

************************

ਨੈਣ ਮੇਰੇ ਅਜ ਬਹਿਕਣ ਬਹਿਕਣ ਕਰਦੇ ਨੇ...

.
***********************************
ਨੈਣ ਮੇਰੇ ਅਜ ਬਹਿਕਣ ਬਹਿਕਣ ਕਰਦੇ ਨੇ...
ਸਧਰਾਂ ਦੇ ਮੀਂਹ ਵਰਸਣ ਵਰਸਣ ਕਰਦੇ ਨੇ....

ਜੀ ਕਰਦੈ ਅਜ ਉੱਚੇ ਅੰਬਰੀਂ ਉੱਡਣ ਨੂੰ,
ਡਰ ਸਾਰੇ ਮੇਰੇ ਗਰਕਣ ਗਰਕਣ ਕਰਦੇ ਨੇ..

ਓਹਨਾ ਸਾਡੇ ਦਰ ਤੇ ਦਸਤਕ ਦਿੱਤੀ ਹੈ,
ਅਪਣਾ ਆਪ ਉਹ ਸਾਨੂੰ ਅਰਪਣ ਕਰਦੇ ਨੇ..

ਦਿਲ ਮੇਰੇ ਦੀ ਅਕਲ ਨਾਲ ਹੁਣ ਬਣਦੀ ਨਹੀ,
ਦੋਵੇਂ ਭਾਂਡੇ ਖੜਕਣ ਖੜਕਣ ਕਰਦੇ ਨੇ......

ਬੋਚ ਬੋਚ ਕੇ ਕਦਮ ਟਿਕਾਉਂਦੀ ਥੱਕ ਗਈ ਹਾਂ,
ਪੈਰ ਮੇਰੇ ਹੁਣ ਤਿਲਕਣ ਤਿਲਕਣ ਕਰਦੇ ਨੇ.........
(Saavi)

Monday, September 21, 2009

saavi...


ਨਾ ਅਗਲੇ ਹਫਤੇ, ਨਾ ਪਰਸੋਂ ਨਾ ਕਲ ਕਰ ਦੇਹ.....
ਮੇਰੀਆਂ ਨਜ਼ਰਾਂ ਦਾ ਸਵਾਲ ਅੱਜ ਹੀ ਹੱਲ ਕਰ ਦੇਹ..
ਮੈ ਚਾਹੁਨੀ ਆਂ ਲਾਉਣੀਆਂ ਅੱਜ ਅਂਬਰੀਂ ਉਡਾਰੀਆਂ,
ਤੂਂ ਆਪਣੀ ਹੋਂਦ ਨੂਂ ਅੱਜ ਮੇਰੇ ਪਰ ਕਰ ਦੇਹ.........
ਅਜ ਲੁਕਾ ਮੈਨੂ ਆਪਣੀਆਂ ਪਲਕਾਂ ਚ ਇਸ ਤਰਾਂ,
ਕਿ ਮੈਨੂ ਖੁਦ ਆਪਣੀ ਨਜ਼ਰ ਤੋਂ ਓਝਲ ਕਰ ਦੇਹ.....
ਮੇਰੇ ਵਸਲਾਂ ਦੀ ਧਰਤੀ ਤੇ ਬਣ ਕੇ ਘਟਾ ਕਾਲੀ,
ਤੂਂ ਇਂਜ ਵਰ ਕਿ ਅੱਜ ਸਭ ਜਲ ਥਲ ਕਰ ਦੇਹ........
ਤੂਂ ਹੋ ਮੇਰਾ ਤੇ ਬਣਾ ਮੈਨੂਂ ਆਪਣੀ ਕੁਝ ਇਸ ਤਰਾਂ,
ਬਾਕੀ ਦੀ ਦੁਨੀਆਂ ਨੂਂ ਜ਼ਿਂਦਗੀ ਚੋਂ ਬੇਦਖਲ ਕਰ ਦੇਹ..
ਅਜ ਦਿਲ ਕਰਦੈ ਮਰ ਜਾਵਾਂ ਤੇਰੇ ਇਸ਼ਕ ਦੇ ਜਨੂਨ ਵਿਚ,
ਮੇਰੇ ਵਲ ਸੁੱਟ ਜ਼ਾਲਿਮ ਨਜ਼ਰ ਤੇ ਮੈਨੂ ਕਤਲ ਕਰ ਦੇਹ..(Saavi)


चाँद तन्हा सा प्यासा औ आवारा क्यों हैं ?
हाल उस का भी मुझ सा ही खुदारा क्यों है .
था हमें नाज़ बहुत आपकी दानाई पर ,
तेरी नादानी से ये हाल हमारा क्यों है .
खत नहीं फोन नहीं कोई भी नाता भी नहीं ,
मेरे दिलबर को मेरा दर्द गवारा क्यों है .
मैं ने माना की जुर्म होता है सच का कहना ;
है जुर्म ये तो जुर्म इतना ये प्यारा क्यों है
दीप जल जायेगा जलता ही चला जायेगा ;
तेरा दीवाना फटेहाल बेचारा क्यों है?DEEPZIRVI. REACTIONS PLZ 9:23 pm (1 minute ago) delete DEEPZIRVI
deepzirvi@yahoo.co.in writes
सूरजों की बस्ती थी ,जुगनुओं का डेरा है ,
कल जहा उजाला था अब वहां अँधेरा है.
राह में कहाँ बहके ,भटके थे कहाँ से हम ,
किस तरफ हैं जाते हम , किस तरफ बसेरा है.
आदमी न रहते हों बसते हों जहां पर बुत ,
वो किसी का हो तो हो, वो नगर न मेरा है.
रहबरों के कहने पर रहजनों ने लूटा है ,
रौशनी-मीनारों पे ही बसा अँधेरा है .
मछलियों की सेवा को जाल तक बिछाया है ,
आजकल समन्दर में गर्दिशों का डेरा है.
दीप को तो जलना है,दीप तो जलेगा ही ,
रौशनी-अँधेरे का तो रहा बखेडा है deepzirvi@yahoo.co.in 9:24 pm (0 minutes ago) delete DEEPZIRVI
ये भी मैं हूँ वो भी मैं ही
ये भी मैं हूँ वो भी मैं ही ..

ये भी मैं हूँ वो भी मैं ही ..
एक बूँद गिरी पर गिरे कभी जो मैं ही हूँ .
एक बूँद धरा पर गिरी कभी जो मैं ही हूँ .
एक बूँद अरिहंता बन गिरी समर-आँगन में ,
एक बूँद किसी घर गिरी नवोढा नयनन से ,
एक बूँद कही पर चली श्यामल गगनन से '
एक बूँद कहीं पर मिली सागर प्रियतम से ,
वो बूँद बनी हलाहल जानो मैं ही हूँ ,
वो बूँद बनी जो सागर जानो मैं ही हूँ,
वो बूँद बनी पावन तन जानो मैं ही था ,
वो बूँद बनी प्यासा मन जानो मै ही हूँ .
हर बूँद बूँद में व्यापक व्याप्त मैं ही हूँ
हर बूँद का मालिक पालक बालक मैं ही हूँ .
मैं सागर बादल कमल दामिनी गंगाजल ;
मैं पर्वत गहन गम्भीर हूँ जैसे विंध्यांचल .
बिरहन के मन की पीर से भीगा हूँ आंचल ,
मैं कुल ब्रह्मांड की बेटियों का धर्मी बाबुल .
मैं आदि अनादि मैं मध्य हूँ मैं ही हूँ अनंत ;
मै ग्रीष्म शिशिर हेमंत हूँ मै ही हूँ वसंत .
मैं बीज हूँ जड़ भी मैं ही फल फूल भी मैं .
मैं वो हूँ वो मैं ही हूँ जल कूल भी मैं .
मैं ही हूँ वर्ग पहेली ,वर्ग भी शब्द भी मैं .
मैं ही हूँ रस राग रंग का अर्थ भी मैं .
मैं जान अजान का भेद हूँ मैं ही हूँ ज्ञाता .
कुछ समझना बाकी न है , समझ भी न आता .
वो मायापति अकाल दयाल विशाल भी मैं .
वो घुटनों चलता मूढ़ मती जो बाल भी मैं
-deepzirvi@yahoo.co.in9815524600

Website templates

Sunday, September 20, 2009

ਪਰਵਾਸ

ਮਹਿੰਦੀ,ਵੰਗਾ,ਝਾਂਜਰ
ਤੇ ਨੱਥ ਪਾ ਕੇ;
ਆਪਣੇ ਘਰ ਜਾਣ ਦੀ
ਤਾਂਘ ਰੱਖਣ ਵਾਲੇ
ਸਭ ਸੁਫਨੇ ਇੱਕ ਦਿਨ
ਪਰਵਾਸੀ ਹੋ ਜਾਂਦੇ.
ਉਹ ਸੁਫਨੇ
ਉਮਰਾਂ ਦੀ ਪਰਵਾਸ ਕਰੇਂਦੇ
ਰਿੜਦੇ,ਟੁਰਦੇ
ਫਿਰ ਡਿੱਗ ਪੈਂਦੇ.
ਉਹ ਸੁਫਨੇ
ਕੁੱਖੋਂ ਕਬਰਾਂ ਤੀਕ

ਤੁਰੇਂਦੇ.
ਥੱਕ ਕੇ ਮੂਲ ਨਾ ਬਹਿੰਦੇ.
ਆਪਣੇ ਹਿੱਸੇ ਦਾ ਚੋਗਾ
ਜਿਥੋਂ ਲੱਭਦਾ
ਆਣ ਚੁਗੇਂਦੇ.
ਉਹ ਪਰਵਾਸੀ ਸੁਫਨੇ
ਹਰ ਸੱਜਰੇ ਨੈਣਾਂ ਵਿੱਚ
ਸ਼ਿੰਗਾਰ ਰਚੇਂਦੇ.
ਨਾਰੀ ਜੂਨ ਦੇ ਪਰਵਾਸੇ ਸੁਫਨੇ
ਉੱਜੜੀ ਅੱਖ ਚੋਂ
ਨਦੀਆਂ ਨਿੱਤ ਨਿੱਤ
ਪਏ ਰੁੜੇਂਦੇ...
ਦੀਪ ਜ਼ੀਰਵੀ
deepzirvi@yahoo.co.in

ਬਾਰਡਰ(ਨਜ਼ਮ)

ਬਾਰਡਰ(ਨਜ਼ਮ)

ਵਾਹਗਾ ਬਾਰਡਦ ਦੀ ਸ਼ੈਰ
ਝੰਡਾ ਉਤਾਰਨ ਦੀਆਂ ਰਸਮਾਂ
ਤਮਾਸ਼ਬੀਨ ਲੋਕ
ਭੜਕੀਲੇ ਨਾਅਰੇ
ਹਿੰਦੁਸਤਾਨ ਜਿੰਦਾਬਾਦ
ਪਾਕਿਸਤਾਨ ਮੁਰਦਾਬਾਦ
ਭਾਰਤ ਮਾਤਾ ਕੀ ਜੈ
ਭੜਕੀਲੀਆਂ ਟਿੱਪਣੀਆਂ
ਫ਼ਿਰਕੂ ਕੋਝੇ ਵਿਅੰਗ
ਸਰਹੱਦ ਦਾ ਪੱਥਰ
ਉਰਲੇ ਪਾਸੇ ਭਾਰਤ
ਪਰਲੇ ਪਾਸੇ ਪਾਕਿਸਤਾਨ
ਪੱਥਰ ਦੀ ਪਰਿਕਰਮਾ
ਪਰਿਕਰਮਾ ਦੇ ਅਰਥ
ਕਦਮ ਰੱਖਣਾ
ਇੱਕ ਦੂਜੇ ਦੀ ਸਰਜ਼ਮੀਨ ਤੇ
ਫਿਰ ਮੁੜ ਆਉਣਾ
ਫੌਜ਼ੀ ਸੰਗੀਨਾਂ ਦੇ ਛਾਏ ਹੇਠ
ਜਸੂਸੀ ਨਜ਼ਰਾਂ ਦੇ ਪਹਿਰੇ ਹੇਠ
ਆਪਣੀ ਸਰਜ਼ਮੀਨ ਤੇ
ਬੇਖੌਫ਼ ਪੰਛੀਆਂ ਦੀ ਡਾਰ
ਟੱਪਦੀ ਹੈ ਵਾਹਗਾ ਬਾਰਡਰ
ਬਾਰਡਰ ਮਨੁੱਖਾਂ ਲਈ ਹੀ ਕਿਉਂ
ਕਿਉਂ ਕੋਈ ਡੱਕਣਾ ਚਾਹੁੰਦਾ ਹੈ
ਮਨੁੱਖ ਦੀ ਪਰਵਾਜ਼
ਕਿਸ ਦੀ ਸ਼ਾਜਿਸ਼ ਹੈ ਇਹ?

ਮਨਜੀਤ ਕੋਟੜਾ

Saturday, September 19, 2009

ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸਮਰਪਿਤ

( ਇਹ ਰਚਨਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸਮਰਪਿਤ ਹੈ )

ਝਾਂਜਰ ਮਿੱਤਰਾਂ ਦੇ ਦਰ ‘ਤੇ ਹੀ ਛਣਕਾ ਕੇ ਆਏ ਹਾਂ ।
ਸਾਹਵੇਂ ਦੁਸ਼ਮਣਾ ਦੇ ਤਾਂ ਬੱਕਰੇ ਬੁਲਾ ਕੇ ਆਏ ਹਾਂ ।

ਗੁੜ ਦੀ ਰੋੜੀ ਜਿਹਾ ਨਹੀਂ ਵਜੂਦ ਸਾਡਾ,ਪਿੱਪਲ ਹਾਂ ,
ਪੱਥਰਾਂ ਵਿੱਚੋਂ ਵੀ ਆਪਣਾ ਆਪ ਉਗਾ ਕੇ ਆਏ ਹਾਂ ।

ਮੋਢਾ ਦੇਣ ਵਾਲੇ ਚਾਰ ਬੰਦਿਆਂ ਦੀ ਨਾਂ ਪਰਵਾਹ ਸਾਨੰ,
ਸੱਚ ਦੀਆਂ ਰਗਾਂ ਉੱਤੇ ਕਲਮ ਨੂੰ ਟਿਕਾ ਕੇ ਆਏ ਹਾਂ ।

ਗਾਂਧੀ ਦਾ ਸੱਚ ਵੀ ਕਿੱਡਾ ਕੁ ਸੱਚ ਹੈ,ਪਰਖ ਲਵਾਂਗੇ ,
ਸੋਚ ਨੂੰ ਤਰਕ ਦੀ ਸਾਣ ਉੱਤੇ ਘਸਾ ਕੇ ਆਏ ਹਾਂ ।

ਜ਼ਿੱਲਤ,ਗੁਲਾਮੀ ਦੀ ਜ਼ਿੰਦਗੀ ਨਾਂ ਅਸਾਂ ਮਨਜੂਰ ਕੀਤੀ,
ਗਲ਼ ਲਾ ਮੌਤ,ਜ਼ਿੰਦਗੀ ਦਾ ਰਾਹ ਰੁਸ਼ਨਾ ਕੇ ਆਏ ਹਾਂ ।

ਕੈਦ ਅਸੀਂ ਸੀ ਜਾਂ ਹਕੂਮਤ, ਵਖਤ ਤੋਂ ਪੁੱਛ ਲੈਣਾ ,
ਜੇਲੋਂ ਰੌਸ਼ਨੀ ਦਾ ਪੈਗਾਮ ਹਰ ਘਰ ਪਹੁੰਚਾ ਕੇ ਆਏ ਹਾਂ।

ਸਾਨੂੰ ਆਸਤਕ ਸਿੱਧ ਕਰਨ ਦੀ ਕੋਸ਼ਿਸ ਨਾ ਕਰਿਓ ,
ਰੱਬ ਦੀ ਹੋਂਦ ਦੇ ਭਰਮ ਵੀ ਅਸੀਂ ਤਾਂ ਮਿਟਾ ਕੇ ਆਏ ਹਾਂ।
manjeet kotda

Friday, September 18, 2009

ਝੋਂਪੜੀਆਂ ਵਿਚ ਵੱਸਣਾ ਪੈ ਜਾਂਦਾ ਮਜ਼ਬੂਰੀ ਹੈ(baljeet pal singh)

ਦਿਲ ਦੇ ਬੂਹੇ ਚੁੱਪ ਹੋਏ ਕੋਈ ਦਸਤਕ ਮਿਲੇ

ਪਿਆਰ ਵਿਹੂਣੀ ਰੂਹ ਨੂੰ ਹੁਣ ਮੁਹੱਬਤ ਮਿਲੇ ।

ਹਮੇਸ਼ਾ ਬੀਜੇ ਬੀਜ ਕਿ ਸੂਹੇ ਫੁੱਲ ਮਹਿਕਣਗੇ

ਕਦ ਚਾਹਿਆ ਸੀ ਅਸੀਂ ਸਦਾ ਨਫਰਤ ਮਿਲੇ ।

ਦੇਰ ਨਹੀਂ ਲਗਦੀ ਬੁਰਾ ਵਕਤ ਜਦ ਆ ਜਾਂਦਾ

ਰੱਬ ਕਰੇ ਹਰ ਆਦਮੀ ਨੂੰ ਚੰਗੀ ਕਿਸਮਤ ਮਿਲੇ ।

ਉਹ ਜੋ ਰੇਹੜੀ ਖਿਚਦਾ ਹੈ ਨੰਗੇ ਪੈਰੀਂ ਸੜਕਾਂ ਤੇ

ਕੀ ਇਹ ਉਸਦਾ ਸੁਪਨਾ ਸੀ ਕਿ ਗੁਰਬਤ ਮਿਲੇ ।

ਝੋਂਪੜੀਆਂ ਵਿਚ ਵੱਸਣਾ ਪੈ ਜਾਂਦਾ ਮਜ਼ਬੂਰੀ ਹੈ

ਵੈਸੇ ਤਾਂ ਹਰ ਇਕ ਚਾਹੁੰਦਾ ਹੈ ਕਿ ਜੰਨਤ ਮਿਲੇ ।

ਅਸੀਂ ਵੀ ਕਦੇ ਇਕੱਠੇ ਮਹਿਕਾਂ ਦੀ ਵਾਦੀ ਘੁੰਮਾਂਗੇ

ਥੋੜਾ ਸਮਾਂ ਠਹਿਰੋ ਬਸ ਜਰਾ ਫੁਰਸਤ ਮਿਲੇ ।

ਸੰਤਾਪ ਹੰਢਾਉਣਾ ਸਦਾ ਇਸ਼ਕ ਦੇ ਹਿੱਸੇ ਆਇਆ

ਹੁਸਨ ਐਪਰ ਹਰ ਮੋੜ ਤੇ ਸ਼ੁਹਰਤ ਮਿਲੇ ।

ਅੰਨਿਆਂ ਦੀ ਬਸਤੀ ਦੇ ਵਜੀਰ ਹੋ ਗਏ ਹਾਂ ।(ਬਲਜੀਤ ਪਾਲ ਸਿੰਘ)

ਗਮਾਂ ਨੇ ਰੋਲਿਆ ਏਦਾਂ ਕਿ ਲੀਰੋ ਲੀਰ ਹੋ ਗਏ ਹਾਂ
ਕੱਖਾਂ ਤੋਂ ਹੌਲੇ ਹੋ ਗਏ ਪਤਲੇ ਨੀਰ ਹੋ ਗਏ ਹਾਂ।

ਦਿਸਦਾ ਹੈ ਸਭ ਬਨਾਉਟੀ ਓਪਰਾ ਦਿਖਾਵਾ ਜੋ
ਤਨ ਦੇ ਉਜਲੇ ਮਨ ਦੇ ਪਰ ਫਕੀਰ ਹੋ ਗਏ ਹਾਂ ।

ਤੁਰੇ ਸਾਂ ਕੁਝ ਲੰਮਿਆਂ ਰਾਹਾਂ ਨੂੰ ਮਾਪਣ ਵਾਸਤੇ
ਰਸਤਿਆਂ ਤੇ ਧੂੰਏ ਦੀ ਲੇਕਿਨ ਲਕੀਰ ਹੋ ਗਏ ਹਾਂ ।

ਅੰਨੇਵਾਹ ਜੋ ਸੇਧ ਦਿਤਾ ਪਰਖਿਆਂ ਬਗੈਰ
ਖੁੰਝ ਗਿਆ ਨਿਸ਼ਾਨਿਓ ਉਹ ਤੀਰ ਹੋ ਗਏ ਹਾਂ ।

ਹਨੇਰੀਆਂ ਜੂਹਾਂ ਵਿਚ ਹੱਥ ਪੈਰ ਮਾਰਦੇ ਰਹੇ
ਅੰਨਿਆਂ ਦੀ ਬਸਤੀ ਦੇ ਵਜੀਰ ਹੋ ਗਏ ਹਾਂ ।

ਬਦਲ ਦਿਤਾ ਮੌਸਮਾਂ ਨੇ ਸਾਡਾ ਇਹ ਵਜੂਦ ਹੀ
ਬੋਹੜ ਵਰਗੇ ਸੀ ਕਦੇ ਕਰੀਰ ਹੋ ਗਏ ਹਾਂ ।


ਪਰਵਾਸ
ਮਹਿੰਦੀ,ਵੰਗਾ,ਝਾਂਜਰ
ਤੇ ਨੱਥ ਪਾ ਕੇ;
ਆਪਣੇ ਘਰ ਜਾਣ ਦੀ
ਤਾਂਘ ਰੱਖਣ ਵਾਲੇ
ਸਭ ਸੁਫਨੇ ਇੱਕ ਦਿਨ
ਪਰਵਾਸੀ ਹੋ ਜਾਂਦੇ.
ਉਹ ਸੁਫਨੇ
ਉਮਰਾਂ ਦੀ ਪਰਵਾਸ ਕਰੇਂਦੇ
ਰਿੜਦੇ,ਟੁਰਦੇ
ਫਿਰ ਡਿੱਗ ਪੈਂਦੇ.
ਉਹ ਸੁਫਨੇ
ਕੁੱਖੋਂ ਕਬਰਾਂ ਤੀਕ
ਤੁਰੇਂਦੇ.
ਥੱਕ ਕੇ ਮੂਲ ਨਾ ਬਹਿੰਦੇ.
ਆਪਣੇ ਹਿੱਸੇ ਦਾ ਚੋਗਾ
ਜਿਥੋਂ ਲੱਭਦਾ
ਆਣ ਚੁਗੇਂਦੇ.
ਉਹ ਪਰਵਾਸੀ ਸੁਫਨੇ
ਹਰ ਸੱਜਰੇ ਨੈਣਾਂ ਵਿੱਚ
ਸ਼ਿੰਗਾਰ ਰਚੇਂਦੇ.
ਨਾਰੀ ਜੂਨ ਦੇ ਪਰਵਾਸੇ ਸੁਫਨੇ
ਉੱਜੜੀ ਅੱਖ ਚੋਂ
ਨਦੀਆਂ ਨਿੱਤ ਨਿੱਤ
ਪਏ ਰੁੜੇਂਦੇ...
ਦੀਪ ਜ਼ੀਰਵੀ
deepzirvi@yahoo.co.in


ਸਿਖਰ ਦੁਪਹਿਰਾਂ ਸਾਥ ਕੀ ਦੇਣਾ,ਚੰਦ੍ਰਮਾ ਵੀ ਸਾੜ ਗਿਆ ,
ਜਿਹਨੂ-ਜਿਹਨੂ ਯਾਰ ਬਨਾਯਾ
ਓਹਿਓ ਠੱਗੀ ਮਾਰ ਗਿਆ .
ਕੀ ਛਾਤੀ ਤੇ ਕੀ ਪਿਠ ਯਾਰਾਂ
ਭੋਰਾ ਫਰਕ ਨਾ ਕੀਤੋ ਸੂ ,
ਜਿਥੇ ਜਿਹਦਾ ਵੀ ਦਾ ਲੱਗਾ
ਓਥੇ ਚਾਕੂ ਮਾਰ ਗਿਆ .
ਸਿਧ-ਪਧਰੇ ਬੰਦੇ ਦਾ ਜਿਓਣਾ ਔਖਾ
ਹੁੰਦਾ ,ਨਹੀਂ ਤਾਂ ਕਰ ਦਿੰਦੇ ,
ਓਹ ਵਪਾਰੀ ਜਿਹਨਾ ਦੇ
ਜ਼ਿਹ੍ਨਾ ਵਿਚ ਵਪਾਰ ਪਿਆ .
ਉਹ ਬੰਦਾ ਤਾ ਨੇਤਾ ਨਾਲੋਂ
ਵਧ ਅਭਿਨੇਤਾ ਹੋਵੇਗਾ ,
ਲੋਕਾਂ ਨੂੰ ਦੇ ਚੋਰ-ਭੁਲਾਇਆਂ
ਜਿਹੜਾ ਪਰਲੇ ਪਾਰ ਗਿਆ .
ਮੰਗਤੇ ਮੋਹ ਦੇ ਬਣਕੇ ਮੇਰੇ ਵਰਗੇ
ਜਿਹੜੇ ਦੀਪ ਫਿਰਨ ,
ਉਹਨਾ ਨੂ ਮੋਹ ਲਭਦਾ ਨਾਹੀ
ਕੀ ਮੋਹ ਦਾ ਅਕਾਲ ਪਿਆ .
-ਦੀਪ ਜ਼ੀਰਵੀ



Website templates

Saturday, September 12, 2009

ਹੋ ਰਿਹਾ ਬਲਾਤਕਾਰ ਸਾਡੇ ਸੱਭਿਆਚਾਰ ਨਾਲ ,

(ਜਗਤਾਰ ਔਲਖ ਮੀਰਪੁਰੀ)
ਕੋਈ ਜਾ ਰਿਹਾ ਇਧਰ ਕੋਈ ਜਾ ਰਿਹਾ ਉਧਰ
ਭੀੜ ਹੈ ਤੇ ਸ਼ੋਰ ਹੈ ਵੇਖੀਏ ਚਾਹੇ ਜਿਧਰ ।


ਗੈਰ ਵਾਜਿਬ ਚੱਲ ਪਏ ਬੱਸਾਂ ਅੰਦਰ ਵੀਡੀਓ,
ਨਹੀਂ ਰਿਹਾ ਸਕੂਨ ਵਾਲਾ ਹੁਣ ਮੁਸਾਫਿਰ ਦਾ ਸਫਰ ।


ਹੋ ਰਿਹਾ ਬਲਾਤਕਾਰ ਸਾਡੇ ਸੱਭਿਆਚਾਰ ਨਾਲ ,
ਔਰਤ ਦੇ ਨੰਗੇਜ਼ ਦਾ ਹਰ ਗੀਤ ਵਿੱਚ ਹੈ ਜਿਕਰ ।


ਦੌਲਤ ਲਈ ਅੰਨੀ ਦੌੜ ਨੇ ਬੜਾ ਹੀ ਕੁੱਝ ਖੋਹ ਲਿਆ
ਸਵਾਰਥ ਭਾਰੂ ਹੋ ਗਿਆ ਸੰਵੇਦਨਾ ਗਈ ਹੈ ਮਰ ।


ਸਹਿਜ਼ ਅਤੇ ਸੁਹਜ ਕਿਧਰੇ ਉੱਡ ਗਏ ਜੀਵਨ ਚੋਂ,
ਕਾਹਲ ਭਰੀ ਤੁਰ ਰਿਹਾ ਤੋਰ ਹਰ ਇਕ ਬਸ਼ਰ ।


ਕੁਦਰਤ ਦੇ ਸਮਤੋਲ ਨੂੰ ਆਦਮੀ ਨੇ ਵਿਗਾੜਿਆ,
ਹੋ ਰਹੀਆਂ ਅਣਹੋਣੀਆਂ,ਉਠ ਗਿਆ ਖੁਦਾ ਦਾ ਡਰ ।


ਇਨਸਾਫ ਦੀ ਉਮੀਦ ਹੁਣ ਰੱਖਣੀ ਉੱਕਾ ਹੀ ਫਜ਼ੂਲ
ਉਡੀਕ ਰਹੇ ਲੋਕਾਂ ਨੂੰ ਆਖੋ,ਮੁੜ ਜਾਣ ਆਪਣੇ ਘਰ ।


(ਜਗਤਾਰ ਔਲਖ ਮੀਰਪੁਰੀ)

ਗਜ਼ਲਾਂ

 

ਲੋਕੀਂ ਕਰਦੇ ਨੇ ਕੁੱਲੀਆਂ ਤੇ ਢਾਰਿਆਂ ਦੀ ਗੱਲ;
ਪਰ ਸੁਣਦੇ ਨੇ ਮਹਿਲਾਂ-ਮੁਨਾਰਿਆਂ ਦੀ ਗੱਲ।
ਜਿਹੜੇ ਹੱਥਾਂ ਨੇ ਹਥੌੜਾ ਫੜ ਕੁੱਟਿਆ ਹੈ ਲੋਹਾ;
ਕਰੋ ਛਾਲਿਆਂ ਦੇ ਭਰੇ ਹੱਥਾਂ ਪਿਆਰਿਆਂ ਦੀ ਗੱਲ।
ਗੱਲ ਗੱਲ ਵਿੱਚ ਰੱਖਦੇ ਨੇ ਗੱਲ ਦਾ ਲੁਕਾ ਓਹ;
ਨਹੀਂ ਕਰਦੇ ਉਹ ਖੁੱਲ ਕੇ ਵਿਚਾਰਿਆਂ ਦੀ ਗੱਲ।
ਜਿਹੜੇ ਬੁਣਦੇ ਨੇ ਕੱਪੜਾ ਸਿਲਕ ਅਤੇ ਖਾਦੀ;
ਆਪ ਰਹਿੰਦੇ ਅਧਨੰਗੇ ਓਹਨਾਂ ਸਾਰਿਆਂ ਦੀ ਗੱਲ।
ਖਦੇ ਕੱਕਰਾਂ ਨੇ ਠਾਰੇ,ਕਦੇ ਗਰਮੀ ਨੇ ਭੁੰਨੇ;
ਕੌਣ ਕਰੂ ਅੱਜ ਓਹਨਾਂ ਬੇ ਸਹਾਰਿਆਂ ਦੀ ਗੱਲ।
ਖਾਲੀ ਪਿਆ ਜੋ ਭੜੋਲਾ ਓਹ ਵੀ ਏਹੋ ਪਿਆ ਦੱਸੇ;
ਬਿਨਾਂ ਖਾਦ-ਪਾਣੀ ਵਾਲਿਆਂ ਕਿਆਰਿਆਂ ਦੀ ਗੱਲ।
ਜਦੋਂ ਆਖਿਆ ਗਜਲ ਕੋਈ ਦੀਪ ਜੀ ਸੁਣਾਵੋ;
ਅਸੀਂ ਛੇੜ ਬੈਠੇ ਵਖਤਾਂ ਦੇ ਮਾਰਿਆਂ ਦੀ ਗੱਲ
ਦੀਪ ਜ਼ੀਰਵੀ
{9/142ਜੀਰਾ-ਫਿਰੋਜਪੁਰ-ਪੰਜਾਬ-ਭਾਰਤ}
ਫੋਨ9815524600

deepzirvi 
http://deepzirvi.webs.com

.http://deepkavyanjli.blogspot.com/
ZIRA(FZR)
9815524600



Friday, September 11, 2009


Wednesday, September 9, 2009

ਪਾਸ਼ ਨੂੰ ਸਮਰਪਿਤ

ਮਨਜੀਤ ਕੋਟੜਾ

ਅੱਜ ਸਾਡੇ ਇਨਕਲਾਬੀ ਕਵੀ ਪਾਸ਼ ਦਾ ਜਨਮ ਦਿਨ । ਇਹ ਰਚਨਾ ਪਾਸ਼ ਨੂੰ ਸਮਰਪਿਤ ਹੈ। ਤੇ ਅੱਜ ਮਹਾਨ ਇਨਕਲਾਬੀ ਪਥ ਪ੍ਰਦਰਸ਼ਕ ਕਾਮਰੇਡ ਮਾਓ ਦਾ ਵੀ ਜਨਮ ਦਿਨ ਤੇ।ਪਾਸ਼ ਦਾ ਜਨਮ ਵੀ ਇਤਫਾਕਨ ਮਹਾਨ ਕਰਾਂਤੀਕਾਰੀ ਮਾਓ ਦੇ ਜਨਮ ਦਿਨ ਨਾਲ ਜੁੜਿਆ ਹੈ ਤੇ ਸ਼ਹੀਦੀ ਦਿਨ ਵੀ ੨੩ ਮਾਰਚ ਮਹਾਨ ਕ੍ਰਾਂਤੀਕਾਰੀ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਸਹੀਦੀ ਦਿਨ ਨਾਲ ਜੁੜਿਆ ਹੈ। ਸਾਥੀਓ ਸਾਰਿਆਂ ਨੂੰ ਲਾਲ ਸਲਾਮ।


ਮੈਂ ਕਿਸੇ ਵੇਲੇ ਵੀ ਫਟ ਸਕਦਾ ਹਾਂ
ਸ਼ਾਮ-ਸਵੇਰੇ
ਦੁਪਹਿਰੇ
ਅੱਧੀ ਰਾਤ ਨੂੰ।
ਮੈਂ ਕਿਤੇ ਵੀ ਫਟ ਸਕਦਾ ਹਾਂ
ਰਾਜਧਾਨੀ
ਅਸੈਂਬਲੀ ਹਾਲ ਅੰਦਰ
ਕੋਰਟ ਕਚਹਿਰੀ
ਕਿਸੇ ਬਾਬੂ ਦੇ ਦਫ਼ਤਰ ਚ
ਤੁਹਾਡੇ ਅੰਦਰ ਬਾਹਰ
ਚਾਰ ਚੁਫੇਰੇ।
ਮੈਂ ਕਿਤੋਂ ਵੀ ਫਟ ਸਕਦਾ ਹਾਂ
ਧਰਤੀ
ਅਸਮਾਨ
ਸਮੁੰਦਰ ਚੋਂ
ਮੈਂ ਜਦ ਵੀ ਫਟਿਆ ਹਾਂ
ਕਿਸੇ ਤੋਂ ਇਜਾਜਤ ਨਹੀਂ ਮੰਗੀ
ਫਟਣ ਲਈ ਥਾਂ ਨਹੀਂ ਮੰਗੀ
ਫਟਣ ਦਾ ਵੇਲਾ ਨਹੀਂ ਮੰਗਿਆ
ਮੈਂ ਫਟਿਆ
ਹਕੂਮਤ ਨੰਗੀ ਹੋ ਗਈ
ਲੱਭਦੀ ਰਹੀ ਬਹਾਨੇ
ਮੈਨੂੰ ਫਾਹੇ ਲਾਉਣ ਦੇ
ਕੀਤੀਆਂ ਗੋਲ ਮੇਜ਼ ਕਾਨਫਰੰਸ਼ਾਂ
ਡੋਲਿਆ ਤਖ਼ਤ ਗਾਂਧੀ ਦਾ
ਡੋਲਿਆ ਤਖ਼ਤ ਅੰਗਰੇਜ਼ ਦਾ।
ਤੁਹਾਨੂੰ ਯਾਦ ਹੋਵੇਗੀ
ਰੋਮ ਦੇ ਗੁਲਾਮਾਂ ਦੀ ਬਗਾਵਤ
ਰੂਸੀ ਇਨਕਲਾਬ
ਅਜਾਦ ਹਿੰਦ ਫੌਜ
ਹਿਮਾਲਿਆ ਮੇਰੇ ਫਟਣ ਦਾ ਨਤੀਜਾ ਹੈ
ਤੇ ਹਿਮਾਲਿਆ ਮੇਰੀ ਸਿਰਜਣਾ ਵੀ ਹੈ।
ਹਾਂ ਮੈਂ ਜਵਾਲਾਮੁੱਖੀ
ਕਿਤੋਂ ਵੀ ਫਟ ਸਕਦਾ ਹਾਂ……….

Monday, September 7, 2009

(ਬਲਜੀਤ ਪਾਲ ਸਿੰਘ)


ਰੁੱਸੀ ਬਹਾਰ ਮ੍ਨਾ ਲਈਏ ਜੇ ਥੋੜੀ ਮਦਦ ਕਰੋ
ਸਮੇਂ ਨੂੰ ਓਦੋਂ ਜਿਹਾ ਬਣਾ ਲਈਏ ਜੇ ਥੋੜੀ ਮਦਦ ਕਰੋ
ਹਵਾ ਵਿਚ ਬਿਖਰੇ ਨੇ ਬੇਪਨਾਹ ਸੁਣੇ ਜਿਹੜੇ
ਅੱਖਾਂ ਅੰਦਰ ਸਜਾ ਲਈਏ ਜੇ ਥੋੜੀ ਮਦਦ ਕਰੋ
ਗਰਮੀ ਸਰਦੀ ਪਤਝੜ ਬਹਾਰ ਸਭ ਆਪਣੇ
ਰੁੱਤਾਂ ਨੂੰ ਗਲੇ ਲਗਾ ਲਈਏ ਜੇ ਥੋੜੀ ਮਦਦ ਕਰੋ
(ਬਲਜੀਤ ਪਾਲ ਸਿੰਘ)

ਦੀਪ deepzirvi ਪਿੱਪਲ ਟਾਹਣੇ ਅੜਿਆ ਚੰਨ ,

ਦੀਪ deepzirvi
ਪਿੱਪਲ ਟਾਹਣੇ ਅੜਿਆ ਚੰਨ ,
ਖਵਰੇ ਕਿਸਨੇ ਫੜਿਆ ਚੰਨ .

ਜੁਲਫਾਂ ਬੱਦਲ ਚਿਹਰੇ ਤੇ ,
ਖੁਦ ਸੰਗ ਏਨਾ ਲੜਿਆ ਚੰਨ .

ਅੱਖੀਆਂ ਦੋ ਤੋਂ ਚਾਰ ਹੋਈਆਂ ;
ਆਖਣ ਸਾਰੇ ਚੜਿਆ ਚੰਨ .

ਨਾ ਕਰ ਪਰਦਾ ਸੱਜਣਾ ਵੇ ,
ਕਦ ਬੱਦਲਾਂ ਤੋਂ ਤੜਿਆ ਚੰਨ .

ਚੰਨ ਕਰੇ ਅਰਜੋਈਆਂ ਇਹ ,
ਨਾ ਕਹਿ ਸਾਨੂੰ ਅੜਿਆ ਚੰਨ .

ਮੁਖ ਤੋਂ ਪਰਦਾ ਲਾਹਿਆ ਤੂੰ ,
ਸਾਡੇ ਬਹਾਨੇ ਚੜਿਆ ਚੰਨ .

ਮੱਸਿਆ ਰਾਤੇ ਈਦ ਬਣੀ ,
ਤੇਰੇ ਮੁਖੜੇ ਪੜਿਆ ਚੰਨ .

ਸ਼ਾਹਾਂ ਕਬਜੇ ਕੀਤੇ ਸੂ ;
ਓਹਨਾਂ ਕੋਠੀ ਤੜਿਆ ਚੰਨ .

ਕੁੱਲੀ ਦੀਪ ਹੀ ਕਾਫੀ ਨੇ ;
ਸ਼ਾਹਾਂ ਆਲੀਂ ਧਰਿਆ ਚੰਨ .

Sunday, September 6, 2009

ਅਪਣੇ ਅੰਤਰ ਦੀ ਸਰਦਲ ਤੇ


ਭੌਂ ਪਿਆਸੀ ਤਰਸੇਵੇਂਮਾਰੀ,ਬੱਦਲ ਡਾਹਢਾ ਬੇ ਪਰਵਾਹ,
ਭੌਂ ਪਿਆਸੀ ਤਰਸੇਵੇਂਮਾਰੀ,ਬੱਦਲ ਡਾਹਢਾ ਬੇ ਪਰਵਾਹ,
ਮੌਲਾ ਜਾਣੇ ਕੀਕਣ ਹੋਸੀ ਭੌਂ-ਬੱਦਲ ਦਾ ਯਾਰ ਨਿਬਾਹ.
ਪਾਟੇ ਤੇ ਪਥਰਾਏ ਬੁੱਲੀਂ ਸਵਾਂਤ ਬੂੰਦ ਨਾ ਦੇਵੇ ਕੋਈ,
ਨਦੀਆਂ, ਨਾਲੇ ਨਾਲੀਆਂ ਸਾਗਰ ਝਰਣੇ ਵਗਦੇ,ਵਗਣ ਅਗਾਹ.
ਸਾਗਰ ਦਾ ਤਲ,ਅੰਬਰ ਦੀ ਛੱਤ ਚਾਹਵੇ ਤਾਂ ਮਿਣ ਸਕਦੈ ਕੋਈ,
ਬਿਰਹਣ ਦਾ ਦਿਲ ਨਾਪੇ ਕਿਹੜਾ,ਨਾ ਕੋਈ ਮਿਣਤੀ ਨਾਂ ਕੋਈ ਥਾਹ.
ਮੀਨ ਪਿਆਸੀ ਸਾਗਰ ਅੰਦਰ ਹੋਵੇ ਤਾਂ ਅਚਰਜ ਕੇਹਾ,
ਸੂਰਜ ਨਾਲ ਵੀ ਸੂਰਜੋਂ ਦੂਰ ਵੀ ਹੋ ਸਕਦੀ ਯਕਵਕਤ ਸ਼ਵਾ.
ਅੰਦਰ ਬਾਹਰ ਰੌਸ਼ਨ ਹੋ-ਜੇ;ਨੱਸੇ ਦੂਰ ਹਨੇਰਾ ਵੀ,
ਅਪਣੇ ਅੰਤਰ ਦੀ ਸਰਦਲ ਤੇ,ਹੇ ਬਿਰਹਣੀਆ "ਦੀਪ "ਜਗਾ.
deepzirvi@yahoo.co.in

ਕਦ ਸੀ ਚਾਹਿਆ ਅਸਾਂ ਕਿ...


Baljeet Pal:
ਅਸਾਂ ਬੀਜੇ ਸੀ ਬੀਜ ਕਿ ਸੂਹੇ ਫੁੱਲ ਮਹਿਕਣਗੇ,
ਕਦ ਸੀ ਚਾਹਿਆ ਅਸਾਂ ਕਿ ਸਦਾ ਨਫਰਤ ਮਿਲੇ।

ਉਹ ਜੋ ਰੇਹੜੀ ਖਿੱਚਦਾ ਹੈ ਨੰਗੇ ਪੈਰੀਂ ਸੜਕਾਂ ਤੇ,
ਕੀ ਇਹ ਉਸਦਾ ਸੁਪਨਾ ਸੀ ਕਿ ਗੁਰਬਤ ਮਿਲੇ।

ਝੋਂਪੜੀਆਂ ਚ ਵੱਸਣੇ ਦਾ ਹੈ ਸ਼ੌਕ ਹੁੰਦਾ ਕਿਸ ਨੂੰ,
ਉਂਝ ਤਾਂ ਹਰ ਕੋਈ ਚਾਹੇ ਕਿ ਸਦਾ ਜੰਨਤ ਮਿਲੇ।

ਅਸੀਂ ਵੀ ਕਦੇ ਮਹਿਕਾਂ ਦੀ ਵਾਦੀ ਚ ਮਹਿਕਾਂਗੇ,
ਕੁੱਝ ਪਲ ਤਾਂ ਠਹਿਰੋ,ਸਾਨੂੰ ਜ਼ਰਾ ਫੁਰਸਤ ਮਿਲੇ।
(Baljeet Pal Singh)

ਨਾਨਕ ਕਰਦਾ ਫਿਰੇ ਉਦਾਸੀਆ


ਮਨਜੀਤ ਕੋਟੜਾ

ਸ਼ੀਸ਼ਾ ਕੀਤਾ ਹਜ਼ਾਰ ਟੁਕੜੇ,ਹਰ ਟੁਕੜਾ ਨਸ਼ਤਰ ਹੋਇਆ।
ਪੱਥਰਾਂ ਰੁੱਤ ਰੰਗਲੀ ਲਈ,ਨਸ਼ਤਰਾਂ ਦਾ ਹਾਰ ਪਰੋਇਆ।

ਚੁਣ ਚੁਣ ਮਾਰੇ ਗਏ ਸੀ,ਬਸਤੀਆਂ ਚੋਂ ਗੈਰ ਮਜ਼ਹਬੀ ਲੋਕ,
ਖਬਰ ਛਪੀ ਕਿ ਸ਼ਹਿਰ ਅੰਦਰ,ਨਹੀਂ ਕਤਲੇਆਮ ਹੋਇਆ।

ਅੱਧੀ ਰਾਤੀਂ ਪੁਲਸੀਏ ਮਾਰ ਗਏ ਸੀ ਜੰਗਲ ਦਾ ਰਖਵਾਲਾ,
ਮਾਂ ਸਵੇਰ ਕਦ ਹੋਊ,ਗੋਦੀ ਵਿੱਚ ਸਹਮਿਆ ਬਾਲ ਰੋਇਆ।

ਬੇਸ਼ੱਕ ਸ਼ਾਂਤ ਦੌੜ ਰਹੀ,ਚੁੱਪ ਦੀ ਵੀ ਕੋਈ ਭਾਸ਼ਾ ਹੁੰਦੀ ਹੈ,
ਵੰਡੋ ਇਲਮ, ਭੀੜ ਲਵੇਗੀ ਮੁਕਤੀ ਦਾ ਸੁਪਨਾ ਨਰੋਇਆ ।

ਸਮਿਆਂ ਨੇ ਈਸਾ ਹਾਲੇ ਵੀ ਟੰਗਿਆ ਹੋਇਐ ਸਲੀਬ ਉੱਤੇ,
ਨਾਨਕ ਕਰਦਾ ਫਿਰੇ ਉਦਾਸੀਆਂ,ਮੈਂ ਘਰ ਦਾ ਬੂਹਾ ਢੋਇਆ।

ਚਲ ਚਲ ਨੀ ਉੱਡ ਚਲੀਏ ਜਿੰਦ




ਚਲ ਚਲ ਨੀ ਉੱਡ ਚਲੀਏ ਜਿੰਦੇ
ਕਿਧਰੇ ਦੇਸ ਪਰਾਏ ਨੀ
ਜਿੱਥੇ ਤੈਨੂੰ ਗਮ ਚੁੱਗਦੀ ਨੂੰ
ਕੋਈ ਤੌੜੀ ਮਾਰ ਉਡਾਏ ਨੀ

ਚਲ ਚਲ ਨੀ ਹਾਂ ਚਲੀਏ ਓਥੇ
ਜਿੱਥੇ ਵਸਦੀਆ ਪੱਤਝੜ ਪੋਣਾ ਨੀ
ਨਾ ਹੀ ਕੋਈ ਫੁੱਲ ਖਿੜੈ ਤੇ
ਨਾ ਕੋਈ ਮਹਿਕ ਖਿੰਡਾਏ ਨੀ

ਨੈਣ ਸਰਾਂ ਦੇ ਅੰਮਰੀਤ ਦੇ ਤੂੰ
ਪੀ ਲੈ ਭਰ ਭਰ ਕਾਸੇ ਨੀ
ਯਾਦ ਤੇਰੀ ਦੇ ਤਪਦੇ ਥਲ ਦੀ
ਕਿਹੜਾ ਪਿਆਸ ਬੁਝਾਏ ਨੀ

ਸੰਝ ਹੋ ਗਈ ਬਿਰਹਾ ਕੱਤਦੇ
ਮੁੜ ਆਈਆ ਕਾਵਾਂ ਡਾਰਾ ਨੀ
ਉਮਰ ਮੇਰੀ ਦੇ ਅੱਧ ਪਰਛਾਵੇ
ਕੋਈ ਮੋੜ ਲਿਆਏ ਨੀ

ਕਿਹੜਾ ਏ ਜਿਹੜਾ ਮੇਰਿਆ ਗੀਤਾ ਦਾ
ਬਣੇ ਸਿਰਨਾਵਾਂ ਨੀ
ਕਿਹੜਾ ਮੇਰੇ ਹੰਝੂ ਆਪਣੀ
ਹੋਠੀ ਆਣ ਛੁਹਾਏ ਨੀ

ਮੋਈਆ ਰੀਝਾ,ਮੋਏ ਮਿੱਤਰ
ਮੇਰੇ ਦਿਲ ਦੇ ਹਾਣੀ ਨੀ
ਚਿੱਤ ਕਰਦਾ ਏ ਕਬਰੋ ਉੱਥੇ
ਉਂਗਲੀ ਫੜ ਲੈ ਜਾਏ ਨੀ (prince dhunna)


----------------------------------

ਜੇ ਮਰ ਵੀ ਜਾਵਾਗੇ,ਅੱਖਾ ਰਹਿਣਗੀਆ ਖੁੱਲੀਆ
ਤੇਰੀ ਪੈੜ ਪਏ ਤੱਕਦੇ ਆ ,ਤੈੰਨੂ ਰਾਹਾਂ ਕਿਉ ਭੁੱਲੀਆ......

ਪਈ ਔਸੀਆ ਪਾਉਣੀ ਆਂ, ਪਾਣੀ ਲੀਕਾ ਵੁਹਣੀ ਆਂ
ਖੋਰੇ ਭੁੱਲ ਹੀ ਆਵਣਗੇ, ਜਿਹਨਾ ਰਾਹਾ ਏ ਭੁੱਲੀਆ..........

ਤੂੰ ਸੁਪਣੇ ਵਿੱਚ ਆਵੇ, ਤੇਰੇ ਨਾਂਅ ਦੀ ਛਿੱਕ ਆਵੇ
ਤੈੰਨੂ ਭਾਲਦਿਆ ਅੜਿਆ, ਪਈਆ ਸਮਿਆ ਨੂੰ ਖਲੀਆਂ.........

ਤੇਰਾ ਚੇਤਾ ਆ ਜਾਵੇ ,ਸਾਡੀ ਜਿੰਦ ਕੁਰਲਾ ਜਾਵੇ
ਤੇਰਾ ਨਾਮ ਜਪੇਦਿਆ ਨੂੰ, ਜੁੜ ਜਾਣ ਏ ਬੁਲੀਆ

ਤੇਰੇ ਪਿਆਰ ਚ ਖੱਟਿਆ ਕੀ, ਆਪਣਾ ਮੁੱਲ ਵੱਟਿਆ ਕੀ
ਹੰਝ ਕੱਠੇ ਕਰ ਲਏ ਨੇ, ਅਸਾ ਭਰ ਭਰ ਕੇ ਪੱਲੀਆ

ਸਾਹ ਆਖਰੀ ਸਾਹਾ ਤੇ ਅੱਖਾ ਤੇਰੀਆ ਰਾਹਾਂ ਤੇ
ਲੱਗਦਾ ਏ ਮਰ ਜਾਗੇ, ਜੇ ਵਸਲਾ ਨਾ ਮਿਲੀਆ
(prince dhunna)